ਬਲੈਕ ਬਿਕਨੀ ''ਚ ਰੂਬੀਨਾ ਨੇ ਢਾਇਆ ਕਹਿਰ, ਪਤੀ ਅਭਿਨਵ ਦੀ ਗੋਦ ''ਚ ਬੈਠ ਕੇ ਦਿੱਤੇ ਪੋਜ਼

11/17/2021 11:15:13 AM

ਮੁੰਬਈ- 'ਬਿਗ ਬੌਸ 14' ਦੀ ਜੇਤੂ ਅਤੇ ਟੀਵੀ ਸੀਰੀਅਲ 'ਸ਼ਕਤੀ' 'ਚ ਕਿੰਨਰ ਦਾ ਰੋਲ ਨਿਭਾਉਣ ਵਾਲੀ ਅਦਾਕਾਰਾ ਰੂਬੀਨਾ ਦਿਲੈਕ ਹਾਲ ਹੀ 'ਚ ਪਤੀ ਅਭਿਨਵ ਸ਼ੁਕਲਾ ਨਾਲ ਮਾਲਦੀਲ 'ਚ ਛੁੱਟੀਆਂ ਮਨਾਉਣ ਗਈ ਸੀ। ਰੂਬੀਨਾ ਪਤੀ ਅਭਿਨਵ ਦੇ 39ਵੇਂ ਜਨਮਦਿਨ ਦੇ ਮੌਕੇ 'ਤੇ ਮਾਲਦੀਵ ਗਈ ਸੀ। ਜੋੜੇ ਨੇ ਆਪਣੇ ਟਰਿੱਪ ਦੌਰਾਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ ਨੇ ਖੂਬ ਤਹਿਲਕਾ ਮਚਾਇਆ ਸੀ। 

PunjabKesari
ਉਧਰ ਹੁਣ ਮਾਲਦੀਵ ਤੋਂ ਵਾਪਸ ਪਰਤਣ ਤੋਂ ਬਾਅਦ ਅਭਿਨਵ ਇਸ ਟਰਿੱਪ ਨੂੰ ਕਾਫੀ ਯਾਦ ਕਰ ਰਹੇ ਹਨ ਤਾਂ ਉਨ੍ਹਾਂ ਨੇ ਛੁੱਟੀਆਂ ਦੀ ਇਕ ਥ੍ਰੋ-ਬੈਕ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ। ਭਾਵੇਂ ਹੀ ਇਹ ਤਸਵੀਰ ਪੁੁਰਾਣੀ ਹੈ ਪਰ ਇਸ ਨੇ ਸਾਹਮਣੇ ਆਉਂਦੇ ਹੀ ਤਹਿਲਕਾ ਮਚਾ ਦਿੱਤਾ ਹੈ।

PunjabKesari
ਤਸਵੀਰਾਂ 'ਚ ਰੂਬੀਨਾ ਦੀ ਬਿਕਨੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਰੂਬੀਨਾ ਪੂਲ ਕਿਨਾਰੇ ਬਲੈਕ ਬਿਕਨੀ 'ਚ ਹੌਟ ਬਾਡੀ ਦਿਖਾ ਰਹੀ ਹੈ। ਬਿਕਨੀ ਦੇ ਨਾਲ ਰੂਬੀਨਾ ਨੇ ਸਿਰ 'ਤੇ ਵੱਡੀ ਹੈਟ ਲਗਾਈ ਹੋਈ ਹੈ। ਉਧਰ ਅਭਿਨਵ ਸ਼ਰਟਲੈੱਸ ਦਿਖ ਰਹੇ ਹਨ। ਤਸਵੀਰ 'ਚ ਰੂਬੀਨਾ ਅਭਿਨਵ ਦੀ ਗੋਦ 'ਚ ਬੈਠ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਜੋੜੇ ਦੀ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ। 

PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਰੂਬੀਨਾ ਜਲਦ ਹੀ ਪੰਜਾਬੀ ਸਿੰਗਰ ਇੰਦਰ ਚਹਿਲ ਦੇ ਨਾਲ ਮਿਊਜਿਕ ਵੀਡੀਓ ਸ਼ਾਹਰੁਖ ਖਾਨ 'ਚ ਨਜ਼ਰ ਆਵੇਗੀ ਇਸ ਤੋਂ ਇਲਾਵਾ ਰੂਬੀਨਾ ਫਿਲਮ 'ਅਰਧ' ਨਾਲ ਬਾਲੀਵੁੱਡ 'ਚ ਵੀ ਡੈਬਿਊ ਕਰਨ ਜਾ ਰਹੀ ਹੈ। ਇਸ ਦੇ ਨਾਲ ਿਹਤੇਨ ਤੇਜ਼ਵਾਨੀ ਅਤੇ ਰਾਜਪਾਲ ਯਾਦਵ ਹਨ। 

PunjabKesari
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਰੂਬੀਨਾ ਨੇ 21 ਜੂਨ 2018 ਨੂੰ ਲਾਗਟਾਈਮ ਪ੍ਰੇਮੀ ਅਭਿਨਵ ਸ਼ੁਕਲਾ ਨਾਲ ਵਿਆਹ ਕੀਤਾ ਸੀ। ਰੂਬੀਨਾ ਅਤੇ ਅਭਿਨਵ ਦੀ ਪਹਿਲੀ ਮੁਲਾਕਾਤ ਗਣਪਤੀ ਪੂਜਾ ਦੇ ਦੌਰਾਨ ਹੋਈ ਸੀ। ਦਰਅਸਲ ਦੋਵਾਂ ਦੇ ਇਕ ਕਾਮਨ ਫਰੈਂਡ ਨੇ ਉਨ੍ਹਾਂ ਨੂੰ ਆਪਣੇ ਘਰ 'ਚ ਗਣੇਸ਼ ਪੂਜਾ 'ਚ ਬੁਲਾਇਆ ਸੀ।


Aarti dhillon

Content Editor

Related News