ਰਵੀਨਾ ਟੰਡਨ ਦੀ ਇਹ ਦਮਦਾਰ ਫ਼ਿਲਮ ਨਾਲ ਕਰੇਗੀ ਵਾਪਸੀ, ਅਰਬਾਜ਼ ਖ਼ਾਨ ਪ੍ਰੋਡਕਸ਼ਨ ਬੈਨਰ ਹੇਠ ਬਣੇਗੀ ਫ਼ਿਲਮ

Tuesday, Sep 20, 2022 - 05:39 PM (IST)

ਰਵੀਨਾ ਟੰਡਨ ਦੀ ਇਹ ਦਮਦਾਰ ਫ਼ਿਲਮ ਨਾਲ ਕਰੇਗੀ ਵਾਪਸੀ, ਅਰਬਾਜ਼ ਖ਼ਾਨ ਪ੍ਰੋਡਕਸ਼ਨ ਬੈਨਰ ਹੇਠ ਬਣੇਗੀ ਫ਼ਿਲਮ

ਬਾਲੀਵੁੱਡ ਡੈਸਟ- ਬਾਲੀਵੁੱਡ ਦੀ ਦਿੱਗਜ ਅਦਾਕਾਰਾ ਰਵੀਨਾ ਟੰਡਨ ਖੂਬਸੂਰਤ ਅਦਾਕਾਰਾ ’ਚੋਂ ਇਹ ਹੈ। ਅਦਾਕਾਰਾ ਦੀ ਦਮਦਾਰ ਅਦਾਕਾਰੀ ਨੂੰ ਹਰ ਕੋਈ ਬੇਹੱਦ ਪਸੰਦ ਕਰਦਾ ਹੈ। ਕਾਫ਼ੀ ਲੰਮੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਰਹੀ ਰਵੀਨਾ ਟੰਡਨ ਜਦੋਂ ‘ਕੇ.ਜੀ.ਐੱਫ਼ ਚੈਪਟਰ 2’ ’ਚ ਪ੍ਰਧਾਨ ਮੰਤਰੀ ਦੀ ਭੂਮਿਕਾ ’ਚ ਨਜ਼ਰ ਆਈ ਤਾਂ ਲੋਕਾਂ ਨੇ ਉਸ ਨੂੰ ਪ੍ਰਧਾਨ ਮੰਤਰੀ ਦੇ ਕਿਰਦਾਰ ’ਚ ਕਾਫੀ ਪਸੰਦ ਕੀਤਾ। ਇਸ ਤੋਂ ਬਾਅਦ ਉਸ ਨੇ ਨੈੱਟਫਲਿਕਸ ਦੀ ਵੈੱਬ ਸੀਰੀਜ਼ ‘ਆਰਣਯਕ’ ’ਚ ਪੁਲਸ ਅਫ਼ਸਰ ਦੀ ਭੂਮਿਕਾ ’ਚ ਵੀ ਆਪਣਾ ਪ੍ਰਭਾਵ ਛੱਡਿਆ। ਹੁਣ ਹਿੰਦੀ ਸਿਨੇਮਾ ’ਚ ਵੱਡੇ ਪਰਦੇ ’ਤੇ ਉਸ ਦੀ ਜ਼ਬਰਦਸਤ ਵਾਪਸੀ ਫ਼ਿਲਮ ‘ਪਟਨਾ ਸ਼ੁਕਲਾ’ ਨਾਲ ਹੋਣ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ : ਪਾਕਿਸਤਾਨੀ ਅਦਾਕਾਰ ਇਮਰਾਨ ਅੱਬਾਸ ਨੂੰ ਡੇਟ ਕਰ ਰਹੀ ਅਮੀਸ਼ਾ ਪਟੇਲ, ਦੋਵਾਂ ਦੀ ਰੋਮਾਂਟਿਕ ਵੀਡੀਓ ਵਾਇਰਲ

ਦੱਸ ਦੇਈਏ ਕਿ ਅਰਬਾਜ਼ ਖ਼ਾਨ ਆਪਣੀ ਪ੍ਰੋਡਕਸ਼ਨ ਕੰਪਨੀ ਅਰਬਾਜ਼ ਖ਼ਾਨ ਪ੍ਰੋਡਕਸ਼ਨ ਦੇ ਬੈਨਰ ਹੇਠ ‘ਪਟਨਾ ਸ਼ੁਕਲਾ’ ਬਣਾਉਣ ਜਾ ਰਹੇ ਹਨ। ‘ਪਟਨਾ ਸ਼ੁਕਲਾ’ ਨੂੰ ਵਿਵੇਕ ਬੁਡਾਕੋਟੀ ਡਾਇਰੈਕਟ ਕਰਨ ਜਾ ਰਹੇ ਹਨ। 

PunjabKesari

ਅਰਬਾਜ਼ ਖ਼ਾਨ ਦਾ ਕਹਿਣਾ ਹੈ ਕਿ ‘ਜਦੋਂ ਵਿਵੇਕ ਬੁਡਾਕੋਟੀ ਸਾਡੇ ਲਈ ‘ਪਟਨਾ ਸ਼ੁਕਲਾ’ ਦੀ ਸਕ੍ਰਿਪਟ ਲੈ ਕੇ ਆਏ ਤਾਂ ਮੈਨੂੰ ਫ਼ਿਲਮ ਦੀ ਕਹਾਣੀ ਬਹੁਤ ਪਸੰਦ ਆਈ। ਇਸ ਫ਼ਿਲਮ ਦਾ ਵਿਸ਼ਾ ਸਮਾਜਿਕ ਮੁੱਦੇ ’ਤੇ ਹੈ। ਇਸ ਫ਼ਿਲਮ ’ਚ ਰਵੀਨਾ ਟੰਡਨ ਮੁੱਖ ਭੂਮਿਕਾ ਨਿਭਾਉਦੀ ਨਜ਼ਰ ਆਵੇਗੀ। 

PunjabKesari

ਇਸ ਦੇ ਨਾਲ ਉਨ੍ਹਾਂ ਕਿਹਾ ਕਿ ‘ਰਵੀਨਾ ਟੰਡਨ ਨੇ ਆਪਣੇ ਕਰੀਅਰ ’ਚ ਇਕ ਤੋਂ ਵਧ ਕੇ ਇਕ ਸ਼ਾਨਦਾਰ ਫ਼ਿਲਮਾਂ ’ਚ ਕੰਮ ਕੀਤਾ ਹੈ। ਇਹ ਫ਼ਿਲਮ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵਧੀਆ ਫ਼ਿਲਮ ਵੀ ਸਾਬਤ ਹੋਵੇਗੀ।’

ਇਹ ਵੀ ਪੜ੍ਹੋ : ਕਸ਼ਮੀਰ ’ਚ ਲੰਮੇ ਅਰਸੇ ਤੋਂ ਬਾਅਦ ਖੁੱਲ੍ਹ ਰਹੇ ਸਿਨੇਮਾਘਰ, ਜਾਣੋ ਬੰਦ ਹੋਣ ਦੀ ਵਜ੍ਹਾ

ਇਸ ਦੇ ਨਾਲ ਦੱਸ ਦੇਈਏ ਕਿ ਰਵੀਨਾ ਟੰਡਨ ਤੋਂ ਇਲਾਵਾ ‘ਪਟਨਾ ਸ਼ੁਕਲਾ’ ’ਚ ਸਤੀਸ਼ ਕੌਸ਼ਿਕ, ਮਾਨਵ ਵਿੱਜ, ਚੰਦਨ ਰਾਏ ਸਾਨਿਆਲ, ਜਤਿਨ ਗੋਸਵਾਮੀ ਅਤੇ ਅਨੁਸ਼ਕਾ ਕੌਸ਼ਿਕ ਵੀ ਮੁੱਖ ਭੂਮਿਕਾਵਾਂ ’ਚ ਹਨ। 


author

Shivani Bassan

Content Editor

Related News