ਰੂਬੀਨਾ ਦਿਲੈਕ ਨੇ ਫਿਲਮ ਦੀ ਸ਼ੂਟਿੰਗ ਦੌਰਾਨ ਆਪਣੀ ਡਿਮਾਂਡ ਨੂੰ ਲੈ ਕੇ ਦੱਸੀ ਸੱਚਾਈ

Sunday, Sep 19, 2021 - 05:10 PM (IST)

ਰੂਬੀਨਾ ਦਿਲੈਕ ਨੇ ਫਿਲਮ ਦੀ ਸ਼ੂਟਿੰਗ ਦੌਰਾਨ ਆਪਣੀ ਡਿਮਾਂਡ ਨੂੰ ਲੈ ਕੇ ਦੱਸੀ ਸੱਚਾਈ

ਮੁੰਬਈ : ਛੋਟੇ ਪਰਦੇ ਦੀ ਅਦਾਕਾਰਾ ਅਤੇ ਬਿੱਗ ਬੌਸ 14 ਜੇਤੂ ਰੂਬੀਨਾ ਦਿਲੈਕ ਇਨ੍ਹੀਂ ਦਿਨੀਂ ਖ਼ਾਸ ਕਾਰਨ ’ਚ ਚਰਚਾ ’ਚ ਹੈ। ਉਹ ਜਲਦ ਫਿਲਮ ‘ਅਰਧ’ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਵਾਲੀ ਹੈ। ਅਜਿਹੇ ’ਚ ਮੀਡੀਆ ’ਤੇ ਇਸ ਤਰ੍ਹਾਂ ਦੀ ਅਫ਼ਵਾਹ ਹੈ ਕਿ ਰੂਬੀਨਾ ਦਿਲੈਕ ਇਸ ਫਿਲਮ ਦੀ ਸ਼ੂਟਿੰਗ ਉਦੋਂ ਤੱਕ ਸ਼ੁਰੂ ਨਹੀਂ ਕਰੇਗੀ ਜਦੋਂ ਤੱਕ ਕਿ ਉਨ੍ਹਾਂ ਲਈ ਡਬਲ ਡੋਰ ਵੈਨਿਟੀ ਵੈਨ ਨਹੀਂ ਆਉਂਦੀ। ਇਨ੍ਹਾਂ ਸਾਰੀਆਂ ਅਫ਼ਵਾਹਾਂ ’ਤੇ ਰੂਬੀਨਾ ਦਿਲੈਕ ਨੇ ਹੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

एक्ट्रेस ने पहली बार बयां किया टीवी इंडस्ट्री का काला सच, बॉलीवुड से भी  बदतर होते हैं हालात - Entertainment News: Amar Ujala
ਅਫ਼ਵਾਹਾਂ ਨੂੰ ਲੈ ਕੇ ਅੰਗਰੇਜ਼ੀ ਵੈੱਬਸਾਈਟ ਟਾਈਮਜ਼ ਆਫ ਇੰਡੀਆ ਨੇ ਰੂਬੀਨਾ ਦਿਲੈਕ ਨਾਲ ਗੱਲਬਾਤ ਕੀਤੀ। ਅਦਾਕਾਰਾ ਨੇ ਮੈਸੇਜ ਰਾਹੀਂ ਇਸ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਚੁਟਕੀ ਲਈ ਅਤੇ ਕਿਹਾ ਕਿ ਇਸ ਅਫ਼ਵਾਹ ’ਚ ਇਹ ਵੀ ਜੋੜ ਦਿੱਤਾ ਜਾਵੇ ਕਿ ਉਹ ਝੁੱਗੀਆਂ-ਝੌਂਪੜੀਆਂ ਵਾਲੀ ਥਾਂ ’ਤੇ ਸ਼ੂਟਿੰਗ ਨਹੀਂ ਕਰਨਾ ਚਾਹੁੰਦੀ ਹੈ। ਰੂਬੀਨਾ ਦਿਲੈਕ ਨੇ ਹੱਸਦੇ ਹੋਏ ਕਿਹਾ, ਇਸ ਨੂੰ ਹੋਰ ਵੱਧ ਮਜ਼ੇਦਾਰ ਬਣਾਉਣ ਲਈ ਤੁਸੀਂ ਇਹ ਵੀ ਜੋੜ ਸਕਦੇ ਹੋ ਕਿ ਮੈਂ ਉਸ ਥਾਂ ’ਤੇ ਸ਼ੂਟਿੰਗ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਜੋ ਇਕ ਝੁੱਗੀ-ਝੌਂਪੜੀ ਹੈ-ਅਤੇ ਸੈੱਟ ਛੱਡ ਦਿੱਤਾ ਹੈ।’

Rubina Dilaik - YouTube
ਵੈੱਬਸਾਈਟ ਟਾਈਮਜ਼ ਆਫ ਇੰਡੀਆ ਅਨੁਸਾਰ ਹਾਲ ਹੀ ’ਚ ਰੂਬੀਨਾ ਦਿਲੈਕ ਫਿਲਮ ‘ਅਰਧ’ ਦੀ ਸ਼ੂਟਿੰਗ ਲਈ ਮਾਲਵਾਨੀ ਸਥਿਤ ਮੁਹੰਮਦ ਅਲੀ ਸਟੂਡਿਓ ਪਹੁੰਚੀ ਸੀ। ਇਥੇ ਪਹੁੰਚ ਕੇ ਰੂਬੀਨਾ ਦਿਲੈਕ ਆਪਣੀ ਕਾਰ ’ਚ ਹੀ 45 ਮਿੰਟ ਤੱਕ ਬੈਠੀ ਰਹੀ। ਉਹ ਉਦੋਂ ਤਕ ਆਪਣੀ ਕਾਰ ’ਚੋਂ ਨਹੀਂ ਉੱਤਰੀ ਜਦੋਂ ਤੱਕ ਕਿ ਡਬਲ ਡੋਰ ਵੈਨਿਟੀ ਵੈਨ ਉਥੇ ਨਹੀਂ ਪਹੁੰਚੀ। ਦੱਸਣਯੋਗ ਹੈ ਕਿ ਰੂਬੀਨਾ ਦਿਲੈਕ ਲਈ ਪਹਿਲਾਂ ਸਿੰਗਲ ਡੋਰ ਵੈਨਿਟੀ ਵੈਨ ਆਈ ਸੀ, ਜਿਸਨੂੰ ਕੁਝ ਸਮੇਂ ਬਾਅਦ ਵਾਪਸ ਭੇਜ ਦਿੱਤਾ ਗਿਆ।

Rubina Dilaik made such a fun photoshoot, fans trolled her | NewsTrack  English 1 NT
ਉਥੇ ਹੀ ਪੂਰੇ ਮਾਮਲੇ ’ਚ ਫਿਲਮ ‘ਅਰਧ’ ਦੇ ਨਿਰਦੇਸ਼ਕ ਅਤੇ ਮਿਊਜ਼ਿਕ ਕੰਪੋਜ਼ਰ ਪਲਾਸ਼ ਮੁੱਛਲ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਵੈਨਿਟੀ ਵੈਨ ਕਾਰਨ ਨਹੀਂ ਬਲਕਿ ਇਸ ਲਈ ਆਪਣੀ ਕਾਰ ’ਚ ਰੁਕੀ ਰਹੀ ਕਿਉਂਕਿ ਬਾਹਰ ਬਾਰਿਸ਼ ਹੋ ਰਹੀ ਸੀ। ਇਸ ਤੋਂ ਪਹਿਲਾਂ ਰੂਬੀਨਾ ਦਿਲੈਕ ਕੋਰੋਨਾ ਵਾਇਰਸ ਤੋਂ ਇੰਫੈਕਟਿਡ ਹੋਣ ਦੌਰਾਨ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਕਾਰਨ ਚਰਚਾ ’ਚ ਸੀ। ਹਾਲ ਹੀ ’ਚ ਰੂਬੀਨਾ ਦਿਲੈਕ ਨੇ ਹੁਣ ਖ਼ੁਲਾਸਾ ਕੀਤਾ ਸੀ ਕਿ ਭਾਰ ਵੱਧਣ ਕਾਰਨ ਉਹ ਅਸਹਿਜ ਮਹਿਸੂਸ ਕਰਨ ਲੱਗੀ ਸੀ ਅਤੇ ਆਤਮ-ਵਿਸ਼ਵਾਸ ’ਚ ਘਾਟ ਹੋਣ ਲੱਗੀ ਸੀ।


author

Aarti dhillon

Content Editor

Related News