ਸਲਮਾਨ ਖਾਨ ਦੀ ਫਿਲਮ ''ਅੰਤਿਮ'' ਦੀ ਰਿਲੀਜ਼ ਡੇਟ ਆਈ ਸਾਹਮਣੇ (ਵੀਡੀਓ)

Wednesday, Oct 13, 2021 - 05:13 PM (IST)

ਸਲਮਾਨ ਖਾਨ ਦੀ ਫਿਲਮ ''ਅੰਤਿਮ'' ਦੀ ਰਿਲੀਜ਼ ਡੇਟ ਆਈ ਸਾਹਮਣੇ (ਵੀਡੀਓ)

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ‘ਅੰਤਿਮ’ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਇਹ ਫ਼ਿਲਮ 26 ਨਵੰਬਰ ਨੂੰ ਸਿਨੇਮਾਂ ਘਰਾਂ ‘ਚ ਦਿਖਾਈ ਦੇਵੇਗੀ। ਇਸ ਫ਼ਿਲਮ ਦਾ ਮੋਸ਼ਨ ਪੋਸਟਰ ਸਾਂਝਾ ਕਰਦੇ ਹੋਏ ਸਲਮਾਨ ਖਾਨ ਨੇ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਇਹ ਮੋਸ਼ਨ ਪੋਸਟਰ ਬਹੁਤ ਹੀ ਮਨਮੋਹਕ ਅਤੇ ਪ੍ਰਭਾਵਸ਼ਾਲੀ ਹੈ। ਇਸ ਮੋਸ਼ਨ ਪੋਸਟਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖ਼ਾਨ ਸਰਦਾਰੀ ਲੁੱਕ ‘ਚ ਨਜ਼ਰ ਆ ਰਹੇ ਹਨ।


ਉਨ੍ਹਾਂ ਨੇ ਗਲੇ ‘ਚ ਖੰਡਾ ਪਾਇਆ ਹੋਇਆ ਹੈ ਅਤੇ ਹੱਥ ‘ਚ ਪਿਸਤੌਲ ਫੜੀ ਨਜ਼ਰ ਆ ਰਹੇ ਹਨ। ਇਸ ਫ਼ਿਲਮ ‘ਚ ਸਲਮਾਨ ਖ਼ਾਨ ਦੇ ਆਪੋਜ਼ਿਟ ਸਲਮਾਨ ਦਾ ਜੀਜਾ ਆਯੁਸ਼ ਸ਼ਰਮਾ ਨਜ਼ਰ ਆਵੇਗਾ। ਸਲਮਾਨ ਖ਼ਾਨ ਇਸ ਫ਼ਿਲਮ ‘ਚ ਇੱਕ ਸਰਦਾਰ ਪੁਲਸ ਅਧਿਕਾਰੀ ਦੇ ਕਿਰਦਾਰ ‘ਚ ਨਜ਼ਰ ਆਉਣਗੇ।
ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਜਿਸ ‘ਚ ‘ਬਾਡੀਗਾਰਡ’, ‘ਰਾਧੇ', ਦਬੰਗ ਸਣੇ ਕਈ ਫ਼ਿਲਮਾਂ ਸ਼ਾਮਲ ਹਨ। ਉਨ੍ਹਾਂ ਦੀ ਇਸ ਫ਼ਿਲਮ ਦੀ ਕਹਾਣੀ ਵੀ ਕੁਝ ਵੱਖਰੀ ਤਰ੍ਹਾਂ ਦੀ ਹੋਣ ਜਾ ਰਹੀ ਹੈ। 


author

Aarti dhillon

Content Editor

Related News