ਕੁੱਟਮਾਰ ਦੀ ਵਾਇਰਲ ਵੀਡੀਓ ’ਤੇ ਬੋਲਿਆ ਕਪਤਾਨ, ਦੱਸਿਆ ਕੀ ਹੋਇਆ ਸੀ ਉਸ ਰਾਤ

Monday, May 31, 2021 - 12:57 PM (IST)

ਕੁੱਟਮਾਰ ਦੀ ਵਾਇਰਲ ਵੀਡੀਓ ’ਤੇ ਬੋਲਿਆ ਕਪਤਾਨ, ਦੱਸਿਆ ਕੀ ਹੋਇਆ ਸੀ ਉਸ ਰਾਤ

ਚੰਡੀਗੜ੍ਹ (ਬਿਊਰੋ)– ਪੰਜਾਬੀ ਰੈਪਰ, ਗੀਤਕਾਰ ਤੇ ਗਾਇਕ ਕਪਤਾਨ ਦੀ ਇਨ੍ਹੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਹੀ ਹੈ। ਕਪਤਾਨ ਦੀ ਜੋ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ, ਉਹ ਉਸ ਦੀ ਕੁੱਟਮਾਰ ਦੀ ਹੈ।

ਇਹ ਵੀਡੀਓ ਪਿਛਲੇ ਸਾਲ ਦੀ ਹੈ, ਜਿਸ ਨੂੰ ਇਨ੍ਹੀਂ ਦਿਨੀਂ ਵਾਇਰਲ ਕੀਤਾ ਜਾ ਰਿਹਾ ਹੈ। ਕਪਤਾਨ ‘ਤੀਸ ਮਾਰ ਖਾਂ’ ਤੇ ‘ਕਿੱਕਲੀ’ ਵਰਗੇ ਗੀਤਾਂ ਨਾਲ ਚਰਚਾ ਖੱਟ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਜਿਸ ਮੈਗਜ਼ੀਨ ਨੇ ਕਦੇ ਸੋਨੂੰ ਸੂਦ ਨੂੰ ਕੀਤਾ ਸੀ ਰਿਜੈਕਟ, ਅੱਜ ਉਸੇ ਨੇ ਛਾਪੀ ਸਫਲਤਾ ਦੀ ਕਹਾਣੀ

ਵਾਇਰਲ ਵੀਡੀਓ ’ਤੇ ਬੀਤੇ ਦਿਨੀਂ ਕਪਤਾਨ ਨੇ ਆਪਣਾ ਪੱਖ ਰੱਖਿਆ ਹੈ ਤੇ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨੂੰ ਗੱਲ ਸਾਫ ਕੀਤੀ ਹੈ।

ਕਪਤਾਨ ਨੇ ਕਿਹਾ ਕਿ ਇਹ ਵੀਡੀਓ ਪਿਛਲੇ ਸਾਲ ਦੀ ਹੈ। ਉਸ ਦਾ ਕੋਈ ਆਪਣਾ ਹੀ ਸਾਥੀ ਸੀ, ਜਿਸ ਕੋਲੋਂ ਸ਼ਾਇਦ ਉਸ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੋਈ ਤੇ ਉਸ ਨੇ ਸਾਥੀਆਂ ਨਾਲ ਉਸ ਦੀ ਕੁੱਟਮਾਰ ਕੀਤੀ।

 
 
 
 
 
 
 
 
 
 
 
 
 
 
 
 

A post shared by 𝐊𝐏𝐓𝐀𝐀𝐍🧿 (@realkaptaan)

ਕਪਤਾਨ ਨੇ ਕਿਹਾ ਕਿ ਉਹ ਉਸ ਮੌਕੇ ਇਕੱਲਾ ਸੀ ਤੇ ਕੁੱਟਮਾਰ ਕਰਨ ਵਾਲੇ 12-13 ਜਾਣੇ ਸਨ। ਅਜਿਹੇ ’ਚ ਜੇਕਰ ਉਹ ਬਹਾਦਰੀ ਦਿਖਾਉਂਦਾ ਤਾਂ ਸ਼ਾਇਦ ਉਸ ਨਾਲ ਹੋਰ ਮਾੜਾ ਹੋਣਾ ਸੀ। ਉਸ ਨੂੰ ਉਦੋਂ ਇਹੀ ਸਹੀ ਲੱਗਾ ਕਿ ਜੋ ਉਹ ਕਹਿ ਰਹੇ ਹਨ, ਉਸ ਨੂੰ ਉਹ ਮੰਨ ਲਵੇ।

ਕਪਤਾਨ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ’ਚ ਇਸ ਗੱਲ ਦਾ ਖੁਲਾਸਾ ਵੀ ਕਰੇਗਾ ਕਿ ਉਹ ਲੋਕ ਕੌਣ ਸਨ, ਜਿਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਹੈ। ਨਾਲ ਹੀ ਕਪਤਾਨ ਨੇ ਇਹ ਚੈਲੰਜ ਵੀ ਕੀਤਾ ਕਿ ਜੇਕਰ ਉਨ੍ਹਾਂ ’ਚੋਂ ਕੋਈ ਇਹ ਵੀਡੀਓ ਦੇਖ ਰਿਹਾ ਹੈ ਤਾਂ ਉਸ ਨਾਲ ਇਕੱਲੇ-ਇਕੱਲੇ ਮਿਲੋ।

ਨੋਟ– ਇਸ ਵੀਡੀਓ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News