ਰੀਆ ਚੱਕਰਵਰਤੀ ਫ਼ਲੋਰਲ ਡਰੈੱਸ ’ਚ ਆਈ ਨਜ਼ਰ, ਲੈਕਮੇ ਫ਼ੈਸ਼ਨ ਵੀਕ ’ਚ ਦਿੱਤੇ ਜ਼ਬਰਦਸਤ ਪੋਜ਼

Saturday, Oct 15, 2022 - 11:08 AM (IST)

ਰੀਆ ਚੱਕਰਵਰਤੀ ਫ਼ਲੋਰਲ ਡਰੈੱਸ ’ਚ ਆਈ ਨਜ਼ਰ, ਲੈਕਮੇ ਫ਼ੈਸ਼ਨ ਵੀਕ ’ਚ ਦਿੱਤੇ ਜ਼ਬਰਦਸਤ ਪੋਜ਼

ਬਾਲੀਵੁੱਡ ਡੈਸਕ- ਅਦਾਕਾਰਾ ਰੀਆ ਚੱਕਰਵਰਤੀ ਨੇ ਫ਼ਿਰ ਤੋਂ ਇੰਡਸਟਰੀ ’ਚ ਸ਼ਾਮਲ ਹੋਈ ਹੈ। ਅਦਾਕਾਰਾ ਫ਼ੈਸ਼ਨ ਗੇਮ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਹਾਲ ਹੀ ’ਚ ਅਦਾਕਾਰਾ ਨੂੰ ਮੁੰਬਈ ’ਚ ਆਯੋਜਿਤ ਲੈਕਮੇ ਫ਼ੈਸ਼ਨ ਵੀਕ ’ਚ ਦੇਖਿਆ ਗਿਆ ਸੀ, ਜਿੱਥੇ ਉਹ ਆਪਣੇ ਲੁੱਕ ਨਾਲ ਰੈਂਪ ’ਤੇ ਜਲਵਾ ਬਿਖੇਰਦੀ ਨਜ਼ਰ ਆਈ ਸੀ। ਈਵੈਂਟ ਦੀਆਂ ਰੀਆ ਦੀਆਂ ਖ਼ੂਬਸੂਰਤ ਤਸਵੀਰਾਂ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਆਯੁਸ਼ਮਾਨ ਦੀ ‘ਡਾਕਟਰ ਜੀ’ ਨੇ ਪਹਿਲੇ ਦਿਨ ਉਮੀਦ ਤੋਂ ਵੱਧ ਕੀਤੀ ਕਮਾਈ, ਵੀਕੈਂਡ ’ਤੇ ਕਰੇਗੀ ਜ਼ਬਰਦਸਤ ਕਲੈਕਸ਼ਨ

ਸਾਹਮਣੇ ਆਈਆਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਰੀਆ ਚੱਕਰਵਰਤੀ ਮਲਟੀਕਲਰ ਫ਼ਲੋਰਲ ਡਰੈੱਸ ਪਾ ਕੇ ਰੈਂਪ ’ਤੇ ਵਾਕ ਕਰਦੀ ਨਜ਼ਰ ਆ ਰਹੀ ਹੈ। ਇਸਦੇ ਨਾਲ ਉਸਨੇ ਮੈਚਿੰਗ ਸੈਂਡਲ ਪਾਏ ਹਨ। ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਖੁੱਲੇ ਵਾਲਾਂ ’ਤੇ ਦੁਪੱਟਾ ਸਟਾਈਲ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ਆਨੰਦ ਆਹੂਜਾ ਦੀ ਇਸ ਗੱਲ ਕਾਰਨ ਸੋਨਮ ਨੇ ਛੱਡਿਆ ਕਰਵਾ ਚੌਥ , ਕਿਹਾ- ‘ਮੇਰੇ ਪਤੀ ਕਰਵਾ ਚੌਥ ਦੇ ਪ੍ਰਸ਼ੰਸਕ ਨਹੀਂ ਹਨ’

ਰੈਂਪ ’ਤੇ ਆਪਣੇ ਅੰਦਾਜ਼ ਨੂੰ ਵਿਖਾਉਂਦਿਆਂ ਰੀਆ ਪ੍ਰਸ਼ੰਸਕਾਂ ਦੇ ਦਿਲਾਂ ਜਿੱਤਦੀ ਨਜ਼ਰ ਆਈ।ਰੀਆ ਦੇ ਇਸ ਲੁੱਕ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਰੀਆ ਚੱਕਰਵਰਤੀ ਆਖ਼ਰੀ ਵਾਰ ਫ਼ਿਲਮ ‘ਚਿਹਰੇ’ ’ਚ ਨਜ਼ਰ ਆਈ ਸੀ। ਇਸ ਫ਼ਿਲਮ ’ਚ ਅਦਾਕਾਰ ਅਮਿਤਾਭ ਬੱਚਨ ਅਤੇ ਇਮਰਾਨ ਹਾਸ਼ਮੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਏ ਸਨ।

PunjabKesari


author

Shivani Bassan

Content Editor

Related News