ਰੁਬੀਨਾ ਦਿਲਾਇਕ ਨੇ ਦਿਖਾਈ ਜੁੜਵਾ ਧੀਆਂ ਦੀ ਪਹਿਲੀ ਝਲਕ, ਪ੍ਰਸ਼ੰਸਕਾਂ ਨਾਲ ਸਾਂਝੇ ਕੀਤੇ ਨਾਂ
Wednesday, Dec 27, 2023 - 01:17 PM (IST)
ਮੁੰਬਈ (ਬਿਊਰੋ)– ਕੁਝ ਦਿਨ ਪਹਿਲਾਂ ਰੁਬੀਨਾ ਦਿਲਾਇਕ ਬਾਰੇ ਖ਼ਬਰ ਆਈ ਸੀ ਕਿ ਉਸ ਨੇ 2 ਧੀਆਂ ਨੂੰ ਜਨਮ ਦਿੱਤਾ ਹੈ। ਹਾਲਾਂਕਿ ਅਦਾਕਾਰਾ ਨੇ ਇਸ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਪਰ ਹੁਣ ਅਦਾਕਾਰਾ ਨੇ ਆਪਣੀਆਂ ਦੋਵੇਂ ਧੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਦੱਸਿਆ ਹੈ ਕਿ ਅੱਜ ਦੋਵੇਂ 1 ਮਹੀਨੇ ਦੀਆਂ ਹੋ ਗਈਆਂ ਹਨ। ਇੰਨਾ ਹੀ ਨਹੀਂ, ਰੁਬੀਨਾ ਨੇ ਆਪਣੀਆਂ ਦੋਵੇਂ ਧੀਆਂ ਦੇ ਨਾਂ ਵੀ ਦੱਸੇ ਹਨ, ਜੋ ਕਿ ਬਹੁਤ ਹੀ ਪਿਆਰੇ ਹਨ।
ਇਹ ਖ਼ਬਰ ਵੀ ਪੜ੍ਹੋ : 75 ਰੁਪਏ ਤੋਂ ਸਾਲ ਦੇ 220 ਕਰੋੜ ਕਮਾਉਣ ਤਕ, ਸੌਖਾ ਨਹੀਂ ਰਿਹਾ ਸਲਮਾਨ ਖ਼ਾਨ ਦਾ ਕਰੀਅਰ, ਦੇਖੇ ਕਈ ਉਤਾਰ-ਚੜ੍ਹਾਅ
ਧੀਆਂ ਦੇ ਨਾਮ ਕੀ ਹਨ?
ਤਸਵੀਰਾਂ ਸਾਂਝੀਆਂ ਕਰਦਿਆਂ ਰੁਬੀਨਾ ਨੇ ਲਿਖਿਆ, ‘‘ਤੁਹਾਨੂੰ ਇਹ ਦੱਸਦਿਆਂ ਉਤਸ਼ਾਹਿਤ ਤੇ ਖ਼ੁਸ਼ੀ ਹੋ ਰਹੀ ਹੈ ਕਿ ਸਾਡੀਆਂ ਧੀਆਂ ਜੀਵਾ ਤੇ ਏਥਾ ਅੱਜ 1 ਮਹੀਨੇ ਦੀਆਂ ਹੋ ਗਈਆਂ ਹਨ। ਗੁਰਪੁਰਬ ਦੇ ਇਸ ਖ਼ਾਸ ਦਿਹਾੜੇ ’ਤੇ ਸਾਰਿਆਂ ’ਤੇ ਮਿਹਰ ਹੋਵੇ। ਸਾਡੀਆਂ ਧੀਆਂ ਨੂੰ ਪਿਆਰ ਤੇ ਆਸ਼ੀਰਵਾਦ ਦਿਓ।’’
ਰੁਬੀਨਾ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਧੀਆਂ ਦਾ ਇਕ ਮਹੀਨਾ ਪੂਰਾ ਹੋਣ ਤੋਂ ਬਾਅਦ, ਉਨ੍ਹਾਂ ਨੇ ਘਰ ’ਚ ਪੂਜਾ ਕੀਤੀ ਤੇ ਦੋਵਾਂ ਦਾ ਨਾਮ ਰੱਖਿਆ ਗਿਆ। ਇਸ ਦੌਰਾਨ ਰੁਬੀਨਾ ਤੇ ਅਭਿਨਵ ਦੇ ਚਿਹਰਿਆਂ ’ਤੇ ਮਾਤਾ-ਪਿਤਾ ਬਣਨ ਦੀ ਖ਼ੁਸ਼ੀ ਸਾਫ ਦਿਖਾਈ ਦੇ ਰਹੀ ਹੈ।
ਪ੍ਰਸ਼ੰਸਕਾਂ ਦੀ ਸ਼ਿਕਾਇਤ
ਹਾਲਾਂਕਿ ਹਰ ਕੋਈ ਰੁਬੀਨਾ ਤੇ ਅਭਿਨਵ ਨੂੰ ਵਧਾਈ ਦੇ ਰਿਹਾ ਹੈ ਪਰ ਕੁਝ ਪ੍ਰਸ਼ੰਸਕ ਅਦਾਕਾਰਾ ਤੋਂ ਨਾਰਾਜ਼ ਵੀ ਹਨ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਜਨਮ ਬਾਰੇ ਪਹਿਲਾਂ ਕਿਉਂ ਨਹੀਂ ਦੱਸਿਆ। ਕੋਈ ਕਹਿ ਰਿਹਾ ਹੈ ਕਿ ਅਸੀਂ ਇੰਨੇ ਸਮੇਂ ਤੋਂ ਤੁਹਾਡੇ ਐਲਾਨ ਦੀ ਉਡੀਕ ਕਰ ਰਹੇ ਹਾਂ ਤਾਂ ਕਿਸੇ ਨੇ ਲਿਖਿਆ ਕਿ ਬਹੁਤ ਸਮਾਂ ਲੱਗ ਗਿਆ, ਹੁਣ ਤੁਸੀਂ ਦੱਸ ਰਹੇ ਹੋ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਦੋਵਾਂ ਦਾ ਸਮਰਥਨ ਵੀ ਕੀਤਾ ਹੈ ਕਿ ਸਾਰਿਆਂ ਨੂੰ ਨਿੱਜਤਾ ਦੀ ਲੋੜ ਹੈ ਤੇ ਸਹੀ ਸਮੇਂ ’ਤੇ ਸਭ ਕੁਝ ਸਾਂਝਾ ਕਰਨਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।