ਅੰਬਾਨੀ ਪਰਿਵਾਰ ਨਾਲ ਨੱਚਦੇ-ਨੱਚਦੇ ਗਾਇਕਾ ਰਿਹਾਨਾ ਦੇ ਫਟ ਗਏ ਕੱਪੜੇ
Saturday, Mar 02, 2024 - 12:43 PM (IST)
ਮੁੰਬਈ/ਜਾਮਨਗਰ— ਹਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰਿਹਾਨਾ ਨੇ ਪਹਿਲੀ ਵਾਰ ਭਾਰਤ 'ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਗ੍ਰੈਂਡ ਪ੍ਰੀ-ਵੈਡਿੰਗ ਈਵੈਂਟ 'ਚ ਸ਼ਿਰਕਤ ਕੀਤੀ। ਇਹ 1 ਮਾਰਚ ਨੂੰ ਪੌਪ ਆਈਕਨਾਂ ਅਤੇ ਆਰ. ਬੀ. ਸੁਪਰਸਟਾਰਾਂ ਦੇ ਡਾਂਸ ਮੂਵਜ਼ ਦੇ ਨਾਲ ਇੱਕ ਸ਼ਾਨਦਾਰ ਈਵੈਂਟ ਸੀ।
ਨੱਚਦੇ-ਨੱਚਦੇ ਫਟ ਗਏ ਰਿਹਾਨਾ ਦੇ ਕੱਪੜੇ
ਰਿਹਾਨਾ ਨੇ ਪੂਰੇ ਅੰਬਾਨੀ ਪਰਿਵਾਰ ਨਾਲ ਡਾਂਸ ਵੀ ਕੀਤਾ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਸ ਨੇ ਕਾਕਟੇਲ ਪਾਰਟੀ 'ਚ ਨੀਤਾ ਅੰਬਾਨੀ ਅਤੇ ਰਾਧਿਕਾ ਨਾਲ ਖੂਬ ਡਾਂਸ ਵੀ ਕੀਤਾ। ਹਾਲਾਂਕਿ ਇਸ ਦੌਰਾਨ ਰਿਹਾਨਾ ਦੇ ਕੱਪੜੇ ਫਟ ਗਏ ਪਰ ਉਹ ਨਹੀਂ ਰੁਕੀ ਅਤੇ ਡਾਂਸ ਕਰਦੀ ਰਹੀ।
ਰਿਹਾਨਾ ਨੇ ਰਾਧਿਕਾ ਨੂੰ ਕਿਹਾ 'ਰਾਧਿਕੀ'
ਦਰਅਸਲ, ਰਿਹਾਨਾ ਜਦੋਂ ਸਟੇਜ 'ਤੇ ਪਰਫਾਰਮ ਕਰ ਰਹੀ ਸੀ ਤਾਂ ਉਸ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੂੰ ਉਨ੍ਹਾਂ ਦੇ ਵਿਆਹ ਦੀ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਨੂੰ ਭਾਰਤ ਬੁਲਾਉਣ ਲਈ ਅੰਬਾਨੀ ਪਰਿਵਾਰ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਾਧਿਕਾ ਦਾ ਨਾਂ ਗਲਤ ਲਿਆ ਅਤੇ ਉਨ੍ਹਾਂ ਨੇ ਰਾਧਿਕਾ ਨੂੰ 'ਰਾਧਿਕੀ' ਕਿਹਾ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਨੂੰ ਇਕ ਪਾਪਰਾਜ਼ੀ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
ਅੰਬਾਨੀ ਪਰਿਵਾਰ ਦਾ ਕੀਤਾ ਧੰਨਵਾਦ
ਵੀਡੀਓ 'ਚ ਰਿਹਾਨਾ ਕਹਿ ਰਹੀ ਹੈ, 'ਇੱਥੇ ਆਉਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਂ ਅੰਬਾਨੀ ਪਰਿਵਾਰ ਦਾ ਧੰਨਵਾਦ ਕਰਦੀ ਹਾਂ। ਮੈਂ ਕਦੇ ਭਾਰਤ ਨਹੀਂ ਆਈ। ਅਨੰਤ ਅਤੇ ਰਾਧਿਕਾ ਮੈਨੂੰ ਇੱਥੇ ਲੈ ਕੇ ਆਏ, ਧੰਨਵਾਦ। ਇਸ ਵੀਡੀਓ 'ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
50 ਕਰੋੜ ਦੇ ਕਰੀਬ ਲਈ ਰਕਮ
ਦੱਸਿਆ ਜਾ ਰਿਹਾ ਹੈ ਕਿ ਮੁਕੇਸ਼ ਅੰਬਾਨੀ ਦੇ ਇਸ ਈਵੈਂਟ 'ਚ ਰਿਹਾਨਾ ਨੇ ਪੇਸ਼ਕਾਰੀ ਦੇਣ ਲਈ 50 ਕਰੋੜ ਤੋਂ ਵੱਧ ਦੀ ਰਕਮ ਵਸੂਲੀ ਹੈ। ਅੱਜ ਸਵੇਰੇ ਰਿਹਾਨਾ ਵਾਪਸ ਪਰਤ ਗਈ ਹੈ। ਇਸ ਦੌਰਾਨ ਉਨ੍ਹਾਂ ਏਅਰਪੋਰਟ 'ਤੇ ਸਟਾਫ ਤੇ ਪੁਲਸ ਕਰਮਚਾਰੀਆਂ ਨਾਲ ਕਾਫ਼ੀ ਤਸਵੀਰਾਂ ਕਲਿੱਕ ਕਰਵਾਈਆਂ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਲੋਕ ਰਿਹਾਨਾ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ। ਰਿਹਾਨਾ 29 ਫਰਵਰੀ ਗੁਜਰਾਤ ਦੇ ਜਾਮਨਗਰ ਪਹੁੰਚੀ ਸੀ।