ਪ੍ਰਸ਼ੰਸਕ ਦੀ ਬੀਮਾਰ ਮਾਂ ਦੀ ਰੇਸ਼ਮ ਸਿੰਘ ਅਨਮੋਲ ਨੇ ਪੂਰੀ ਕੀਤੀ ਖੁਹਾਇਸ਼

11/23/2021 10:24:44 AM

ਚੰਡੀਗੜ੍ਹ (ਬਿਊਰੋ)– ਰੇਸ਼ਮ ਸਿੰਘ ਅਨਮੋਲ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਕਸਰ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਰੇਸ਼ਮ ਸਿੰਘ ਅਨਮੋਲ ਆਪਣੇ ਇਕ ਪ੍ਰਸ਼ੰਸਕ ਦੀ ਮਾਂ ਨਾਲ ਨਜ਼ਰ ਆ ਰਹੇ ਹਨ, ਜੋ ਕਿ ਕੈਂਸਰ ਨਾਲ ਪੀੜਤ ਹੈ ਪਰ ਇਸ ਮਾਤਾ ਦੀ ਖੁਹਾਇਸ਼ ਸੀ ਕਿ ਉਹ ਰੇਸ਼ਮ ਸਿੰਘ ਅਨਮੋਲ ਨਾਲ ਮੁਲਾਕਾਤ ਕਰੇ, ਜਿਸ ਤੋਂ ਬਾਅਦ ਰੇਸ਼ਮ ਸਿੰਘ ਅਨਮੋਲ ਇਸ ਮਾਤਾ ਨੂੰ ਮਿਲਣ ਪਹੁੰਚੇ।

ਇਹ ਖ਼ਬਰ ਵੀ ਪੜ੍ਹੋ : ਕੀ ਪ੍ਰਿਅੰਕਾ ਚੋਪੜਾ ਲੈਣ ਜਾ ਰਹੀ ਹੈ ਤਲਾਕ? ਨਵੀਂ ਫ਼ਿਲਮ ਦੇ ਪੋਸਟਰ ’ਤੇ ਲੋਕਾਂ ਨੇ ਪੁੱਛੇ ਸਵਾਲ

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਗਾਇਕ ਨੇ ਲਿਖਿਆ, ‘ਇਕ ਪਿਆਰਾ ਜਿਹਾ ਫੈਨ ਹਰਿਆਣਾ ਤੋਂ ਭੂਰਾ ਸਿੰਘ। ਇਨ੍ਹਾਂ ਦੀ ਮਾਂ ਨੂੰ ਕੈਂਸਰ ਹੈ, ਕਹਿੰਦਾ ਸੀ ਕਿ ਮਾਤਾ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ, ਬਹੁਤ ਸਕੂਨ ਮਿਲਿਆ ਮਾਂ ਨੂੰ ਮਿਲ ਕੇ।’

ਰੇਸ਼ਮ ਸਿੰਘ ਅਨਮੋਲ ਦਾ ਇਹ ਫੈਨ ਵੀ ਉਸ ਨੂੰ ਮਿਲ ਕੇ ਕਾਫੀ ਖ਼ੁਸ਼ ਨਜ਼ਰ ਆਇਆ। ਤਸਵੀਰਾਂ ’ਚ ਤੁਸੀਂ ਵੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਫੈਨ ਦੀ ਮਾਤਾ ਨਾਲ ਹਸਪਤਾਲ ’ਚ ਦਿਖਾਈ ਦੇ ਰਹੇ ਹਨ, ਜਦਕਿ ਦੂਜੀ ਤਸਵੀਰ ’ਚ ਉਹ ਆਪਣੇ ਪ੍ਰਸ਼ੰਸਕ ਨਾਲ ਦਿਖਾਈ ਦੇ ਰਹੇ ਹਨ। ਰੇਸ਼ਮ ਸਿੰਘ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ।

ਉਹ ਇਕ ਸਫਲ ਗਾਇਕ ਦੇ ਨਾਲ-ਨਾਲ ਇਕ ਕਾਮਯਾਬ ਕਿਸਾਨ ਵੀ ਹਨ। ਬੀਤੇ ਕੁਝ ਮਹੀਨਿਆਂ ਤੋਂ ਜੋ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ, ਇਸ ਧਰਨੇ ਪ੍ਰਦਰਸ਼ਨ ’ਚ ਵੀ ਸ਼ਾਮਲ ਹੋ ਕੇ ਸੇਵਾ ਕਰਦੇ ਰਹੇ ਹਨ। ਬੀਤੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਰੇਸ਼ਮ ਸਿੰਘ ਅਨਮੋਲ ਸਣੇ ਕਈ ਹਸਤੀਆਂ ਨੇ ਖ਼ੁਸ਼ੀ ਜਤਾਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News