''ਸਾਥ ਨਿਭਾਨਾ ਸਾਥੀਆ'' ਦੀ ‘ਰਾਸ਼ੀ’ ਦੂਜੀ ਵਾਰ ਮਾਂ ਬਣੀ, ਤਸਵੀਰ ਸਾਂਝੀ ਕਰਕੇ ਪੁੱਤਰ ਦੀ ਦਿਖਾਈ ਝਲਕ

Tuesday, Nov 08, 2022 - 11:56 AM (IST)

''ਸਾਥ ਨਿਭਾਨਾ ਸਾਥੀਆ'' ਦੀ ‘ਰਾਸ਼ੀ’ ਦੂਜੀ ਵਾਰ ਮਾਂ ਬਣੀ, ਤਸਵੀਰ ਸਾਂਝੀ ਕਰਕੇ ਪੁੱਤਰ ਦੀ ਦਿਖਾਈ ਝਲਕ

ਬਾਲੀਵੁੱਡ ਡੈਸਕ- ਬੀ-ਟਾਊਨ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਚੰਗੀਆਂ ਖ਼ਬਰਾਂ ਆ ਰਹੀਆਂ ਹਨ। ਜਿੱਥੇ 6 ਨਵੰਬਰ ਨੂੰ ਆਲੀਆ ਭੱਟ ਨੇ ਇਕ ਪਿਆਰੀ ਬੇਟੀ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਇਕ ਹੋਰ ਟੀ.ਵੀ ਅਦਾਕਾਰਾ ਦੇ ਘਰ ਵੀ ਖੁਸ਼ੀ ਨੇ ਦਸਤਕ ਦਿੱਤੀ। ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ ‘ਸਾਥ ਨਿਭਾਨਾ ਸਾਥੀਆ’ ਦੀ ‘ਰਾਸ਼ੀ’ ਯਾਨੀ ਰੁਚਾ ਹਸਬਨੀਸ ਹੈ।

PunjabKesari

ਇਹ ਵੀ ਪੜ੍ਹੋ-  ਕਾਮੇਡੀਅਨ ਵੀਰ ਦਾਸ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼, ਸ਼ੋਅ ਨੂੰ ਰੱਦ ਕਰਨ ਦੀ ਉਠੀ ਮੰਗ

ਦੱਸ ਦੇਈਏ ਰੁਚਾ ਹਸਬਨੀਸ ਦੂਜੀ ਵਾਰ ਮਾਂ ਬਣੀ ਹੈ। ਅਦਾਕਾਰਾ ਨੇ 6 ਨਵੰਬਰ ਨੂੰ ਇਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ। ਇਸ ਬਾਰੇ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ  ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ। ਸਾਂਝੀ ਕੀਤੀ ਤਸਵੀਰ ’ਚ ਰੁਚਾ ਨੇ ਆਪਣੇ ਪੁੱਤਰ ਦੇ ਪੈਰ ਦਿਖਾਏ ਹਨ।

PunjabKesari

ਇਸ ਦੇ ਨਾਲ ਹੀ ਅਦਾਕਾਰਾ ਪਤੀ ਨਾਲ ਇਕ ਕਲਿੱਪ ਬੋਰਡ ਥਮੇਂ ਨਜ਼ਰ ਆ ਰਹੇ ਹਨ। ਇਸ ’ਤੇ ਲਿਖਿਆ ਹੈ ਕਿ ‘ਤੁਸੀਂ ਜਾਦੂ ਹੋ।’ ਰੁਚਾ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ ’ਚ ਲਿਖਿਆ ਕਿ ‘ਇਹ ਬੇਬੇ ਬੁਆਏ ਯਾਨੀ ਬੇਟਾ ਹੈ।’

PunjabKesari

ਇਹ ਵੀ ਪੜ੍ਹੋ- ਲਖਨਊ ’ਚ ਪ੍ਰਿਅੰਕਾ ਚੋਪੜਾ ਦਾ ਵਿਰੋਧ, ਪੋਸਟਰਾਂ ’ਤੇ ਲਿਖਿਆ- 'ਨਵਾਬਾਂ ਦੇ ਸ਼ਹਿਰ 'ਚ ਤੁਹਾਡਾ ਸੁਆਗਤ ਨਹੀਂ'

ਅਦਾਕਾਰਾ ਦੀ ਇਸ ਖੁਸ਼ਖਬਰੀ ਨੂੰ ਸੁਣਕੇ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਹਰ ਕੋਈ ਅਦਾਕਾਰਾ ਦੀ ਇਸ ਪੋਸਟ ਨੂੰ ਪਿਆਰ ਦੇ ਰਿਹਾ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਰੁਚਾ ਨੇ ਸਾਲ 2015 ’ਚ ਬੁਆਏਫ੍ਰੈਂਡ ਰਾਹੁਲ ਜਗਦਾਲੇ ਨਾਲ ਵਿਆਹ ਕੀਤਾ ਸੀ। ਇਸ ਜੋੜੇ ਨੇ ਮਹਾਰਾਸ਼ਟਰੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। 2019 ’ਚ ਰੁਚਾ ਰੂਹੀ ਨੇ ਨਾਮ ਦੀ ਇਕ ਪਿਆਰੀ ਧੀ ਨੂੰ ਜਨਮ ਦਿੱਤਾ ਸੀ।

PunjabKesari


author

Shivani Bassan

Content Editor

Related News