ਰੀਆ ਚੱਕਰਵਰਤੀ ਦਾ ਹੈਰਾਨੀਜਨਕ ਕਬੂਲਨਾਮਾ, ਕਿਹਾ ''ਸਾਰਾ ਅਲੀ ਖਾਨ ਸਮੇਤ ਇਹ ਸਿਤਾਰੇ ਵੀ ਲੈਂਦੇ ਨੇ ਡਰੱਗ''

09/12/2020 9:20:01 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਡਰੱਗ ਐਂਗਲ ਆਉਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ) ਨੇ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਹ 14 ਦਿਨ ਦੀ ਨਿਆਇਕ ਹਿਰਾਸਤ 'ਚ ਹੈ। ਇਸ ਪੁੱਛਗਿੱਛ 'ਚ ਰੀਆ ਨੇ ਬੀ-ਟਾਊਨ ਦੇ 25 ਵੱਡੇ ਸਿਤਾਰਿਆਂ ਦਾ ਜ਼ਿਕਰ ਕੀਤਾ, ਜੋ ਜਾਂ ਤਾਂ ਡਰੱਗਜ਼ ਲੈਂਦੇ ਹਨ ਜਾਂ ਡਰੱਗਜ਼ ਪਾਰਟੀਆਂ ਕਰਦੇ ਹਨ। ਇਨ੍ਹਾਂ 'ਚੋਂ ਕੁਝ ਨਾਵਾਂ ਦਾ ਖ਼ੁਲਾਸਾ ਹੋ ਗਿਆ ਹੈ। ਇਨ੍ਹਾਂ 'ਚ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਤੇ ਰਕੁਲਪ੍ਰੀਤ ਸਿੰਘ ਵਰਗੀਆਂ ਅਦਾਕਾਰਾਂ ਦੇ ਨਾਂ ਵੀ ਸ਼ਾਮਲ ਹਨ।

ਟਾਈਮਸ ਨਾਓ ਦੀ ਰਿਪੋਰਟ ਮੁਤਾਬਕ, ਐੱਨ. ਸੀ. ਬੀ. ਸਾਹਮਣੇ ਰੀਆ ਨੇ ਜਿਹੜੇ ਲੋਕਾਂ ਦੇ ਨਾਂ ਲਏ ਹਨ, ਉਨ੍ਹਾਂ 'ਚ ਅਦਾਕਾਰਾ ਸਾਰਾ ਅਲੀ ਖਾਨ, ਰੁਕਲਪ੍ਰੀਤ ਸਿੰਘ ਤੇ ਡਿਜ਼ਾਈਨਰ ਸਿਮੋਨ ਖੰਬਾਟਾ ਵੀ ਸ਼ਾਮਲ ਹਨ। ਹੁਣ ਸਾਰਾ ਅਲੀ ਖਾਨ, ਰੁਕਲਪ੍ਰੀਤ ਸਿੰਘ ਤੇ ਡਿਜ਼ਾਈਨਰ ਸਿਮੋਨ ਐੱਨ. ਸੀ. ਬੀ. ਦੀ ਰਡਾਰ 'ਤੇ ਹਨ। ਖ਼ਬਰਾਂ ਹਨ ਕਿ ਇਨ੍ਹਾਂ ਅਦਾਕਾਰਾਂ ਨੂੰ ਜਲਦ ਹੀ ਸੰਮਨ ਭੇਜ ਦਿੱਤੇ ਜਾਣਗੇ। ਰੀਆ ਚੱਕਰਵਰਤੀ ਨੇ ਕਿਹਾ ਹੈ ਕਿ 'ਮੈਂ ਸਾਰਾ ਤੇ ਰਕੁਲਪ੍ਰੀਤ ਸੁਸ਼ਾਂਤ ਸਿੰਘ ਰਾਜਪੂਤ ਨਾਲ ਇਕੱਠੇ ਹੀ ਘੁੰਮਦੇ ਸਨ ਅਤੇ ਡਰੱਗਜ਼ ਲੈਂਦੇ ਸੀ।'

ਦੱਸਣਯੋਗ ਹੈ ਕਿ ਕਿਸਾਰਾ ਦਾ ਨਾਂ ਸੁਸ਼ਾਂਤ ਨਾਲ ਥਾਈਲੈਂਡ ਦੀ ਯਾਤਰਾ 'ਚ ਸਾਹਮਣੇ ਆਇਆ ਸੀ। ਦੋਵੇਂ ਪ੍ਰਾਈਵੇਟ ਚਾਰਟਡ ਪਲੇਨ ਤੋਂ ਬੈਂਕੌਕ ਟ੍ਰਿੰਪ 'ਤੇ ਗਏ ਸਨ। ਸਿਮੋਨ ਦਾ ਨਾਂ ਰੀਆ ਦੀ ਡਰੱਗ ਚੈਟ 'ਚ ਲਿਆ ਗਿਆ ਸੀ। ਉਥੇ ਹੀ ਰਕੁਲਪ੍ਰੀਤ ਦਾ ਨਾਂ ਰੀਆ ਨੇ ਐੱਨ. ਸੀ. ਬੀ. ਦੀ ਪੁੱਛਗਿੱਛ 'ਚ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਸਾਰਾ ਅਲੀ ਖਾਨ ਦਾ ਨਾਂ ਥਾਈਲੈਂਡ ਦੀ ਯਾਤਰਾ ਦੌਰਾਨ ਸਾਹਮਣੇ ਆਇਆ, ਜਦੋਂ ਉਹ ਸੁਸ਼ਾਂਤ ਨਾਲ ਗਈ ਸੀ। ਜਦਕਿ ਫੈਸ਼ਨ ਡਿਜ਼ਾਈਨਰ ਸਿਮੋਨ ਖਾਂਬਟਾ ਦਾ ਨਾਂ ਰੀਆ ਦੇ ਵ੍ਹੱਟਸਐਪ ਚੈਟ ਡਰੱਗ ਕੇਸ ਵਿਚ ਦਰਜ ਕੀਤਾ ਗਿਆ। 

ਕਈ ਪੱਖੋਂ ਕੀਤੀ ਜਾਵੇਗੀ ਜਾਂਚ
ਇਸ ਮਾਮਲੇ ਦੀ ਐੱਨ. ਸੀ. ਬੀ. ਕਈ ਐਂਗਲ ਤੋਂ ਜਾਂਚ ਕਰੇਗਾ। ਪਹਿਲਾ ਐਂਗਲ ਬਾਲੀਵੁੱਡ ਨੂੰ ਡੀ ਕੰਪਨੀ ਦੇ ਜਰੀਏ ਹੋਣ ਵਾਲੀ ਫਾਈਨੇਨਸਿੰਗ। ਇਸ 'ਚ ਉਹ ਕਈ ਵੱਡੇ ਫ਼ਿਲਮਕਾਰ ਦਾ ਨਾਂ ਸ਼ਾਮਲ ਹੈ, ਜਿਹੜੇ ਸਰਕਾਰ ਦੀ ਅਲੋਚਨਾ ਕਰਦੇ ਹਨ। ਐੱਨ. ਸੀ. ਬੀ. ਨੂੰ ਪਤਾ ਲੱਗਿਆ ਹੈ ਕਿ ਇਸ 'ਚ ਫ਼ਿਲਮਕਾਰ ਨੂੰ ਡੀ ਕੰਪਨੀ ਤੋਂ ਪੈਸਿਆ ਮਿਲਿਆ ਹੈ। ਉਥੇ ਹੀ ਦੂਜੇ ਐਂਗਲ 'ਚ ਉਨ੍ਹਾਂ ਸਿਤਾਰਿਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ, ਜਿਨ੍ਹਾਂ ਨੇ ਇਨ੍ਹਾਂ ਸਿਤਾਰਿਆਂ ਨੂੰ ਨਸ਼ੇ ਦੀ ਲਤ ਲਾਈ ਹੈ।


sunita

Content Editor

Related News