ਇੰਸਟਾਗ੍ਰਾਮ ’ਤੇ ਸਿਰਫ ਇਕ ਪੋਸਟ ਕਰਨ ਦੇ ਕਰੋੜਾਂ ਰੁਪਏ ਲੈਂਦੇ ਨੇ ਇਹ ਸਿਤਾਰੇ, ਦੇਖੋ ਕਿਸ ਦੀ ਹੈ ਵੱਧ ਕਮਾਈ?

Friday, Jul 02, 2021 - 06:38 PM (IST)

ਇੰਸਟਾਗ੍ਰਾਮ ’ਤੇ ਸਿਰਫ ਇਕ ਪੋਸਟ ਕਰਨ ਦੇ ਕਰੋੜਾਂ ਰੁਪਏ ਲੈਂਦੇ ਨੇ ਇਹ ਸਿਤਾਰੇ, ਦੇਖੋ ਕਿਸ ਦੀ ਹੈ ਵੱਧ ਕਮਾਈ?

ਮੁੰਬਈ (ਬਿਊਰੋ)– ਇੰਸਟਾਗ੍ਰਾਮ ’ਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸੈਲੇਬ੍ਰਿਟੀਜ਼ ਦੀ ਲਿਸਟ ਸਾਹਮਣੇ ਆ ਗਈ ਹੈ। Hopperhq.com ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ਰਿਚ ਲਿਸਟ 2021 ਨੂੰ ਜਾਰੀ ਕੀਤਾ ਹੈ। ਇਸ ਲਿਸਟ ’ਚ ਦੱਸਿਆ ਗਿਆ ਹੈ ਕਿ ਹਾਲੀਵੁੱਡ, ਬਾਲੀਵੁੱਡ, ਸਪੋਰਟਸ, ਮਿਊਜ਼ਿਕ ਤੇ ਹੋਰਨਾਂ ਇੰਡਸਟਰੀਜ਼ ਤੋਂ ਉਹ ਕਿਹੜੇ ਸਿਤਾਰੇ ਹਨ, ਜੋ ਇੰਸਟਾਗ੍ਰਾਮ ’ਤੇ ਆਪਣੀ ਇਕ ਪੋਸਟ ਨਾਲ ਸਭ ਤੋਂ ਵੱਧ ਕਮਾਈ ਕਰਦੇ ਹਨ।

ਪ੍ਰਿਅੰਕਾ ਚੋਪੜਾ
ਇੰਸਟਾਗ੍ਰਾਮ ਰਿਚ ਲਿਸਟ 2021 ’ਚ ਪ੍ਰਿਅੰਕਾ ਚੋਪੜਾ 27ਵੇਂ ਨੰਬਰ ’ਤੇ ਹੈ। 65 ਮਿਲੀਅਨ ਫਾਲੋਅਰਜ਼ ਦੇ ਨਾਲ ਪ੍ਰਿਅੰਕਾ ਇਕ ਪੋਸਟ ਦੇ 3 ਕਰੋੜ ਰੁਪਏ ਲੈਂਦੀ ਹੈ।

PunjabKesari

ਵਿਰਾਟ ਕੋਹਲੀ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਲਿਸਟ ’ਚ 17ਵੇਂ ਨੰਬਰ ’ਤੇ ਹਨ। 132 ਮਿਲੀਅਨ ਫਾਲੋਅਰਜ਼ ਦੇ ਨਾਲ ਵਿਰਾਟ ਇਕ ਪੋਸਟ ਦੇ 5 ਕਰੋੜ ਰੁਪਏ ਲੈਂਦੇ ਹਨ।

PunjabKesari

ਬਿਓਂਸੇ
ਹਾਲੀਵੁੱਡ ਦੀ ਸੁਪਰਸਟਾਰ ਗਾਇਕਾ ਬਿਓਂਸੇ ਇਸ ਲਿਸਟ ’ਚ 8ਵੇਂ ਨੰਬਰ ’ਤੇ ਹੈ। 190 ਮਿਲੀਅਨ ਫਾਲੋਅਰਜ਼ ਦੇ ਨਾਲ ਬਿਓਂਸੇ ਇਕ ਪੋਸਟ ਦੇ 8 ਕਰੋੜ ਰੁਪਏ ਲੈਂਦੀ ਹੈ।

PunjabKesari

ਲਿਓਨੇਲ ਮੇਸੀ
ਅਰਜਟੀਨਾ ਦੇ ਮਸ਼ਹੂਰ ਫੁੱਟਬਾਲਰ ਲਿਓਨੇਲ ਮੇਸੀ ਇਸ ਲਿਸਟ ’ਚ 7ਵੇਂ ਨੰਬਰ ’ਤੇ ਹਨ। 224 ਮਿਲੀਅਨ ਫਾਲੋਅਰਜ਼ ਦੇ ਨਾਲ ਮੇਸੀ ਇਕ ਪੋਸਟ ਦੇ 8 ਕਰੋੜ ਰੁਪਏ ਲੈਂਦੇ ਹਨ।

PunjabKesari

ਕਿਮ ਕਰਦਾਸ਼ੀਆਂ
ਕਿਮ ਇਸ ਲਿਸਟ ’ਚ 6ਵੇਂ ਨੰਬਰ ’ਤੇ ਹੈ। 232 ਮਿਲੀਅਨ ਫਾਲੋਅਰਜ਼ ਦੇ ਨਾਲ ਕਿਮ ਇਕ ਪੋਸਟ ਦੇ 10 ਕਰੋੜ ਰੁਪਏ ਲੈਂਦੀ ਹੈ।

PunjabKesari

ਸੈਲੇਨਾ ਗੋਮੇਜ਼
ਸੈਲੇਨਾ ਇਸ ਲਿਸਟ ’ਚ 5ਵੇਂ ਨੰਬਰ ’ਤੇ ਹੈ। 241 ਮਿਲੀਅਨ ਫਾਲੋਅਰਜ਼ ਦੇ ਨਾਲ ਸੈਲੇਨਾ ਇਕ ਪੋਸਟ ਦੇ 10 ਕਰੋੜ ਰੁਪਏ ਲੈਂਦੀ ਹੈ।

PunjabKesari

ਕਾਇਲੀ ਜੈਨਰ
ਕਿਮ ਦੀ ਭੈਣ ਕਾਇਲੀ ਜੈਨਰ ਇਸ ਲਿਸਟ ’ਚ ਚੌਥੇ ਨੰਬਰ ’ਤੇ ਹੈ। 245 ਮਿਲੀਅਨ ਫਾਲੋਅਰਜ਼ ਦੇ ਨਾਲ ਕਾਇਲੀ ਇਕ ਪੋਸਟ ਦੇ 11 ਕਰੋੜ ਰੁਪਏ ਲੈਂਦੀ ਹੈ।

PunjabKesari

ਅਰਿਆਨਾ ਗ੍ਰਾਂਡੇ
ਅਰਿਆਨਾ ਇਸ ਲਿਸਟ ’ਚ ਤੀਜੇ ਨੰਬਰ ’ਤੇ 248 ਮਿਲੀਅਨ ਫਾਲੋਅਰਜ਼ ਦੇ ਨਾਲ ਅਰਿਆਨਾ ਇਕ ਪੋਸਟ ਦੇ 11 ਕਰੋੜ ਰੁਪਏ ਲੈਂਦੀ ਹੈ।

PunjabKesari

ਡਵੇਨ ਜੌਨਸਨ ਦਿ ਰੌਕ
ਹਾਲੀਵੁੱਡ ਅਦਾਕਾਰ ਤੇ ਰੈਸਲਰ ਡਵੇਨ ਜੌਨਸਨ ਇਸ ਲਿਸਟ ’ਚ ਦੂਜੇ ਨੰਬਰ ’ਤੇ ਹਨ। 250 ਮਿਲੀਅਨ ਫਾਲੋਅਰਜ਼ ਦੇ ਨਾਲ ਡਵੇਨ ਇਕ ਪੋਸਟ ਦੇ 11 ਕਰੋੜ ਰੁਪਏ ਲੈਂਦੇ ਹਨ।

PunjabKesari

ਕ੍ਰਿਸਟੀਆਨੋ ਰੋਨਾਲਡੋ
ਰੋਨਾਲਡੋ ਇਸ ਲਿਸਟ ’ਚ ਪਹਿਲੇ ਨੰਬਰ ’ਤੇ ਹਨ। 308 ਮਿਲੀਅਨ ਫਾਲੋਅਰਜ਼ ਦੇ ਨਾਲ ਰੋਨਾਲਡੋ ਇਕ ਪੋਸਟ ਦੇ 12 ਕਰੋੜ ਰੁਪਏ ਲੈਂਦੇ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News