ਅਦਾਕਾਰਾ ਸ਼ਗੁਫਤਾ ਅਲੀ ਦੀ ਮਦਦ ਲਈ ਰੋਹਿਤ ਸ਼ੈੱਟੀ ਨੇ ਵਧਾਇਆ ਮਦਦ ਦਾ ਹੱਥ

Thursday, Jul 08, 2021 - 05:23 PM (IST)

ਅਦਾਕਾਰਾ ਸ਼ਗੁਫਤਾ ਅਲੀ ਦੀ ਮਦਦ ਲਈ ਰੋਹਿਤ ਸ਼ੈੱਟੀ ਨੇ ਵਧਾਇਆ ਮਦਦ ਦਾ ਹੱਥ

ਮੁੰਬਈ- ਇਨੀਂ ਦਿਨੀਂ ਅਦਾਕਾਰਾ ਸ਼ਗੁਫਤਾ ਅਲੀ ਕਾਫ਼ੀ ਚਰਚਾ ਵਿੱਚ ਹੈ ਦਰਅਸਲ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹ ਆਰਥਿਕ ਤੰਗੀ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੀ ਹੈ। 20 ਸਾਲ ਪਹਿਲਾਂ ਅਦਾਕਾਰਾ ਕੈਂਸਰ ਨਾਲ ਪੀੜਤ ਸੀ। ਹੁਣ ਅੱਖਾਂ ਦੇ ਇਲਾਜ਼ ਲਈ ਉਸ ਕੋਲ ਪੈਸੇ ਨਹੀਂ ਹੈ। ਇਸ ਦੇ ਨਾਲ ਹੀ ਉਹ ਬੁੱਢੀ ਮਾਂ ਦੀ ਦੇਖਭਾਲ ਕਰ ਰਹੀ ਹੈ। ਅਦਾਕਾਰਾ ਕੋਲ ਦਵਾਈ ਤੱਕ ਖਰੀਦਣ ਦੇ ਪੈਸੇ ਨਹੀਂ ਹਨ। ਆਰਥਿਕ ਤੰਗੀ ਤੋਂ ਛੁਟਕਾਰਾ ਪਾਉਣ ਲਈ ਅਦਾਕਾਰਾ ਕੰਮ ਦੀ ਮੰਗ ਕਰ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਅਦਾਕਾਰ ਸੁਮੀਤ ਰਾਘਵਨ ਅਤੇ ਸੁਸ਼ਾਂਤ ਸਿੰਘ ਨੇ ਅਦਾਕਾਰਾ ਦੀ ਮਦਦ ਕੀਤੀ ਹੈ। ਫ਼ਿਲਮ ਨਿਰਮਾਤਾ ਰੋਹਿਤ ਸ਼ੈੱਟੀ ਨੇ ਵੀ ਸ਼ਗੁਫਤਾ ਅਲੀ ਦੀ ਮਦਦ ਕੀਤੀ ਹੈ। ਖ਼ਬਰਾਂ ਮੁਤਾਬਕ ਰੋਹਿਤ ਸ਼ੈੱਟੀ ਨੇ ਮੋਟੀ ਰਕਮ ਅਦਾਕਾਰਾ ਨੂੰ ਟਰਾਂਸਫਰ ਕੀਤੀ ਹੈ।


author

Aarti dhillon

Content Editor

Related News