ਰੋਹਿਤ ਸ਼ੈੱਟੀ ਨੇ ਆਯੁਸ਼ ਸ਼ਰਮਾ ਸਟਾਰਰ ਫਿਲਮ ‘ਰੂਸਲਾਨ’ ਦੀ ਟੀਜ਼ਰ ਕੀਤਾ ਲਾਂਚ

03/13/2024 11:50:06 AM

ਮੁੰਬਈ (ਬਿਊਰੋ) - ਬਾਲੀਵੁੱਡ ਇੰਡਸਟਰੀ ’ਚ ਮਾਸਟਰ ਆਫ ਬਲਾਕਬਸਟਰ ਕਹੇ ਜਾਣ ਵਾਲੇ ਰੋਹਿਤ ਸ਼ੈੱਟੀ ਨੇ ‘ਰੂਸਲਾਨ’ ਦਾ ਦਮਦਾਰ ਟੀਜ਼ਰ ਲਾਂਚ ਕੀਤਾ ਹੈ। ਟੀਜ਼ਰ ’ਚ ਦਿਲ ਨੂੰ ਛੂਹਣ ਵਾਲੇ ਐਕਸ਼ਨ ਤੇ ਅਸਲ ਭਾਵਨਾਵਾਂ ਦੇ ਪਲ ਪੇਸ਼ ਕੀਤੇ ਗਏ ਹਨ। ਇਸ ਬਾਰੇ ਗੱਲ ਕਰਦੇ ਹੋਏ ਆਯੂਸ਼ ਸ਼ਰਮਾ ਦਾ ਕਹਿਣਾ ਹੈ ਕਿ ਮੈਨੂੰ ਐਕਸ਼ਨ ਐਕਸਪਰਟ ਰੋਹਿਤ ਸ਼ੈੱਟੀ ਦੇ ਸਮਰਥਨ ਤੋਂ ਪ੍ਰਮਾਣਿਕਤਾ ਮਹਿਸੂਸ ਹੁੰਦੀ ਹੈ। ਉਹ ਦਰਸ਼ਕਾਂ ਦੀ ਨਬਜ਼ ਨੂੰ ਜਾਣਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਕਾਰਨ ਦਿਲਜੀਤ ਨੂੰ ਟਰੋਲ ਕਰਨ ਵਾਲਿਆਂ ਨੂੰ ਰੇਸ਼ਮ ਸਿੰਘ ਦਾ ਮੂੰਹ ਤੋੜ ਜਵਾਬ, ਸ਼ਰੇਆਮ ਆਖੀਆਂ ਇਹ ਗੱਲਾਂ

ਆਯੁਸ਼ ਸ਼ਰਮਾ, ਸੁਸ਼੍ਰੀ ਮਿਸ਼ਰਾ, ਜਗਪਤੀ ਬਾਬੂ ਤੇ ਵਿਦਿਆ ਮਾਲਵੜੇ ਸਟਾਰਰ ‘ਰੂਸਲਾਨ’ ਦਾ ਨਿਰਦੇਸ਼ਨ ਕਰਨ ਐੱਲ. ਬੁਟਾਨੀ ਦੁਆਰਾ ਕੀਤਾ ਗਿਆ ਹੈ ਤੇ ਸ਼੍ਰੀ ਸੱਤਿਆ ਸਾਈਂ ਆਰਟਸ ਦੁਆਰਾ ਨਿਰਮਿਤ ਹੈ। ਇਹ ਫਿਲਮ 26 ਅਪ੍ਰੈਲ ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News