...ਤਾਂ ਇਸ ਕਰਕੇ ਰੀਆ ਚੱਕਰਵਰਤੀ ਹੁਣ ਲੋਕਾਂ ਤੋਂ ਮੰਗ ਰਹੀ ਹੈ ਮਦਦ, ਪੜ੍ਹੋ ਪੂਰੀ ਖ਼ਬਰ

Thursday, Jul 01, 2021 - 06:49 PM (IST)

...ਤਾਂ ਇਸ ਕਰਕੇ ਰੀਆ ਚੱਕਰਵਰਤੀ ਹੁਣ ਲੋਕਾਂ ਤੋਂ ਮੰਗ ਰਹੀ ਹੈ ਮਦਦ, ਪੜ੍ਹੋ ਪੂਰੀ ਖ਼ਬਰ

ਨਵੀਂ ਦਿੱਲੀ : ਮਸ਼ਹੂਰ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 1 ਜੁਲਾਈ 1992 ਨੂੰ ਬੈਂਗਲੁਰੂ ਵਿਚ ਹੋਇਆ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਿਐਲਿਟੀ ਸ਼ੋਅ ਨਾਲ ਕੀਤੀ ਸੀ।

PunjabKesari

ਮਸ਼ਹੂਰ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਹੁਣ ਅਦਾਕਾਰਾ ਰੀਆ ਚੱਕਰਵਰਤੀ ਹੋਲੀ-ਹੋਲੀ ਸੋਸ਼ਲ ਮੀਡੀਆ 'ਤੇ ਸਰਗਰਮ ਹੋ ਰਹੀ ਹੈ। ਉਹ ਪ੍ਰਸ਼ੰਸਕਾਂ ਲਈ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਰੀਆ ਚੱਕਰਵਰਤੀ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਤੋਂ ਮਦਦ ਮੰਗੀ ਹੈ। ਦਰਅਸਲ ਉਸ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।

PunjabKesari

ਇਸ ਵੀਡੀਓ ਵਿਚ ਉਸ ਨੇ ਜਨੀਸ਼ ਨਾਮ ਦੇ ਬੱਚੇ ਲਈ ਮਦਦ ਦੀ ਗੁਹਾਰ ਲਗਾਈ ਹੈ। ਵੀਡੀਓ ਵਿਚ ਰੀਆ ਚੱਕਰਵਰਤੀ ਪ੍ਰਸ਼ੰਸਕਾਂ ਨੂੰ ਕਹਿੰਦੀ ਹੈ, ''ਅੱਜ ਮੈਂ ਤੁਹਾਡੀ ਮਦਦ ਮੰਗਣਾ ਚਾਹੁੰਦੀ ਹਾਂ।'' ਇਸ ਤੋਂ ਬਾਅਦ ਉਹ ਜਨੀਸ਼ ਦੀ ਸਿਹਤ ਬਾਰੇ ਦੱਸਦੀ ਹੈ। ਇਸ ਵੀਡੀਓ ਵਿਚ ਰੀਆ ਚੱਕਰਵਰਤੀ ਪ੍ਰਸ਼ੰਸਕਾਂ ਨੂੰ ਜਨੀਸ਼ ਦੇ ਇਲਾਜ ਲਈ ਵਿੱਤੀ ਸਹਾਇਤਾ ਦੀ ਅਪੀਲ ਕਰ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਉਸ ਨੇ ਇਕ ਪੋਸਟ ਵੀ ਲਿਖਿਆ ਹੈ।

PunjabKesari

ਰੀਆ ਚੱਕਰਵਰਤੀ ਨੇ ਆਪਣੀ ਪੋਸਟ ਵਿਚ ਲਿਖਿਆ, ''ਕਿਰਪਾ ਕਰਕੇ ਜਨੀਸ਼ ਦੀ ਮਦਦ ਕਰੋ, ਇਕ ਸਾਲ ਦੇ ਜਨੀਸ਼ ਨੂੰ ਐੱਸ. ਐੱਮ. ਏ. ਟਾਈਪ-1 ਹੈ, ਇਹ ਇਕ ਬਹੁਤ ਹੀ ਦੁਰਲੱਭ ਜੈਨੇਟਿਕ ਬਿਮਾਰੀ ਹੈ, ਜੋ ਆਮ ਤੌਰ 'ਤੇ 2 ਸਾਲ ਦੀ ਉਮਰ ਤੋਂ ਪਹਿਲਾਂ ਬੱਚਿਆਂ ਨੂੰ ਮਾਰ ਦਿੰਦੀ ਹੈ, ਜਿਸ ਨੂੰ ਸਿਰਫ਼ ਜੋਲਗੇਨਸਮਾ ਨਾਲ ਠੀਕ ਕੀਤਾ ਜਾ ਸਕਦਾ ਹੈ।

PunjabKesari

ਇਸ ਦੀ ਕੀਮਤ 16 ਕਰੋੜ ਰੁਪਏ ਹੈ। ਇਕ ਆਖਰੀ ਉਪਾਅ ਦੇ ਰੂਪ ਵਿਚ ਉਸ ਦੇ ਮਾਪਿਆਂ ਨੇ ਇਕ ਫੰਡਰੇਜ਼ਰ ਸ਼ੁਰੂ ਕੀਤਾ ਹੈ। ਕਿਰਪਾ ਕਰਕੇ ਉਸ ਦੀ ਜਾਨ ਬਚਾਉਣ ਲਈ ਵੱਧ ਤੋਂ ਵੱਧ ਮਦਦ ਕਰੋ।'

PunjabKesari

ਰੀਆ ਚੱਕਰਵਰਤੀ ਦੀ ਇਹ ਪੋਸਟ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਦਾਕਾਰਾ ਦੇ ਪ੍ਰਸ਼ੰਸਕ ਅਤੇ ਸਾਰੇ ਸੋਸ਼ਲ ਮੀਡੀਆ ਯੂਜ਼ਰ ਉਸ ਦੀ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਟਿੱਪਣੀਆਂ ਵੀ ਕਰ ਰਹੇ ਹਨ। 

PunjabKesari

ਜ਼ਿਕਰਯੋਗ ਹੈ ਕਿ ਰੀਆ ਚੱਕਰਵਰਤੀ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 1 ਜੁਲਾਈ 1992 ਨੂੰ ਬੈਂਗਲੁਰੂ ਵਿਚ ਹੋਇਆ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਿਐਲਿਟੀ ਸ਼ੋਅ ਨਾਲ ਕੀਤੀ ਸੀ।
 


author

sunita

Content Editor

Related News