ਸੁਸ਼ਾਂਤ ਖ਼ੁਦਕੁਸ਼ੀ ਮਾਮਲਾ :18 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਈਡੀ ਨੇ ਰਿਆ ਦੇ ਭਰਾ ''ਤੇ ਕੱਸਿਆ ਸ਼ਿਕੰਜਾ

8/11/2020 3:34:24 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਈਡੀ ਦੀ ਨਜ਼ਰ ਹੁਣ ਰਿਆ ਚੱਕਰਵਰਤੀ ਦੇ ਭਰਾ ਸ਼ੋਵਿਕ ਚੱਕਰਵਰਤੀ 'ਤੇ ਆ ਗਈ ਹੈ। ਖ਼ਬਰ ਹੈ ਕਿ ਸ਼ੋਵਿਕ ਤੋਂ ਈਡੀ ਨੇ 18 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਇਸ ਪੁੱਛਗਿੱਛ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਪੈਸਿਆਂ ਦੇ ਹੇਰਫੇਰ ਬਾਰੇ ਪੁੱਛਿਆ ਗਿਆ। ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਨੇ ਰਿਆ ਚੱਕਰਵਰਤੀ ਤੇ ਉਸ ਦੇ ਪਰਿਵਾਰ 'ਤੇ ਸੁਸ਼ਾਂਤ ਦੇ ਅਕਾਊਂਟ ਤੋਂ ਪੈਸੇ ਗੁੰਮ ਕਰਨ ਦਾ ਦੋਸ਼ ਲਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਰਿਆ ਚੱਕਰਵਰਤੀ ਨੇ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਇਆ।

ਕੌਣ ਹੈ ਸ਼ੋਵਿਕ ਚੱਕਰਵਰਤੀ?
ਸ਼ੋਵਿਕ, ਚੱਕਰਵਰਤੀ ਪਰਿਵਾਰ ਦਾ ਸਭ ਤੋਂ ਛੋਟਾ ਮੈਂਬਰ ਹੈ। ਉਸ ਦਾ ਜਨਮ 28 ਅਗਸਤ 1996 ਨੂੰ ਬੈਂਗਲੁਰੂ 'ਚ ਹੋਇਆ ਸੀ। ਸ਼ੋਵਿਕ ਨੇ ਆਰਮੀ ਪਬਲਿਕ ਸਕੂਲ ਤੋਂ ਪੜਾਈ ਕੀਤੀ ਹੈ। ਉਥੇ ਹੀ ਉਸ ਦੀ ਭੈਣ ਵੀ ਪੜ੍ਹਦੀ ਸੀ। ਬਾਅਦ 'ਚ ਇਹ ਪਰਿਵਾਰ ਮੁੰਬਈ ਸ਼ਿਫ਼ਟ ਹੋ ਗਿਆ। ਸ਼ੋਵਿਕ ਨੇ ਮੁੰਬਈ ਦੇ ਬੰਬੇ ਸਕੌਟਿਸ਼ ਸਕੂਲ ਤੋਂ ਆਪਣੀ ਅੱਗੇ ਦੀ ਪੜ੍ਹਾਈ ਕੀਤੀ। ਉਹ ਬਾਅਦ 'ਚ ਕੈਨੇਡਾ ਤੋਂ ਫਾਈਨੇਂਸ ਦੀ ਪੜਾਈ ਕਰਨਾ ਚਾਹੁੰਦੇ ਸਨ। ਹਾਲਾਂਕਿ ਅਜਿਹਾ ਨਹੀਂ ਹੋਇਆ। ਸ਼ੋਵਿਕ ਚੱਕਰਵਰਤੀ ਬਾਰੇ ਖ਼ਬਰ ਹੈ ਕਿ ਉਹ ਮਾਡਲ ਜਮੀਲਾ ਨੂੰ ਡੇਟ ਕਰ ਰਿਹਾ ਹੈ। ਕਿਹਾ ਜਾਂਦਾ ਹੈ ਕਿ ਸੁਸ਼ਾਂਤ, ਰਿਆ, ਸ਼ੋਵਿਕ ਤੇ ਜਮੀਲਾ ਨਾਲ ਵੀਕੈਂਡ 'ਤੇ ਮੁੰਬਈ 'ਚ ਸਮਾਂ ਬਿਤਾਇਆ ਕਰਦੇ ਸਨ।

ਇੰਨਾਂ ਹੀ ਨਹੀਂ ਸ਼ੋਵਿਕ, ਸੁਸ਼ਾਂਤ ਦੀਆਂ 2 ਕੰਪਨੀਆਂ ਦੇ ਡਾਇਰੈਕਟਰ ਵੀ ਸਨ। ਪਹਿਲੀ ਕੰਪਨੀ ਸੀ,  Vividrage RhealityX Pvt Ltd, ਜਿਸ ਨੂੰ ਸਤੰਬਰ 2019 'ਚ ਸ਼ੁਰੂ ਕੀਤਾ ਗਿਆ ਸੀ। ਇਸ 'ਚ ਰਿਆ, ਸੁਸ਼ਾਂਤ ਤੇ ਸ਼ੋਵਿਕ ਡਾਇਰੈਕਟਰ ਸਨ। ਇਹ ਕੰਪਨੀ ਪਨਵੇਲ ਦੇ ਉਲਵੇ 'ਚ ਸਥਿਤ ਇੱਕ ਫਲੈਟ 'ਚ ਸੀ। ਇਸ 'ਚ 10 ਤੋਂ ਵੀ ਘੱਟ ਲੋਕ ਕੰਮ ਕਰਦੇ ਸਨ।

ਦੂਜੀ ਕੰਪਨੀ  Front India Foundation for World ਸੀ, ਜਿਸ ਦੀ ਸ਼ੁਰੂਆਤ ਜਨਵਰੀ 2020 'ਚ ਹੋਈ ਸੀ। ਸੁਸ਼ਾਂਤ ਸਿੰਘ ਰਾਜਪੂਤ ਤੇ ਸ਼ੋਵਿਕ ਇਸ 'ਚ ਡਾਇਰੈਕਟਰ ਸਨ। ਇਸ 'ਚ ਨੌਨ-ਪ੍ਰੋਫਿਟ ਆਰਗਨਾਈਜੇਸ਼ਨ 'ਚ ਗਰੀਬੀ ਹਟਾਉਣ ਤੇ ਭੁੱਖ ਨਾਲ ਲੜਨ ਦਾ ਕੰਮ ਕੀਤਾ ਜਾਂਦਾ ਸੀ। ਇਸ ਕੰਪਨੀ ਦਾ ਏਡ੍ਰੋਸ ਵੀ ਪਹਿਲਾ ਵਰਗਾ ਸੀ। ਇਸ ਕੰਪਨੀ 'ਚ ਵੀ 10 ਤੋਂ ਘੱਟ ਕਰਮਚਾਰੀ ਸਨ।

ਦੱਸਣਯੋਗ ਹੈ ਕਿ ਰਿਆ ਚੱਕਰਵਰਤੀ ਦੇ ਭਰਾ ਸ਼ੋਵਿਕ ਨੂੰ ਅਕਸਰ ਸੁਸ਼ਾਂਤ ਨਾਲ ਦੇਖਿਆ ਜਾਂਦਾ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸ਼ੋਵਿਕ ਨੇ ਉਸ ਦੇ ਨਾਂ ਇੱਕ ਪੋਸਟ ਵੀ ਲਿਖੀ ਸੀ। ਜਦੋਂ ਸੁਸ਼ਾਂਤ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ' ਦਾ ਗੀਤ ਰਿਲੀਜ਼ ਹੋਣ 'ਤੇ ਸ਼ੋਵਿਕ ਨੇ ਲਿਖਿਆ ਸੀ, 'ਮੈਂ ਹਾਲੇ ਵੀ ਵਿਸ਼ਵਾਸ ਨਹੀਂ ਕਰ ਪਾ ਰਿਹਾ ਹਾਂ ਕਿ ਤੁਸੀਂ ਇਸ ਦੁਨੀਆ 'ਚ ਨਹੀਂ ਰਹੇ। ਛੋਟੀਆਂ-ਛੋਟੀਆਂ ਗੱਲਾਂ 'ਤੇ ਮੁਸਕਰਾਉਂਦੇ ਤੇ ਦਿਲ ਖੋਲ੍ਹ ਕੇ ਹਸਦੇ ਹੋਏ।' ਸ਼ੋਵਿਕ ਨੇ ਸੁਸ਼ਾਂਤ ਨਾਲ ਖਿੱਚਵਾਈਆਂ 2 ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।


sunita

Content Editor sunita