ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ''ਚ ਕਲੀਨ ਚਿੱਟ ਮਿਲਣ ਮਗਰੋਂ ਸਿੱਧੀਵਿਨਾਇਕ ਮੰਦਰ ਪੁੱਜੀ ਤੋਂ ਰੀਆ ਚੱਕਰਵਰਤੀ

Monday, Mar 24, 2025 - 04:08 PM (IST)

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ''ਚ ਕਲੀਨ ਚਿੱਟ ਮਿਲਣ ਮਗਰੋਂ ਸਿੱਧੀਵਿਨਾਇਕ ਮੰਦਰ ਪੁੱਜੀ ਤੋਂ ਰੀਆ ਚੱਕਰਵਰਤੀ

ਮੁੰਬਈ (ਏਜੰਸੀ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੱਲੋਂ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਮੁਕਤ ਕੀਤੇ ਜਾਣ ਤੋਂ ਬਾਅਦ ਅਦਾਕਾਰਾ ਰੀਆ ਚੱਕਰਵਰਤੀ ਨੇ ਸੋਮਵਾਰ ਨੂੰ ਮੁੰਬਈ ਦੇ ਪ੍ਰਸਿੱਧ ਸਿੱਧੀਵਿਨਾਇਕ ਮੰਦਰ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ: ਅਦਾਕਾਰਾ ਜੈਕਲੀਨ ਦੀ ਮਾਂ ਦੀ ਵਿਗੜੀ ਸਿਹਤ, ICU 'ਚ ਕਰਾਇਆ ਗਿਆ ਦਾਖਲ

ਅਦਾਕਾਰਾ ਨੇ ਆਪਣੇ ਭਰਾ ਸ਼ੌਵਿਕ ਅਤੇ ਪਿਤਾ ਨਾਲ ਮੰਦਰ ਵਿੱਚ ਪ੍ਰਾਰਥਨਾ ਕੀਤੀ। ਔਨਲਾਈਨ ਸਾਹਮਣੇ ਆਏ ਇੱਕ ਵੀਡੀਓ ਵਿੱਚ ਰੀਆ ਇੱਕ ਸਿੰਪਲ ਸੂਟ ਵਿੱਚ ਨਜ਼ਰ ਆਈ। ਸਿੱਧੀਵਿਨਾਇਕ ਮੰਦਰ ਦੇ ਅੰਦਰ ਜਾਣ ਤੋਂ ਪਹਿਲਾਂ ਉਸ ਨੇ ਪੈਪਰਾਜ਼ੀ ਲਈ ਪੋਜ਼ ਵੀ ਦਿੱਤੇ। ਜਦੋਂ ਉਹ ਮੰਦਰ ਵਿੱਚ ਦਾਖਲ ਹੋਈ ਤਾਂ ਅਦਾਕਾਰਾ ਸ਼ਾਂਤ ਦਿਖਾਈ ਦਿੱਤੀ। 

ਇਹ ਵੀ ਪੜ੍ਹੋ: ਹੁਣ ਇੱਕ ਹੋਰ ਕਾਮੇਡੀਅਨ ਨੇ ਸਹੇੜਿਆ ਵਿਵਾਦ, ਗੁੱਸੇ 'ਚ ਆਏ ਸ਼ਿਵ ਸੈਨਾ ਵਰਕਰਾਂ ਨੇ ਭੰਨ'ਤਾ ਸਟੂਡੀਓ

ਸੀਬੀਆਈ ਵੱਲੋਂ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰਨ ਅਤੇ ਰੀਆ ਨੂੰ ਕਲੀਨ ਚਿੱਟ ਦੇਣ ਦੇ ਇਕ ਦਿਨ ਬਾਅਦ ਰੀਆ ਨੇ ਮੰਦਰ ਦਾ ਦੌਰਾ ਕੀਤਾ। ਸ਼ੁੱਕਰਵਾਰ ਨੂੰ ਅਦਾਲਤ ਵਿੱਚ ਦਾਇਰ ਕੀਤੀ ਗਈ ਇੱਕ ਅਪਰਾਧਿਕ ਅਰਜ਼ੀ ਵਿੱਚ, ਸੀਬੀਆਈ ਨੇ 2 ਐੱਫ.ਆਈ.ਆਰ. ਵਿੱਚ ਨਾਮਜ਼ਦ ਸਾਰੇ ਵਿਅਕਤੀਆਂ ਨੂੰ ਕਲੀਨ ਚਿੱਟ ਦਿੰਦੇ ਹੋਏ ਕੇਸ ਬੰਦ ਕਰਨ ਦੀ ਬੇਨਤੀ ਕੀਤੀ। ਏਜੰਸੀ ਨੇ ਕਿਹਾ ਕਿ ਇਹਨਾਂ ਵਿੱਚੋਂ ਕਿਸੇ ਵੀ ਵਿਅਕਤੀ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਨਾਲ ਸਬੰਧੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ: ਰਸ਼ਮੀਕਾ ਨਾਲ 31 ਸਾਲ ਦੇ Age ਗੈਪ 'ਤੇ ਬੋਲੇ ਸਲਮਾਨ ਖਾਨ, ਜਦੋਂ Heroine ਨੂੰ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News