ਸੁਸ਼ਾਂਤ ਦੇ ਨਾਂ ''ਤੇ ਤਬਦੀਲ ਹੋਇਆ ਇਸ ਚੌਂਕ ਦਾ ਨਾਮ, ਪੀ. ਐੱਮ. ਮੋਦੀ ਨੂੰ CBI ਜਾਂਚ ਲਈ ਲਿਖੀ ਚਿੱਠੀ

07/11/2020 2:41:57 PM

ਜਲੰਧਰ (ਵੈੱਬ ਡੈਸਕ) — ਮਸ਼ਹੂਰ ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਖ਼ੁਦਕੁਸ਼ੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ। ਉੱਥੇ ਹੀ ਉਨ੍ਹਾਂ ਦੀ ਯਾਦ 'ਚ ਉਨ੍ਹਾਂ ਦੇ ਜੱਦੀ ਪਿੰਡ ਬਿਹਾਰ ਦੇ ਪੂਰਨਿਆ 'ਚ ਬਣੀ ਨਵੀਂ ਸੜਕ ਦਾ ਨਾਂ ਅਦਾਕਾਰ ਦੇ ਨਾਂ 'ਤੇ ਰੱਖਿਆ ਗਿਆ ਹੈ। ਮਿਓਂਸੀਪਲ ਕਾਰਪੋਰੇਸ਼ਨ ਨੇ ਸ਼ਹਿਰ ਦੇ ਬੇਹੱਦ ਪੁਰਾਣੇ ਅਤੇ ਇਤਿਹਾਸਕ ਫੋਰਡ ਕੰਪਨੀ ਚੌਕ ਦਾ ਨਾਂ ਬਦਲ ਕੇ ਸੁਸ਼ਾਂਤ ਸਿੰਘ ਰਾਜਪੂਤ ਚੌਕ ਰੱਖ ਦਿੱਤਾ ਹੈ।

ਇਸ ਤੋਂ ਇਲਾਵਾ ਮਧੂਬਨੀ ਚੌਕ ਤੋਂ ਮਾਤਾ ਸਥਾਨ ਚੌਕ ਤੱਕ ਨਵੀਂ ਬਣੀ ਸੜਕ ਦਾ ਨਾਂ ਸੁਸ਼ਾਂਤ ਸਿੰਘ ਰਾਜਪੂਤ ਮਾਰਗ ਰੱਖਿਆ ਗਿਆ ਹੈ। ਨਗਰ ਨਿਗਮ ਦੀ ਮੇਅਰ ਸਵਿਤਾ ਦੇਵੀ ਨੇ ਖ਼ੁਦ ਇਸ ਦਾ ਉਦਘਾਟਨ ਕੀਤਾ। ਮੇਅਰ ਸਵਿਤਾ ਦੇਵੀ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਬਹੁਤ ਛੋਟੀ ਉਮਰੇ ਹੀ ਦੇਸ਼ ਭਰ 'ਚ ਪੂਰਨੀਆ ਅਤੇ ਬਿਹਾਰ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੀਆਂ ਕਈ ਮਸ਼ਹੂਰ ਫ਼ਿਲਮਾਂ ਅਤੇ ਸੀਰੀਅਲ ਹਨ ਅਤੇ ਉਹ ਇੱਕ ਸ਼ਾਨਦਾਰ ਕਲਾਕਾਰ ਸੀ।

ਸਰਕਾਰ ਤੋਂ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ
ਸਵਿਤਾ ਸਿੰਘ ਨੇ ਬਿਹਾਰ ਤੇ ਭਾਰਤ ਸਰਕਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਸੀ. ਬੀ. ਆਈ. ਜਾਂਚ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਸੀ. ਐੱਮ. ਨਿਤੀਸ਼ ਕੁਮਾਰ ਤੇ ਪੀ. ਐੱਮ. ਨਰਿੰਦਰ ਮੋਦੀ ਨੂੰ ਭੇਜੀ ਚਿੱਠੀ 'ਚ ਲਿਖਿਆ ਹੈ, ''ਮੈਨੂੰ ਭਾਰਤ ਤੇ ਬਿਹਾਰ ਸਰਕਾਰ 'ਤੇ ਪੂਰਾ ਭਰੋਸਾ ਹੈ ਕਿ ਸਰਕਾਰ ਸੀ. ਬੀ. ਆਈ. ਜਾਂਚ ਦੀ ਆਗਿਆ ਜ਼ਰੂਰ ਦੇਵੇਗੀ।'
PunjabKesari


sunita

Content Editor

Related News