ਦੁਨੀਆ ਭਰ ’ਚ ‘ਆਰ. ਆਰ. ਆਰ.’ ਨੇ ਕੀਤੀ 600 ਕਰੋੜ ਤੋਂ ਵੱਧ ਦੀ ਕਮਾਈ

03/31/2022 3:47:18 PM

ਮੁੰਬਈ (ਬਿਊਰੋ)– ‘ਬਾਹੂਬਲੀ’ ਦੇ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ. ਆਰ. ਆਰ.’ ਜੇਕਰ ਤੁਸੀਂ ਨਹੀਂ ਦੇਖੀ ਤਾਂ ਸਮਝੋ ਬਹੁਤ ਕੁਝ ਮਿਸ ਕਰ ਦਿੱਤਾ। ਸਾਊਥ ਸੁਪਰਸਟਾਰ ਜੂਨੀਅਰ ਐੱਨ. ਟੀ. ਆਰ. ਤੇ ਰਾਮ ਚਰਨ ਦੀ ਇਹ ਫ਼ਿਲਮ ਹਰ ਦਿਨ ਕਮਾਈ ਦੇ ਰਿਕਾਰਡ ਤੋੜ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਤਰਣ ਆਦਰਸ਼ ਨੇ ‘ਆਰ. ਆਰ. ਆਰ.’ ਫ਼ਿਲਮ ਦੀ ਕਮਾਈ ਦੇ ਤਾਜ਼ਾ ਅੰਕੜੇ ਸਾਂਝੇ ਕੀਤੇ ਹਨ। ਇਸ ਮੁਤਾਬਕ ਰਾਜਾਮੌਲੀ ਦੀ ਇਸ ਫ਼ਿਲਮ ਦੇ ਹਿੰਦੀ ਵਰਜ਼ਨ ਨੇ 120.59 ਕਰੋੜ ਦੀ ਕਮਾਈ ਕਰ ਲਈ ਹੈ। ‘ਆਰ. ਆਰ. ਆਰ.’ ਦੀ ਕਮਾਈ ਮਾਸ ਸਰਕਟ ’ਚ ਰੀਬੂਟ ਹੋਈ ਹੈ। ਮਹਾਮਾਰੀ ਤੋਂ ਬਾਅਦ ‘ਆਰ. ਆਰ. ਆਰ.’ ਪਹਿਲੇ ਹਫ਼ਤੇ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।

ਸ਼ੁੱਕਰਵਾਰ ਨੂੰ ਫ਼ਿਲਮ ਨੇ 20.07 ਕਰੋੜ, ਸ਼ਨੀਵਾਰ ਨੂੰ 24 ਕਰੋੜ, ਐਤਵਾਰ ਨੂੰ 31.50 ਕਰੋੜ, ਸੋਮਵਾਰ ਨੂੰ 17 ਕਰੋੜ, ਮੰਗਲਵਾਰ ਨੂੰ 15.02 ਕਰੋੜ, ਬੁੱਧਵਾਰ ਨੂੰ 13 ਕਰੋੜ ਦੀ ਕਮਾਈ ਕਰਕੇ 120.59 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

ਵਰਲਡਵਾਈਡ ਮਾਰਕੀਟ ’ਤੇ ਵੀ ਫ਼ਿਲਮ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਫ਼ਿਲਮ ਸਮੀਖਿਅਕ ਮਨੋਬਾਲਾ ਵਿਜੇਬਾਲਨ ਮੁਤਾਬਕ ‘ਆਰ. ਆਰ. ਆਰ.’ ਨੇ 5 ਦਿਨਾਂ ’ਚ 600 ਕਰੋੜ ਕਮਾ ਲਏ ਹਨ। ਛੇਵੇ ਦਿਨ ‘ਆਰ. ਆਰ. ਆਰ.’ ਨੇ 50.74 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ ਹੈ। ਇਸ ਦੇ ਨਾਲ ਹੀ 6 ਦਿਨਾਂ ’ਚ ‘ਆਰ. ਆਰ. ਆਰ.’ ਦੀ 6 ਦਿਨਾਂ ’ਚ ਕੁਲ ਕਮਾਈ 672.16 ਕਰੋੜ ਰੁਪਏ ਹੋ ਗਈ ਹੈ। ਫ਼ਿਲਮ ਹੁਣ 700 ਕਰੋੜ ਵੱਲ ਵੱਧ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News