ਰਣਵੀਰ ਤੇ ਆਲੀਆ ਪਿਆਰ ਦੀ ਖ਼ਾਤਰ ਬਦਲਣਗੇ ਪਰਿਵਾਰ, ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦਾ ਟਰੇਲਰ ਰਿਲੀਜ਼

Tuesday, Jul 04, 2023 - 01:15 PM (IST)

ਰਣਵੀਰ ਤੇ ਆਲੀਆ ਪਿਆਰ ਦੀ ਖ਼ਾਤਰ ਬਦਲਣਗੇ ਪਰਿਵਾਰ, ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦਾ ਟਰੇਲਰ ਰਿਲੀਜ਼

ਮੁੰਬਈ (ਬਿਊਰੋ)– ਆਲੀਆ ਭੱਟ ਤੇ ਰਣਵੀਰ ਸਿੰਘ ਦੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਹੈ। ਫ਼ਿਲਮ ’ਚ ਆਲੀਆ ਤੇ ਰਣਵੀਰ ਤੋਂ ਇਲਾਵਾ ਸ਼ਬਾਨਾ ਆਜ਼ਮੀ, ਧਰਮਿੰਦਰ ਤੇ ਜਯਾ ਬੱਚਨ ਵੀ ਨਜ਼ਰ ਆ ਰਹੇ ਹਨ। ਫ਼ਿਲਮ ਦੀ ਕਹਾਣੀ ਰੌਕੀ ਯਾਨੀ ਰਣਵੀਰ ਸਿੰਘ ਤੇ ਰਾਣੀ ਯਾਨੀ ਆਲੀਆ ਭੱਟ ਦੀ ਹੈ।

ਦੋਵੇਂ ਪਿਆਰ ਕਰਦੇ ਹਨ ਪਰ ਦੋਵਾਂ ਦੇ ਪਰਿਵਾਰ ਬਿਲਕੁਲ ਵੱਖਰੇ ਹਨ। ਰਾਣੀ ਇਕ ਬੰਗਾਲੀ ਪਰਿਵਾਰ ਤੋਂ ਹੈ, ਜਦਕਿ ਰੌਕੀ ਇਕ ਪੰਜਾਬੀ ਪਰਿਵਾਰ ਤੋਂ ਹੈ। ਹੁਣ ਦੋਵਾਂ ਪਰਿਵਾਰਾਂ ਦਾ ਪੇਚ ਫਸ ਗਿਆ ਤਾਂ ਦੋਵੇਂ ਤਿੰਨ ਮਹੀਨੇ ਇਕ-ਦੂਜੇ ਦੇ ਪਰਿਵਾਰਾਂ ਨਾਲ ਰਹਿਣ ਲਈ ਤਿਆਰ ਹੋ ਜਾਂਦੇ ਹਨ। ਟਰੇਲਰ ਤੋਂ ਵੀ ਇਹੀ ਕਹਾਣੀ ਦੇਖਣ ਨੂੰ ਮਿਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦਾ ਅਮਰੀਕਾ 'ਚ ਸੜਕ ਹਾਦਸਾ, ਹਫੜਾ-ਦਫੜੀ 'ਚ ਪਹੁੰਚਾਇਆ ਹਸਪਤਾਲ

‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਹੈ, ਇਸ ਲਈ ਇਸ ’ਚ ਉਨ੍ਹਾਂ ਦਾ ਟੱਚ ਸਾਫ ਨਜ਼ਰ ਆ ਰਿਹਾ ਹੈ। ਅਮੀਰ ਲੋਕ, ਸ਼ਾਨਦਾਰ ਦ੍ਰਿਸ਼ ਤੇ ਸਭ ਕੁਝ ਟਰੇਲਰ ’ਚ ਦਿਖਾਈ ਦੇ ਰਿਹਾ ਹੈ।

ਹਾਲਾਂਕਿ ਟਰੇਲਰ ’ਚ ਆਲੀਆ ਭੱਟ ਤੇ ਰਣਵੀਰ ਸਿੰਘ ਦੀ ਕੈਮਿਸਟਰੀ ਨੂੰ ਦੇਖ ਕੇ ‘ਗਲੀ ਬੁਆਏ’ ਦੀ ਯਾਦ ਤੁਰੰਤ ਆ ਜਾਂਦੀ ਹੈ। ਇਸ ਤਰ੍ਹਾਂ ਇਹ ਫ਼ਿਲਮ ਪਰਿਵਾਰ ਨੂੰ ਬਦਲਣ ਦੀ ਜਾਪਦੀ ਹੈ। ਇਹ ਕੰਸੈਪਟ ਬਹੁਤਾ ਨਵਾਂ ਨਹੀਂ ਹੈ ਪਰ ਦੇਖਣਾ ਹੋਵੇਗਾ ਕਿ ਕਰਨ ਜੌਹਰ ਇਸ ਰਾਹੀਂ ਕੁਝ ਨਵਾਂ ਕਿਵੇਂ ਦਿਖਾਉਂਦੇ ਹਨ।

‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ 28 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਦਾ ਟਰੇਲਰ ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਹੈ। ਨਿਰਦੇਸ਼ਕ ਵਜੋਂ ਕਰਨ ਜੌਹਰ ਦੀ ਆਖਰੀ ਫ਼ਿਲਮ ‘ਐ ਦਿਲ ਹੈ ਮੁਸ਼ਕਿਲ ਸੀ’, ਜੋ 2016 ’ਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਸ ਨੇ ‘ਲਸਟ ਸਟੋਰੀਜ਼’ ਤੇ ‘ਗੋਸਟ ਸਟੋਰੀਜ਼’ ਲਈ ਇਕ-ਇਕ ਭਾਗ ਦਾ ਨਿਰਦੇਸ਼ਨ ਕੀਤਾ ਪਰ ਉਹ ਲਗਭਗ ਸੱਤ ਸਾਲਾਂ ਬਾਅਦ ਇਕ ਨਿਰਦੇਸ਼ਕ ਦੇ ਰੂਪ ’ਚ ਇਕ ਫ਼ਿਲਮ ਨਾਲ ਵਾਪਸ ਆਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News