ਸਰਗੁਣ ਮਹਿਤਾ ਲਈ ਰਵੀ ਦੂਬੇ ਨੇ ਦਿਖਾਇਆ ਪਿਆਰ, ਸਾਂਝੀ ਕੀਤੀ ਖ਼ੂਬਸੂਰਤ ਵੀਡੀਓ

Wednesday, Oct 19, 2022 - 10:16 AM (IST)

ਸਰਗੁਣ ਮਹਿਤਾ ਲਈ ਰਵੀ ਦੂਬੇ ਨੇ ਦਿਖਾਇਆ ਪਿਆਰ, ਸਾਂਝੀ ਕੀਤੀ ਖ਼ੂਬਸੂਰਤ ਵੀਡੀਓ

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਦੀਆਂ ਵੀਡੀਓ ਤੇ ਤਸਵੀਰਾਂ 'ਚ ਪਤੀ ਰਵੀ ਦੂਬੇ ਦਾ ਪਿਆਰ ਝਲਕਦਾ ਹੈ। ਦੋਵਾਂ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। 

ਦੱਸ ਦਈਏ ਕਿ ਦੋਵਾਂ ਦੇ ਵਿਆਹ ਨੂੰ 13 ਸਾਲ ਹੋ ਗਏ ਹਨ ਪਰ ਹਾਲੇ ਵੀ ਇਨ੍ਹਾਂ ਨੂੰ ਟੀ. ਵੀ. ਇੰਡਸਟਰੀ ਦਾ ਸਭ ਤੋਂ ਰੋਮਾਂਟਿਕ ਜੋੜਾ ਮੰਨਿਆ ਜਾਂਦਾ ਹੈ। ਸਰਗੁਣ ਮਹਿਤਾ ਨੇ ਦੱਸਿਆ ਸੀ ਕਿ ਉਹ ਆਪਣੇ ਡੈਬਿਊ ਟੀ. ਵੀ. ਸੀਰੀਅਲ 'ਕਰੋਲ ਬਾਗ਼' ਦੇ ਸੈੱਟ 'ਤੇ ਰਵੀ ਨੂੰ ਮਿਲੀ ਸੀ। ਦੋਵਾਂ ਨੇ ਇੱਕ-ਦੂਜੇ ਨੂੰ ਸਾਲ ਭਰ ਡੇਟ ਕੀਤਾ ਅਤੇ ਸਾਲ 2009 'ਚ ਦੋਹਾਂ ਨੇ ਵਿਆਹ ਕਰਵਾਇਆ। ਹਾਲ ਹੀ 'ਚ ਰਵੀ ਦੂਬੇ ਨੇ ਸਰਗੁਣ ਮਹਿਤਾ ਨਾਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਪਤੀ ਪਤਨੀ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਵੀਡੀਓ 'ਚ ਜੋ ਚੀਜ਼ ਸਭ ਤੋਂ ਜ਼ਿਆਦਾ ਧਿਆਨ ਖਿੱਚ ਰਹੀ ਹੈ, ਉਹ ਹੈ ਇਸ ਦੀ ਕੈਪਸ਼ਨ। ਰਵੀ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, "ਮੈਂ ਤੇ ਮੇਰੀ ਛੋਟੀ ਹਰ ਰੋਜ਼ ਹਰ ਪਲ ਇਕੱਠੇ।" ਰਵੀ ਆਪਣੀ ਪਤਨੀ ਸਰਗੁਣ ਮਹਿਤਾ ਨੂੰ ਪਿਆਰ ਨਾਲ ਛੋਟੀ ਕਹਿੰਦੇ ਹਨ। ਦੂਜੇ ਪਾਸੇ ਸਰਗੁਣ ਮਹਿਤਾ ਰਵੀ ਨੂੰ ਬੜੀ ਕਹਿ ਕੇ ਬੁਲਾਉਂਦੀ ਹੈ।

PunjabKesari

ਦੱਸਣਯੋਗ ਹੈ ਕਿ ਸਰਗੁਣ ਮਹਿਤਾ ਹਾਲ ਹੀ ਫ਼ਿਲਮ 'ਬਾਬੇ ਭੰਗੜਾ ਪਾਉਂਦੇ ਨੇ' 'ਚ ਨਜ਼ਰ ਆਈ ਹੈ। ਇਸ ਦੇ ਨਾਲ ਹੀ ਉਹ 'ਮੋਹ' ਫ਼ਿਲਮ 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਫ਼ਿਲਮ 'ਚ ਸਰਗੁਣ ਮਹਿਤਾ ਦੀ ਐਕਟਿੰਗ ਦੀ ਕਾਫ਼ੀ ਤਾਰੀਫ਼ ਹੋਈ ਹੈ।   

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News