ਸ਼ਾਹੀ ਇਸ਼ਨਾਨ ਮੌਕੇ ਲੋਕਾਂ ਦੀ ਵੱਡੀ ਭੀੜ ਦੇਖ ਭੜਕੀ ਰਿਚਾ ਚੱਢਾ, ਵਾਇਰਲ ਹੋਇਆ ਟਵੀਟ
Monday, Apr 12, 2021 - 06:54 PM (IST)

ਮੁੰਬਈ (ਬਿਊਰੋ)– ਦੇਸ਼ ਭਰ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਤੇਜ਼ੀ ਨਾਲ ਵੱਧ ਰਹੀ ਹੈ ਤੇ ਇਹ ਲਹਿਰ ਪਹਿਲਾਂ ਨਾਲੋਂ ਜ਼ਿਆਦਾ ਖ਼ਤਰਨਾਕ ਦੱਸੀ ਜਾ ਰਹੀ ਹੈ। ਇਹ ਵਾਇਰਸ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।
ਆਮ ਲੋਕਾਂ ਤੋਂ ਲੈ ਕੇ ਟੀ. ਵੀ. ਤੇ ਬਾਲੀਵੁੱਡ ਤੱਕ ਸਾਰੇ ਸੈਲੇਬ੍ਰਿਟੀ ਇਸ ਦਾ ਸ਼ਿਕਾਰ ਹੋ ਰਹੇ ਹਨ। ਅਦਾਕਾਰਾ ਰਿਚਾ ਚੱਢਾ ਨੇ ਪ੍ਰਸ਼ੰਸਕਾਂ ਨਾਲ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਜੁੜੀ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਕਰੋੜਾਂ ਦਾ ਮਾਲਕ ਇੰਝ ਆਇਆ ਅਰਸ਼ਾਂ ਤੋਂ ਫਰਸ਼ਾਂ ’ਤੇ, ਪੰਜਾਬ ਦੇ ਅਮਿਤਾਭ ਬੱਚਨ ਦੇ ਨਾਂ ਨਾਲ ਮਸ਼ਹੂਰ ਸਨ ਸਤੀਸ਼ ਕੌਲ
ਰਿਚਾ ਵਲੋਂ ਸਾਂਝੀ ਕੀਤੀ ਗਈ ਵੀਡੀਓ ’ਚ ਹਜ਼ਾਰਾਂ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਹੈ। ਇਹ ਵੀਡੀਓ ਮਹਾਕੁੰਭ ਮੌਕੇ ਦੀ ਹੈ, ਜੋ ਹਰਿਦੁਆਰ ’ਚ ਚੱਲ ਰਿਹਾ ਹੈ। ਸ਼ਾਹੀ ਇਸ਼ਨਾਨ ਤੋਂ ਪਹਿਲਾਂ ਲੋਕ ਇਥੇ ਇਕੱਠੇ ਹੁੰਦੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਰਿਚਾ ਨੇ ਇਸ ਮਹਾਮਾਰੀ ਨੂੰ ਇਕ ਘਟਨਾ ਦੱਸਿਆ ਹੈ। ਉਸ ਨੇ ਆਪਣੇ ਟਵੀਟ ’ਚ ਲਿਖਿਆ, ‘ਸਭ ਤੋਂ ਵੱਧ ਫੈਲਣ ਵਾਲੀ ਘਟਨਾ।’
Super spreader event. https://t.co/2xR8qiSH5v
— TheRichaChadha (@RichaChadha) April 11, 2021
ਰਿਚਾ ਚੱਢਾ ਦੇ ਇਸ ਟਵੀਟ ’ਤੇ ਇਕ ਯੂਜ਼ਰ ਨੇ ਜਵਾਬ ’ਚ ਲਿਖਿਆ, ‘ਜੇ ਇਹ ਸਭ ਰਮਜ਼ਾਨ ’ਚ ਹੁੰਦਾ ਤਾਂ ਤੁਸੀਂ ਇਸ ਨੂੰ ਟਵੀਟ ਕਰਨ ਦੀ ਹਿੰਮਤ ਨਾ ਕਰਦੇ।’
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸੋਨੂੰ ਸੂਦ ਨੂੰ ਬਣਾਇਆ ਕੋਰੋਨਾ ਟੀਕਾਕਰਨ ਮੁਹਿੰਮ ਦਾ ਬ੍ਰਾਂਡ ਅੰਬੈਸਡਰ, ਕੈਪਟਨ ਨੇ ਦਿੱਤੀ ਵਧਾਈ
ਉਥੇ ਇਕ ਯੂਜ਼ਰ ਨੇ ਰਿਚਾ ਚੱਢਾ ਦਾ ਸਮਰਥਨ ਕੀਤਾ ਤੇ ਲਿਖਿਆ, ‘ਇਨ੍ਹਾਂ ਸਭ ਚੀਜ਼ਾਂ ਨੂੰ ਬਿਨਾਂ ਸੋਚੇ ਸਮਝੇ ਤੁਰੰਤ ਰੋਕ ਦੇਣਾ ਚਾਹੀਦਾ ਹੈ। ਇਸ ਨੂੰ ਸਰਕਾਰ ਤੇ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।