‘ਆਰ. ਆਰ. ਆਰ.’ ਫ਼ਿਲਮ ਦੀ ਰਿਲੀਜ਼ ਮੁੜ ਹੋਈ ਮੁਲਤਵੀ, ਕੋਰੋਨਾ ਬਣਿਆ ਕਾਰਨ

01/02/2022 3:06:48 PM

ਮੁੰਬਈ (ਬਿਊਰੋ)– ‘ਬਾਹੂਬਲੀ’ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਆਲੀਆ ਭੱਟ, ਅਜੇ ਦੇਵਗਨ, ਜੂਨੀਅਰ ਐੱਨ. ਟੀ. ਆਰ. ਤੇ ਰਾਮ ਚਰਨ ਦੀ ਆਗਾਮੀ ਵੱਡੇ ਬਜਟ ਦੀ ਫ਼ਿਲਮ ‘ਆਰ. ਆਰ. ਆਰ.’ ਦੀ ਰਿਲੀਜ਼ ਡੇਟ ਮੁਲਤਵੀ ਕਰ ਦਿੱਤੀ ਗਈ ਹੈ। 7 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਨੂੰ ਦੇਖਣ ਲਈ ਹੁਣ ਦਰਸ਼ਕਾਂ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਪਰਿਵਾਰ ਨਾਲ ਮਨਾਇਆ ਜਨਮਦਿਨ, ਦਿਲ ਨੂੰ ਛੂਹ ਜਾਣਗੀਆਂ ਤਸਵੀਰਾਂ

ਹਾਲਾਂਕਿ ਅਜੇ ਤਕ ਨਵੀਂ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਫ਼ਿਲਮ ਦੀ ਰਿਲੀਜ਼ ਡੇਟ ਕਈ ਵਾਰ ਮੁਲਤਵੀ ਹੋ ਚੁੱਕੀ ਹੈ। ਇਸ ਗੱਲ ਦੀ ਜਾਣਕਾਰੀ ‘ਆਰ. ਆਰ. ਆਰ.’ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੀ ਗਈ ਹੈ।

‘ਆਰ. ਆਰ. ਆਰ.’ ਦੇ ਟਵਿਟਰ ਅਕਾਊਂਟ ’ਤੇ ਫ਼ਿਲਮ ਮੁਲਤਵੀ ਕਰਨ ਦੀ ਵਜ੍ਹਾ ਕੋਰੋਨਾ ਦੱਸੀ ਗਈ ਹੈ। ਉਨ੍ਹਾਂ ਲਿਖਿਆ, ‘ਸਾਰੀਆਂ ਪਾਰਟੀਆਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਸਾਨੂੰ ਆਪਣੀ ਫ਼ਿਲਮ ਨੂੰ ਮੁਲਤਵੀ ਕਰਨਾ ਪੈ ਰਿਹਾ ਹੈ। ਪ੍ਰਸ਼ੰਸਕਾਂ ਤੇ ਸਾਰੇ ਦਰਸ਼ਕਾਂ ਦਾ ਉਨ੍ਹਾਂ ਦੇ ਪਿਆਰ ਲਈ ਧੰਨਵਾਦ।’

ਫ਼ਿਲਮ ਨਿਰਮਾਤਾਵਾਾਂ ਨੇ ਭਾਰਤ ’ਚ ਓਮੀਕ੍ਰੋਨ ਵੇਰੀਐਂਟ ਦੇ ਵਧਦੇ ਕੇਸ ਕਾਰਨ ਫ਼ਿਲਮ ਨੂੰ ਰਿਲੀਜ਼ ਨਾ ਕਰਨ ਦਾ ਫ਼ੈਸਲਾ ਲਿਆ ਹੈ। ਰਿਪੋਰਟ ਮੁਤਾਬਕ ਦਿੱਲੀ ਦੇ ਸਿਨੇਮਾਘਰ ਬੰਦ ਹਨ, ਉਥੇ ਮਹਾਰਾਸ਼ਟਰ ’ਚ ਸਿਰਫ 50 ਫੀਸਦੀ ਸਮਰੱਥਾ ਨਾਲ ਸਿਨੇਮਾਘਰ ਖੁੱਲ੍ਹੇ ਹਨ। ਦੇਸ਼ ਦੇ ਹੋਰਨਾਂ ਸੂਬਿਆਂ ’ਚ ਕਰਫਿਊ ਲਾਗੂ ਹੈ। ਇਨ੍ਹਾਂ ਮੁਸ਼ਕਿਲਾਂ ਕਾਰਨ ਨਿਰਮਾਤਾਵਾਂ ਨੇ ਫ਼ਿਲਮ ਨੂੰ ਰਿਲੀਜ਼ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News