ਰਿਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਡਰੱਗਸ ਮਾਮਲੇ ’ਚ ਸਾਰਾ ਅਲੀ ਖ਼ਾਨ ’ਤੇ ਲਾਏ ਗੰਭੀਰ ਦੋਸ਼

Tuesday, Jun 08, 2021 - 12:50 PM (IST)

ਰਿਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਡਰੱਗਸ ਮਾਮਲੇ ’ਚ ਸਾਰਾ ਅਲੀ ਖ਼ਾਨ ’ਤੇ ਲਾਏ ਗੰਭੀਰ ਦੋਸ਼

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। ਇਸ ਮਾਮਲੇ ’ਚ ਡਰੱਗਸ ਦਾ ਐਂਗਲ ਵੀ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਐੱਨ. ਸੀ. ਬੀ. ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਸੀ। ਐੱਨ. ਸੀ. ਬੀ. ਨੇ ਬਾਲੀਵੁੱਡ ਦੇ ਕਈ ਸਿਤਾਰਿਆਂ ਕੋਲੋਂ ਡਰੱਗਸ ਮਾਮਲੇ ’ਚ ਪੁੱਛਗਿੱਛ ਕੀਤੀ।

ਰਿਪੋਰਟ ਮੁਤਾਬਕ ਸੁਸ਼ਾਂਤ ਸਿੰਘ ਡਰੱਗਸ ਮਾਮਲੇ ’ਚ ਮੁੱਖ ਦੋਸ਼ੀ ਰਿਆ ਚੱਕਰਵਰਤੀ ਨੇ ਆਪਣੇ ਕਬੂਲਨਾਮੇ ’ਚ ਸੁਸ਼ਾਂਤ ਤੇ ਉਸ ਨਾਲ ਜੁੜੇ ਲੋਕਾਂ ਨੂੰ ਲੈ ਕੇ ਕਈ ਖ਼ੁਲਾਸੇ ਕੀਤੇ ਹਨ। ਦੱਸ ਦੇਈਏ ਕਿ ਸੁਸ਼ਾਂਤ ਨੇ ਬਾਂਦਰਾ ਸਥਿਤ ਫਲੈਟ ’ਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਸੀ।

ਰਿਆ ਚੱਕਰਵਰਤੀ ਨੇ ਐੱਨ. ਸੀ. ਬੀ. ਦੇ ਸਾਹਮਣੇ ਜੋ ਬਿਆਨ ਦਿੱਤਾ ਸੀ, ਉਹ ਹੁਣ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਿਆ ਨੇ ਆਪਣੇ ਬਿਆਨ ’ਚ ਸਾਰਾ ਅਲੀ ਖ਼ਾਨ ਦਾ ਵੀ ਨਾਂ ਲਿਆ ਹੈ। ਉਸ ਨੇ ਸਾਰਾ ’ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਸ ਨੂੰ ਸਾਰਾ ਨੇ ਗਾਂਜਾ ਤੇ ਵੋਡਕਾ ਦੀ ਪੇਸ਼ਕਸ਼ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਵਿਵਾਦ ਖ਼ਤਮ ਹੋਣ ’ਤੇ ਬੋਲੇ ਲਹਿੰਬਰ ਹੁਸੈਨਪੁਰੀ, ‘ਤੀਜੇ ਬੰਦੇ ਦਾ ਸਾਡੇ ਘਰ ’ਚ ਹੁਣ ਕੋਈ ਦਖ਼ਲ ਨਹੀਂ ਹੋਵੇਗਾ’

ਸੁਸ਼ਾਂਤ ਸਿੰਘ ਰਾਜਪੂਤ ਡਰੱਗਸ ਮਾਮਲੇ ’ਚ ਇਕ ਮੀਡੀਆ ਚੈਨਲ ਨੂੰ ਰਿਆ ਦੀ ਚਾਰਜਸ਼ੀਟ ਮਿਲੀ ਹੈ, ਜਿਸ ’ਚ ਸਾਰਾ ਦੇ ਨਾਂ ਦਾ ਵੀ ਜ਼ਿਕਰ ਹੈ। ਚਾਰਜਸ਼ੀਟ ’ਚ ਰਿਆ ਨੇ ਕਿਹਾ ਹੈ ਕਿ ਸਾਰਾ ਆਪਣੇ ਹੱਥਾਂ ਨਾਲ ਗਾਂਜੇ ਦੀ ਸਿਗਰੇਟ ਪੇਸ਼ ਕਰਦੀ ਸੀ।

ਇਸ ਤੋਂ ਪਹਿਲਾਂ ਜਦੋਂ ਐੱਨ. ਸੀ. ਬੀ. ਦੀ ਟੀਮ ਨੇ ਬਾਲੀਵੁੱਡ ਸਿਤਾਰਿਆਂ ਕੋਲੋਂ ਪੁੱਛਗਿੱਛ ਕੀਤੀ ਤਾਂਸਾਰਾ ਅਲੀ ਖ਼ਾਨ ਦਾ ਵੀ ਨਾਂ ਸਾਹਮਣੇ ਆਇਆ ਸੀ। ਹਾਲਾਂਕਿ ਸਾਰਾ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਨਾਕਾਰ ਦਿੱਤਾ ਸੀ। ਰਿਆ ਦਾ ਕਹਿਣਾ ਹੈ ਕਿ ਸਾਰਾ ਖ਼ੁਦ ਉਸ ਨੂੰ ਡਰੱਗਸ ਆਫਰ ਕਰਦੀ ਸੀ। ਰਿਆ ਦਾ ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਸਾਰਾ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਦੱਸ ਦੇਈਏ ਕਿ ਸਾਰਾ ਤੇ ਰਿਆ ਜਿਮ ਪਾਰਟਨਰ ਵੀ ਸਨ ਤੇ ਉਨ੍ਹਾਂ ਨੂੰ ਅਕਸਰ ਜਿਮ ਦੇ ਬਾਹਰ ਇਕ-ਦੂਜੇ ਨਾਲ ਕੈਮਰੇ ’ਚ ਕੈਦ ਕੀਤਾ ਜਾਂਦਾ ਸੀ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News