ਪਰੇਸ਼ ਰਾਵਲ ਨੂੰ ਵੱਡੀ ਰਾਹਤ, ਕੋਲਕਾਤਾ ਹਾਈ ਕੋਰਟ ਨੇ ਬੰਗਾਲੀਆਂ ਦੇ ਅਪਮਾਨ ਦੇ ਦੋਸ਼ ’ਚ ਦਰਜ FIR ਕੀਤੀ ਰੱਦ

02/07/2023 2:04:51 PM

ਕੋਲਕਾਤਾ - ਕੋਲਕਾਤਾ ਹਾਈ ਕੋਰਟ ਨੇ ਐਕਟਰ ਅਤੇ ਭਾਜਪਾ ਨੇਤਾ ਪਰੇਸ਼ ਰਾਵਲ ਨੂੰ ਸੋਮਵਾਰ ਨੂੰ ਵੱਡੀ ਰਾਹਤ ਦਿੱਤੀ। ਕੋਰਟ ਨੇ ਗੁਜਰਾਤ ਚੋਣ ਪ੍ਰਚਾਰ ਦੌਰਾਨ ਬੰਗਾਲੀਆਂ ਨੂੰ ਬੰਗਲਾਦੇਸ਼ੀ ਅਤੇ ਰੋਹਿੰਗਿਆ ਕਹਿਣ ਦੇ ਦੋਸ਼ ’ਚ ਰਾਵਲ ਖ਼ਿਲਾਫ਼ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਦਾ ਹੁਕਮ ਦਿੱਤਾ ਹੈ।

ਗੁਜਰਾਤ ਚੋਣਾਂ ਤੋਂ ਪਹਿਲਾਂ ਵਲਸਾਡ ਜ਼ਿਲੇ ’ਚ ਇਕ ਰੈਲੀ ’ਚ ਰਾਵਲ ਨੇ ਕਿਹਾ ਸੀ ਕਿ ਗੈਸ ਸਿਲੰਡਰ ਮਹਿੰਗੇ ਹਨ ਪਰ ਉਸ ਦੀਆਂ ਕੀਮਤਾਂ ਘੱਟ ਹੋ ਜਾਣਗੀਆਂ। ਲੋਕ ਰੋਜ਼ਗਾਰ ਵੀ ਪਾ ਜਾਣਗੇ ਪਰ ਕੀ ਹੋਵੇਗਾ ਜੇਕਰ ਰੋਹਿੰਗਿਆ ਪ੍ਰਵਾਸੀ ਅਤੇ ਬੰਗਲਾਦੇਸ਼ੀ ਤੁਹਾਡੇ ਆਸ-ਪਾਸ ਰਹਿਣਾ ਸ਼ੁਰੂ ਕਰ ਦੇਣ ਜਿਵੇਂ ਕ‌ਿ ਦਿੱਲੀ ’ਚ ਹੈ? ਤੁਸੀਂ ਗੈਸ ਸਿਲੰਡਰ ਦਾ ਕੀ ਕਰੋਗੇ? ਬੰਗਾਲੀਆਂ ਲਈ ਮੱਛੀ ਪਕਾਓਗੇ?

ਇਹ ਖ਼ਬਰ ਵੀ ਪੜ੍ਹੋ : ‘ਮਿੱਤਰਾਂ ਦਾ ਨਾਂ ਚੱਲਦਾ’ ਫ਼ਿਲਮ ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਦਾ ਲੱਗਾ ਵੱਡਾ ਕੱਟਆਊਟ

ਪਰੇਸ਼ ਰਾਵਲ ਖ਼ਿਲਾਫ਼ ਸੀ. ਪੀ. ਆਈ.-ਐੱਮ ਨੇਤਾ ਐੱਮ. ਡੀ. ਸਲੀਮ ਨੇ ਕੋਲਕਾਤਾ ਦੇ ਤਲਾਤਲਾ ’ਚ ਮਾਮਲਾ ਦਰਜ ਕਰਾਇਆ ਸੀ, ਜਿਸ ’ਤੇ ਕੋਲਕਾਤਾ ਪੁਲਸ ਨੇ ਉਨ੍ਹਾਂ ਨੂੰ ਸੰਮਨ ਭੇਜਿਆ ਸੀ ਪਰ ਉਹ ਪੇਸ਼ ਨਹੀਂ ਹੋਏ। ਬਾਅਦ ’ਚ, ਰਾਵਲ ਨੇ ਸੰਮਨ ਅਤੇ ਕੇਸ ਖ਼ਿਲਾਫ਼ ਹਾਈ ਕੋਰਟ ’ਚ ਪਟੀਸ਼ਨ ਦਰਜ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : 9 ਫਰਵਰੀ ਨੂੰ ਰਿਲੀਜ਼ ਹੋਵੇਗਾ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਟਰੇਲਰ

ਹਾਈ ਕੋਰਟ ਦੇ ਜਸਟਿਸ ਰਾਜ ਸ਼ੇਖਰ ਮੈਂਥਾ ਨੇ ਪਰੇਸ਼ ਰਾਵਲ ਖ਼ਿਲਾਫ਼ ਦਰਜ ਕੇਸ ਖਾਰਜ ਕਰਨ ਦਾ ਫੈਸਲਾ ਸੁਣਾਇਆ। ਉਨ੍ਹਾਂ ਕਿਹਾ ਕਿ ਪਰੇਸ਼ ਰਾਵਲ ਨੇ ਟਵੀਟ ਕਰ ਕੇ ਮਾਫੀ ਵੀ ਮੰਗੀ ਸੀ। ਕੋਰਟ ਨੇ ਪਰੇਸ਼ ਰਾਵਲ ਖ਼ਿਲਾਫ਼ ਸਭ ਤਰ੍ਹਾਂ ਦੀ ਜਾਂਚ ਬੰਦ ਕਰਨ ਦਾ ਹੁਕਮ ਦਿੱਤਾ।

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News