ਅਨਿਲ ਕਪੂਰ ਦੀ ਧੀ ਰੀਆ ਕਪੂਰ ਦੇ ਵਿਆਹ ਦਾ ਕਾਰਡ ਹੋ ਰਿਹਾ ਵਾਇਰਲ, ਜਾਣੋ ਕੀ ਲਿਖਿਆ ਹੈ ਖ਼ਾਸ
Saturday, Aug 21, 2021 - 03:19 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਛੋਟੀ ਧੀ ਤੇ ਸੋਨਮ ਕਪੂਰ ਦੀ ਭੈਣ ਰੀਆ ਕਪੂਰ ਹਾਲ ਹੀ ਵਿਆਹ ਦੇ ਬੰਧਨ ’ਚ ਬੱਝੀ ਹੈ। ਰੀਆ ਨੇ ਆਪਣੇ ਬੁਆਏਫਰੈਂਡ ਕਰਨ ਬੂਲਾਨੀ ਨਾਲ ਸੱਤ ਫੇਰੇ ਲਏ ਹਨ। ਦੋਵਾਂ ਨੇ ਇਕ-ਦੂਜੇ ਨੂੰ ਲੰਮੇ ਸਮੇਂ ਤਕ ਡੇਟ ਕਰਨ ਤੋਂ ਬਾਅਦ ਵਿਆਹ ਕਰਨ ਦਾ ਫ਼ੈਸਲਾ ਕੀਤਾ।
ਰੀਆ ਤੇ ਕਰਨ ਦੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਇਨ੍ਹਾਂ ਤਸਵੀਰਾਂ ’ਚ ਕਰਨ ਤੇ ਰੀਆ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੇ ਹਨ। ਇਸੇ ਦੌਰਾਨ ਹੁਣ ਦੋਵਾਂ ਦੇ ਵਿਆਹ ਦੇ ਕਾਰਡ ਦੀ ਪਹਿਲੀ ਝਲਕ ਸਾਹਮਣੇ ਆਈ ਹੈ।
ਇਹ ਖ਼ਬਰ ਵੀ ਪੜ੍ਹੋ : ਬਾਕਸ ਆਫਿਸ ’ਤੇ ‘ਪੁਆੜਾ’ ਨੂੰ ਮਿਲ ਰਿਹੈ ਜ਼ਬਰਦਸਤ ਹੁੰਗਾਰਾ, ਜਾਣੋ ਹੁਣ ਤਕ ਕਿੰਨੇ ਕਰੋੜ ਦੀ ਕੀਤੀ ਕਮਾਈ
ਰੀਆ ਕਪੂਰ ਤੇ ਕਰਨ ਬੂਲਾਨੀ ਦੇ ਵਿਆਹ ਦੇ ਕਾਰਡ ਦੀ ਇਹ ਝਲਕ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਸ਼ਰਾਫ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਕਾਰਡ ਦੀ ਤਸਵੀਰ ਸਾਂਝੀ ਕਰਦਿਆਂ ਆਇਸ਼ਾ ਨੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਹੈ। ਇਸ ਕਾਰਡ ’ਚ ਲਿਖਿਆ ਹੈ, ‘ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ 14.08.21 ਨੂੰ ਕਰਨ ਤੇ ਰੀਆ ਦਾ ਵਿਆਹ ਘਰ ’ਚ ਇਕ ਛੋਟਾ ਜਿਹਾ ਸਮਾਗਮ ਕਰਵਾ ਕੇ ਹੋਇਆ ਸੀ। ਸਾਡੇ ਸਮੇਂ ਦੀ ਸਥਿਤੀ ਨੇ ਸਾਨੂੰ ਆਪਣੇ ਕਈ ਪਿਆਰਿਆਂ ਨੂੰ ਆਪਣੇ ਵਿਆਹ ’ਚ ਬੁਲਾਉਣ ਤੋਂ ਰੋਕ ਦਿੱਤਾ।’
ਉਥੇ ਹੀ ਇਸੇ ਕਾਰਡ ’ਚ ਅੱਗੇ ਲਿਖਿਆ ਹੈ, ‘ਅਸੀਂ ਸਾਰਿਆਂ ਨੇ ਤੁਹਾਨੂੰ ਤਹਿ ਦਿਲੋਂ ਬਹੁਤ ਯਾਦ ਕੀਤਾ ਪਰ ਅਸੀਂ ਤੁਹਾਡੇ ਦਿਲਾਂ ’ਚ ਹਾਂ। ਰੀਆ ਤੇ ਕਰਨ ਇਕੱਠੇ ਆਪਣੇ ਜੀਵਨ ਦੀ ਸ਼ੁਰੂਆਤ ਕਰ ਰਹੇ ਹਨ। ਅਸੀਂ ਤੁਹਾਡੇ ਸਾਰਿਆਂ ਤੋਂ ਉਨ੍ਹਾਂ ਦੇ ਅੱਗੇ ਦੇ ਸਫਰ ਲਈ ਸਿਰਫ਼ ਤੁਹਾਡਾ ਆਸ਼ੀਰਵਾਦ ਤੇ ਪਿਆਰ ਮੰਗਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਜਿਵੇਂ ਹੀ ਸਭ ਕੁਝ ਠੀਕ ਹੋ ਜਾਵੇਗਾ, ਅਸੀਂ ਤੁਹਾਡੇ ਸਾਰਿਆਂ ਨਾਲ ਜਸ਼ਨ ਮਨਾਵਾਂਗੇ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।