Real Life ਸਿੰਘਮ ਇੰਸਪੈਕਟਰ ਅਨਿਰੁੱਧ ਛੇਤੀ ਦਿਸਣਗੇ ਬਾਲੀਵੁੱਡ ਫਿਲਮ ''ਚ

Thursday, Feb 11, 2016 - 12:05 PM (IST)

Real Life ਸਿੰਘਮ ਇੰਸਪੈਕਟਰ ਅਨਿਰੁੱਧ ਛੇਤੀ ਦਿਸਣਗੇ ਬਾਲੀਵੁੱਡ ਫਿਲਮ ''ਚ

ਮੁੰਬਈ : ਕਈ ਅਪਰਾਧਕ ਮੁਕਾਬਲਿਆਂ ''ਚ ਦੋਸ਼ੀਆਂ ''ਤੇ ਭਾਰੀ ਪੈਣ ਵਾਲੇ ਮੰਨੇ-ਪ੍ਰਮੰਨੇ ਇੰਸਪੈਕਟਰ ਅਨਿਰੁੱਧ ਸਿੰਘ ਦੀ ਸ਼ਖਸੀਅਤ ਹੁਣ ਫਿਲਮਾਂ ''ਚ ਵੀ ਦੇਖਣ ਨੂੰ ਮਿਲੇਗੀ। ਵਾਰਾਣਸੀ ''ਚ ਦੋ ਦਰਜਨ ਤੋਂ ਵਧੇਰੇ ਬਦਮਾਸ਼ਾਂ ਨੂੰ ਮੁਕਾਬਲੇ ''ਚ ਮਾਰਨ ਅਤੇ ਲੱਗਭਗ 50 ਹਜ਼ਾਰ ਤੋਂ ਵਧੇਰੇ ਦੋਸ਼ੀਆਂ ਨੂੰ ਜੇਲ ਦਾ ਰਸਤਾ ਦਿਖਾਉਣ ਵਾਲੇ ਇਸ ਕਾਬਲ ਅਫਸਰ ਨੂੰ ''ਰੀਅਲ ਲਾਈਫ ਸਿੰਘਮ'' ਕਿਹਾ ਜਾਂਦਾ ਹੈ।
ਲੋਕਾਂ ਵਿਚਾਲੇ ਮਸ਼ਹੂਰ ਹੋ ਚੁੱਕੇ ਇੰਸਪੈਕਟਰ ਅਨਿਰੁੱਧ ਨੂੰ ਨਿਤ ਦਿਨ ਕਈ ਹਿੰਦੀ ਅਤੇ ਦੱਖਣ ਭਾਰਤੀ ਫਿਲਮਾਂ ਦੀਆਂ ਪੇਸ਼ਕਸ਼ਾਂ ਦਿੱਤੀਆਂ ਜਾ ਰਹੀ ਹਨ। ਅਖੀਰ ਅਨਿਰੁੱਧ ਸਿੰਘ ਨੇ ਫਿਲਮਾਂ ''ਚ ਕੰਮ ਕਰਨ ਦਾ ਮਨ ਬਣਾ ਹੀ ਲਿਆ ਹੈ। ਛੇਤੀ ਹੀ ਅਨਿਰੁੱਧ ਬਨਾਰਸ ਐਨਕਾਊਂਟਰ ''ਤੇ ਅਧਾਰਿਤ ਹਿੰਦੀ ਫਿਲਮ ''ਗੈਂਗਸ ਆਫ ਬਨਾਰਸ'' ਵਿਚ ਨਜ਼ਰ ਆਉਣਗੇ ਅਤੇ ਇਸ ਤੋਂ ਇਲਾਵਾ ਇਕ ਤਾਮਿਲ ਫਿਲਮ ''ਡਾਕਟਰ ਚਕਰਵਰਤੀ'' ਵਿਚ ਵੀ ਉਹ ਅਹਿਮ ਕਿਰਦਾਰ ਨਿਭਾਉਣਗੇ। ਸੂਤਰਾਂ ਅਨੁਸਾਰ ਅਨਿਰੁੱਧ ਸਿੰਘ ਸਟਾਰਰ ਇਨ੍ਹਾਂ ਫਿਲਮਾਂ ਦੀ ਸ਼ੂਟਿੰਗ ਮੁੰਬਈ ਅਤੇ ਹੈਦਰਾਬਾਦ ਵਿਚ ਹੋ ਰਹੀ ਹੈ।
ਅੱਜਕਲ ਇਲਾਹਾਬਾਦ ਦੇ ਅਤਰਸੁਈਆ ''ਚ ਤਾਇਨਾਤ ਅਨਿਰੁੱਧ ਨੇ ਆਪਣਾ ਮਕਸਦ ਦੇਸ਼ ਵਾਸੀਆਂ ਦੀ ਸੇਵਾ ਅਤੇ ਉਨ੍ਹਾਂ ਦੇ ਦਿਲਾਂ ''ਚੋਂ ਡਰ ਕੱਢਣਾ ਦੱਸਿਆ ਹੈ। ਹੁਣ ਦੇਖਣਾ ਇਹ ਹੈ ਕਿ ਕੀ ਲੋਕਾਂ ਦਾ ਦਿਲ ਜਿੱਤਣ ਵਾਲੇ ਰੀਅਲ ਲਾਈਫ ਸਿੰਘਮ ਅਨਿਰੁੱਧ ਸਿੰਘ ਰੀਲ ਲਾਈਫ ''ਚ ਦਰਸ਼ਕਾਂ ਦਾ ਦਿਲ ਕਿਵੇਂ ਜਿੱਤਦੇ ਹਨ।


Related News