ਮੌਨੀ ਰਾਏ ਨੂੰ ਸਤਾ ਰਹੀ ਪਤੀ ਯਾਦ, ਤਸਵੀਰਾਂ ਸਾਂਝੀਆਂ ਕਰਕੇ ਆਖੀ ਇਹ ਗੱਲ
Saturday, Apr 16, 2022 - 05:21 PM (IST)

ਮੁੰਬਈ–ਅਦਾਕਾਰਾ ਮੌਨੀ ਰਾਏ ਨੇ 27 ਜਨਵਰੀ ਨੂੰ ਅਪਣੇ ਪ੍ਰੇਮੀ ਸੂਰਜ ਨਾਬੀਆਰ ਨਾਲ ਵਿਆਹ ਕੀਤਾ ਸੀ। ਮੌਨੀ ਇਨ੍ਹੀਂ ਦਿਨੀਂ ਆਪਣੇ ਘਰਵਾਲੇ ਸੂਰਜ ਨੂੰ ਬਹੁਤ ਯਾਦ ਕਰ ਰਹੀ ਹੈ। ਸੂਰਜ ਕੰਮ ਦੇ ਸਿਲਸਿਲੇ ’ਚ ਦੁਬਈ ’ਚ ਹਨ। ਉਧਰ ਮੌਨੀ ਮੁੰਬਈ ’ਚ ਹੈ। ਅਦਾਕਾਰਾ ਨੇ ਸੂਰਜ ਨਾਲ ਤਸਵੀਰਾਂ ਸਾਂਝੀਆਂ ਕਰਕੇ ਵਾਪਸ ਆਉਣ ਲਈ ਕਿਹਾ ਹੈ।
ਮੌਨੀ ਨੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੋ ਤਸਵੀਰਾਂ ’ਚ ਮੌਨੀ ਸੂਰਜ ਨਾਲ ਰੋਮਾਂਟਿਕ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਫਲੋਰਲ ਟੋਪ ਅਤੇ ਸਕਰਟ ’ਚ ਦਿਖਾਈ ਦੇ ਰਹੀ ਹੈ। ਲਾਈਟ ਮੇਕਅਪ ,ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਉੱਥੇ ਹੀ ਸੂਰਜ ਵ੍ਹਾਈਟ ਸ਼ਰਟ ਅਤੇ ਪੈਂਟ ’ਚ ਹੈਂਡਸਮ ਲੱਗ ਰਹੇ ਹਨ। ਦੂਸਰੀ ਤਸਵੀਰ ’ਚ ਮੌਨੀ ਹਰੇ ਰੰਗ ਦੀ ਡਰੈੱਸ ’ਚ ਨਜ਼ਰ ਆਈ ਹੈ ਅਤੇ ਸੂਰਜ ਪ੍ਰਿੰਟ ਸ਼ਰਟ ’ਚ ਬੇਹੱਦ ਸੁੰਦਰ ਲੱਗ ਰਹੇ ਹਨ। ਅਦਾਕਾਰਾ ਆਪਣੇ ਘਰਵਾਲੇ ਨਾਲ ਗਲੇ ਮਿਲਦੀ ਨਜ਼ਰ ਆ ਰਹੀ ਹੈ।
ਤੀਜੀ ਤਸਵੀਰ ’ਚ ਸੂਰਜ ਦੋ ਕੁੱਤਿਆਂ ਨਾਲ ਖੇਡਦਾ ਨਜ਼ਰ ਆ ਰਿਹਾ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਮੌਨੀ ਨੇ ਲਿਖਿਆ-‘ਮੇਰੇ ਕੋਲ ਵਾਪਸ ਆ ਜਾਓ। ਮੈਨੂੰ ਤੁਹਾਡੀ ਬਹੁਤ ਯਾਦ ਆ ਰਹੀ ਹੈ'। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਮੌਨੀ ਅਤੇ ਸੂਰਜ ਨੇ ਇਕ-ਦੂਸਰੇ ਨੂੰ ਲੰਬੇ ਸਮੇਂ ਤੋਂ ਡੇਟ ਕਰਨ ਤੋਂ ਬਾਅਦ 27 ਤਾਰੀਕ ਨੂੰ ਵਿਆਹ ਕਰਕੇ ਹਮੇਸ਼ਾ ਲਈ ਇਕ ਦੂਜੇ ਦੇ ਹੋ ਗਏ ਹਨ। ਦੋਵੇਂ ਇਕ ਦੂਜੇ ਨਾਲ ਬਹੁਤ ਖੁਸ਼ ਹਨ। ਕੰਮ ਦੀ ਗੱਲ ਕਰੀਏ ਤਾਂ ਮੌਨੀ 'ਡਾਂਸ ਇੰਡੀਆ ਲਿਟਿਲ ਮਾਸਟਰ 5' ਨੂੰ ਜੱਜ ਕਰਦੀ ਨਜ਼ਰ ਆਵੇਗੀ। ਇਸਦੇ ਇਲਾਵਾ ਅਦਾਕਾਰਾ ਫ਼ਿਲਮ ‘ਬ੍ਰਹਮਾਸਤਰ’’ਚ ਦਿਖਾਈ ਦੇਵੇਗੀ। ਇਸ ਫ਼ਿਲਮ ’ਚ ਅਦਾਕਾਰਾ ਨਾਲ ਅਮਿਤਾਭ
ਨਜ਼ਰ ਆਉਣਗੇ।