ਰਿਹਾਨਾ ਨੇ ਨਿਊਡ ਹੋ ਕੇ ਨਵੀਂ ਐਲਬਮ ਦਾ ਟੀਜ਼ਰ ਕੀਤਾ ਰਿਲੀਜ਼, ਤਸਵੀਰਾਂ ਵਾਇਰਲ
Monday, Dec 21, 2015 - 11:35 AM (IST)

ਲੰਦਨ : ਪੌਪ ਸਟਾਰ ਰਿਹਾਨਾ ਨੇ ਆਪਣੀ ਨਵੀਂ ਐਲਬਮ ''ਐਂਟੀ'' ਦਾ ਟੀਜ਼ਰ ਆਨਲਾਈਨ ਰਿਲੀਜ਼ ਕੀਤਾ ਹੈ। ਐਲਬਮ ਦੇ ਟੀਜ਼ਰ ਦੀ ਰਿਲੀਜ਼ ਦੇ ਨਾਲ ਹੀ ਰਿਹਾਨਾ ਸੋਸ਼ਲ ਮੀਡੀਆ ''ਤੇ ਛਾ ਗਈ ਹੈ। ਟੀਜ਼ਰ ''ਚ ਰਿਹਾਨਾ ਨਗਨ ਹਾਲਤ ''ਚ ਬਾਥ ਟੱਬ ''ਚ ਲੇਟੀ ਹੈ।
ਬਾਰਬਾਡੋਸ ਦੀ 27 ਸਾਲਾ ਇਸ ਸਟਾਰ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ''ਤੇ ਅਪਲੋਡ ਕੀਤਾ ਹੈ। ਸੈਕਸੀ ਤਰੀਕੇ ਨਾਲ ਆਰਟੀਸਟਿਕ ਕੰਟੈਂਟ ਕਾਰਨ ਇਸ ਨੂੰ ਤੁਰੰਤ ਲੱਖਾਂ ਲੋਕਾਂ ਵਲੋਂ ਪ੍ਰਤੀਕਿਰਿਆ ਮਿਲ ਗਈ।
ਕੱਪੜਿਆਂ ਤੋਂ ਰਹਿਤ ਫੈਸ਼ਨੇਬਲ ਦਿੱਖ ਲਈ ਉਸ ਨੇ ਸਿਰਫ ਕੰਨਾਂ ''ਚ ਈਅਰਰਿੰਗਸ ਹੀ ਪਹਿਨੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਹਾਲੀਵੁੱਡ ਦੀ ਇਸ ਮਸ਼ਹੂਰ ਗਾਇਕਾ ਨੇ ਇਕ ਈਵੈਂਟ ''ਚ ਅਜਿਹੇ ਸੰਕੇਤ ਦਿੱਤੇ ਸਨ ਕਿ ਉਹ ਆਪਣੀ ਐਲਬਮ ''ਐਂਟੀ'' ਛੇਤੀ ਹੀ ਰਿਲੀਜ਼ ਕਰੇਗੀ।