ਪਤੀ ਰੋਹਨਪ੍ਰੀਤ ਦੇ ਭੰਗੜੇ ਦੀ ਮੁਰੀਦ ਹੋਈ ਨੇਹਾ ਕੱਕੜ, ਕਿਹਾ– ‘ਮੇਰੇ ਸੋਹਣੇ ਸਰਦਾਰ ਜੀ...’

Sunday, May 23, 2021 - 05:10 PM (IST)

ਪਤੀ ਰੋਹਨਪ੍ਰੀਤ ਦੇ ਭੰਗੜੇ ਦੀ ਮੁਰੀਦ ਹੋਈ ਨੇਹਾ ਕੱਕੜ, ਕਿਹਾ– ‘ਮੇਰੇ ਸੋਹਣੇ ਸਰਦਾਰ ਜੀ...’

ਮੁੰਬਈ (ਬਿਊਰੋ)– ਨੇਹਾ ਕੱਕੜ ਨੂੰ ਸੋਸ਼ਲ ਮੀਡੀਆ ਦੀ ਕੁਈਨ ਕਿਹਾ ਜਾਂਦਾ ਹੈ ਤੇ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ’ਚ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਲਈ ਸਾਂਝੀਆਂ ਕਰਦੀ ਰਹਿੰਦੀ ਹੈ।

ਇਨ੍ਹੀਂ ਦਿਨੀਂ ਨੇਹਾ ਕੱਕੜ ਨੂੰ ‘ਇੰਡੀਅਨ ਆਈਡਲ 12’ ’ਚ ਜੱਜ ਵਜੋਂ ਦੇਖਿਆ ਜਾ ਰਿਹਾ ਹੈ। ਨੇਹਾ ‘ਇੰਡੀਅਨ ਆਈਡਲ’ ਦੇ ਸੈੱਟ ਤੋਂ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਦੌਰਾਨ ਨੇਹਾ ਨੇ ਆਪਣੇ ਪਤੀ ਰੋਹਨਪ੍ਰੀਤ ਸਿੰਘ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ‘ਇੰਡੀਅਨ ਆਈਡਲ’ ਦੀ ਸਟੇਜ ’ਤੇ ਜ਼ਬਰਦਸਤ ਭੰਗੜਾ ਪਾਉਂਦਾ ਦਿਖਾਈ ਦੇ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨ ਲੀਡਰ ਇਕ-ਦੂਜੇ ’ਤੇ ਤੰਜ ਕੱਸਣ ਦੀ ਬਜਾਏ ਸਾਰਿਆਂ ਨੂੰ ਨਾਲ ਲੈ ਕੇ ਚੱਲਣ : ਦੀਪ ਸਿੱਧੂ

ਦਰਅਸਲ ਇਹ ਇਕ ਪੁਰਾਣੀ ਵੀਡੀਓ ਹੈ, ਜਿਸ ਨੂੰ ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਜਦੋਂ ਰੋਹਨਪ੍ਰੀਤ ਸਿੰਘ ‘ਇੰਡੀਅਨ ਆਈਡਲ’ ਦੇ ਖ਼ਾਸ ਐਪੀਸੋਡ ’ਚ ਪਹੁੰਚਿਆ, ਉਸ ਨੇ ਭੰਗੜਾ ਪਾਇਆ ਸੀ।

ਇਸ ਵੀਡੀਓ ਨੂੰ ਸਾਂਝਾ ਕਰਦਿਆਂ ਨੇਹਾ ਨੇ ਕੈਪਸ਼ਨ ’ਚ ਲਿਖਿਆ, ‘ਮੇਰੇ ਸੋਹਣੇ ਸਰਦਾਰ ਜੀ... ਹਾਏ ਤੁਹਾਡਾ ਭੰਗੜਾ।’ ਇਸ ’ਤੇ ਰੋਹਨਪ੍ਰੀਤ ਸਿੰਘ ਲਿਖਿਆ, ‘ਮੇਰੀ ਰਾਣੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਤੇ ਤੁਹਾਡੀ ਮੁਸਕਾਨ।’

 
 
 
 
 
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)

ਦੱਸ ਦੇਈਏ ਕਿ ਨੇਹਾ ਵਲੋਂ ਸਾਂਝੀ ਕੀਤੀ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ ਹੈ। ਵੀਡੀਓ ਨੂੰ ਹੁਣ ਤੱਕ 12 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਤੇ 97 ਲੱਖ ਤੋਂ ਵੱਧ ਵਾਰ ਇਹ ਵੀਡੀਓ ਦੇਖੀ ਜਾ ਚੁੱਕੀ ਹੈ।

ਨੋਟ– ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News