''ਦਾਦਾ ਸਾਹਿਬ ਫਾਲਕੇ ਐਵਾਰਡ'' ਦੌਰਾਨ ਲੱਗੀਆਂ ਰੋਣਕਾਂ, ਆਲੀਆ ਭੱਟ ਤੇ ਰੇਖਾ ''ਤੇ ਟਿਕੀਆਂ ਸਭ ਦੀਆਂ ਨਜ਼ਰਾਂ (ਤਸਵੀਰਾਂ)

Tuesday, Feb 21, 2023 - 12:12 PM (IST)

''ਦਾਦਾ ਸਾਹਿਬ ਫਾਲਕੇ ਐਵਾਰਡ'' ਦੌਰਾਨ ਲੱਗੀਆਂ ਰੋਣਕਾਂ, ਆਲੀਆ ਭੱਟ ਤੇ ਰੇਖਾ ''ਤੇ ਟਿਕੀਆਂ ਸਭ ਦੀਆਂ ਨਜ਼ਰਾਂ (ਤਸਵੀਰਾਂ)

ਮੁੰਬਈ (ਬਿਊਰੋ) : ਮੁੰਬਈ 'ਚ 'ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 2023' (Dadasaheb Phalke Award) ਦਾ ਆਯੋਜਨ ਕੀਤਾ ਗਿਆ। ਇਸ ਐਵਾਰਡ ਸਮਾਰੋਹ 'ਚ ਬਾਲੀਵੁੱਡ ਦੀਆਂ ਦਿੱਗਜ ਹਸਤੀਆਂ ਨੇ ਸ਼ਿਰਕਤ ਕੀਤੀ।

PunjabKesari

ਐਵਾਰਡ ਸੈਰੇਮਨੀ 'ਚ ਆਲੀਆ ਭੱਟ ਅਤੇ ਰੇਖਾ ਨੇ ਆਪਣੀ ਖੂਬਸੂਰਤੀ ਨਾਲ ਚਾਰ ਚੰਨ ਲਗਾਏ ਅਤੇ ਦੋਵਾਂ ਦੇ ਲੁੱਕ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਤਾਰੀਫ਼ ਵੀ ਹੋ ਰਹੀ ਹੈ।

PunjabKesari

ਐਵਾਰਡ ਸਮਾਰੋਹ ਦੌਰਾਨ ਆਲੀਆ ਭੱਟ ਅਤੇ ਰੇਖਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

PunjabKesari

ਇਸ ਦੌਰਾਨ ਦੋਵੇਂ ਅਭਿਨੇਤਰੀਆਂ ਨੇ ਸਾੜ੍ਹੀ 'ਚ ਖ਼ੂਬ ਪੋਜ਼ ਦਿੱਤੇ। ਦੋਵਾਂ ਨੇ ਤਕਰੀਬਨ ਇੱਕੋ ਰੰਗ ਦੀ ਸਾੜ੍ਹੀ ਪਹਿਨੀ ਸੀ। 

PunjabKesari

ਦੱਸ ਦਈਏ ਕਿ ਇਸ ਐਵਾਰਡ ਸਮਾਰੋਹ 'ਚ ਆਲੀਆ ਭੱਟ ਨੇ ਆਪਣੇ ਪਤੀ ਅਤੇ ਅਦਾਕਾਰ ਰਣਬੀਰ ਕਪੂਰ ਵੱਲੋਂ ਟਰਾਫੀ ਹਾਸਲ ਕੀਤੀ।

PunjabKesari

ਰਣਬੀਰ ਨੂੰ ਫ਼ਿਲਮ ‘ਬ੍ਰਹਮਾਸਤਰ’ ਲਈ ਐਵਾਰਡ ਮਿਲਿਆ ਹੈ । ਰਣਬੀਰ ਕਪੂਰ ਆਪਣੇ ਕੰਮ ‘ਚ ਰੁੱਝੇ ਹੋਏ ਹਨ, ਜਿਸ ਦੇ ਚੱਲਦਿਆਂ ਐਵਾਰਡ ਸਮਾਰੋਹ ‘ਚ ਇੱਕਲੀ ਆਲੀਆ ਭੱਟ ਹੀ ਪਹੁੰਚੀ ਸੀ। 

PunjabKesari

ਖ਼ਬਰਾਂ ਮੁਤਾਬਕ, ਇਸ ਸਾਲ ਦਾਦਾ ਸਾਹਿਬ ਫਾਲਕੇ ਐਵਾਰਡ 'ਚ ਆਲੀਆ ਨੂੰ ਵੀ ਫ਼ਿਲਮ ‘ਗੰਗੂਬਾਈ ਕਾਠਿਆਵਾੜੀ’ ਲਈ ਵੀ ਐਵਾਰਡ ਮਿਲਿਆ ਹੈ।

PunjabKesari

ਸੰਜੇ ਲੀਲਾ ਭੰਸਾਲੀ ਦੀ ਇਹ ਫ਼ਿਲਮ ਬੀਤੇ ਸਾਲ ਰਿਲੀਜ਼ ਹੋਈ ਸੀ । ਇਹ ਐਵਾਰਡ ਆਲੀਆ ਨੂੰ ਰੇਖਾ ਦੇ ਹੱਥੋਂ ਮਿਲਿਆ ਹੈ।

PunjabKesari

ਉਥੇ ਹੀ ਫ਼ਿਲਮ ‘ਕੰਤਾਰਾ’ ਫੇਮ ਸਾਊਥ ਅਦਾਕਾਰ ਅਤੇ ਡਾਇਰੈਕਟਰ ਰਿਸ਼ਭ ਸ਼ੈੱਟੀ ਨੂੰ ਵੀ ਬੈਸਟ ਪ੍ਰੋਮਸਿੰਗ  ਐਕਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। 

PunjabKesari

PunjabKesari

PunjabKesari

PunjabKesari

PunjabKesari


author

sunita

Content Editor

Related News