16 ਨੂੰ ਰਿਲੀਜ਼ ਹੋਵੇਗਾ ਗਾਇਕ ਰਿਸ਼ੀ ਕੰਡਾ ਦਾ ਗੀਤ ‘ਬ੍ਰੇਸਲੇਟ’
Thursday, Aug 13, 2020 - 03:30 PM (IST)
ਜਲੰਧਰ (ਬਿਊਰੋ)– ਪੰਜਾਬੀ ਗਾਇਕ ਰਿਸ਼ੀ ਕੰਡਾ ਦਾ ‘ਬ੍ਰੇਸਲੇਟ’ ਗੀਤ 16 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਰਿਸ਼ੀ ਦਾ ‘ਬ੍ਰੇਸਲੇਟ’ ਇਕ ਰੋਮਾਂਟਿਕ ਗੀਤ ਹੈ, ਜਿਸ ਨੂੰ ਉਸ ਦੇ ਚਾਹੁਣ ਵਾਲੇ ਵੀ ਬੇਸਬਰੀ ਨਾਲ ਉਡੀਕ ਰਹੇ ਹਨ। ਪੰਜਾਬੀ ਗਾਇਕ ਸੁਰਜੀਤ ਖਾਨ ਨੇ ਵੀ ਰਿਸ਼ੀ ਕੰਡਾ ਦੇ ਗੀਤ ਦੇ ਪੋਸਟਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤਾ ਹੈ। ਗੀਤ ਦੇ ਪੋਸਟਰ ਨੂੰ ਲੋਕਾਂ ਵਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਰਿਸ਼ੀ ਕੰਡਾ ਦੇ ਇਸ ਤੋਂ ਪਹਿਲਾਂ 3 ਗਾਣੇ ਆ ਚੁੱਕੇ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਨਵੇਂ ਗੀਤ ਦੀ ਗੱਲ ਕੀਤੀ ਜਾਵੇ ਤਾਂ ਰਿਸ਼ੀ ਕੰਡਾ ਦਾ ਇਹ ਗੀਤ ਆਉਣ ਵਾਲੇ ਸਮੇਂ ’ਚ ਧਮਾਲ ਮਚਾ ਸਕਦਾ ਹੈ। ਇਸ ਗਾਣੇ ਦੇ ਰਾਈਟਰ ਗੋਲਡ ਈ ਗਿੱਲ ਹਨ। ਇਸ ਗਾਣੇ ਨੂੰ ਮਿਊਜ਼ਿਕ ਵੀ ਗੋਲਡ ਈ ਗਿੱਲ ਨੇ ਹੀ ਦਿੱਤਾ ਹੈ। ਇਸ ਗਾਣੇ ਦੀ ਵੀਡੀਓ ਬੋਰਨ ਸਟਾਰ ਨੇ ਕੀਤੀ ਹੈ। ਇਸ ਗਾਣੇ ਦੇ ਪ੍ਰੋਡਿਊਸਰ ਧਰਮਿੰਦਰ ਸਿੰਘ ਚੀਮਾ ਹਨ।