ਅਸਿਨ ਤੋਂ ਬਾਅਦ ਹੁਣ ਰਵੀਨਾ ਟੰਡਨ ਦੀ ਬੇਟੀ ਦਾ ਹੋਵੇਗਾ ''ਹਿੰਦੂ-ਮਸੀਹੀ'' ਵਿਆਹ

Friday, Jan 22, 2016 - 01:25 PM (IST)

 ਅਸਿਨ ਤੋਂ ਬਾਅਦ ਹੁਣ ਰਵੀਨਾ ਟੰਡਨ ਦੀ ਬੇਟੀ ਦਾ ਹੋਵੇਗਾ ''ਹਿੰਦੂ-ਮਸੀਹੀ'' ਵਿਆਹ

ਮੁੰਬਈ—ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਦੀ ਛੋਟੀ ਬੇਟੀ (ਗੋਦ ਲਈ ਹੋਈ) ਛਾਇਆ 25 ਜਨਵਰੀ ਨੂੰ ਵਿਆਹ ਕਰਨ ਜਾ ਰਹੀ ਹੈ। ਰਵੀਨਾ ਨੇ ਆਪ ਇਸ ਗੱਲ ਦੀ ਜਾਣਕਾਰੀ ਟਵਿੱਟਰ ''ਤੇ ਦਿੱਤੀ ਹੈ। ਰਵੀਨਾ ਨੇ ਇਕ ਤਸਵੀਰ ਵੀ ਸਾਂਝੀ ਕਰਦੇ ਹੋਏ ਲਿਖਿਆ, "Off to goa for my younger ones wedding...going to be a hulla gulla week.... "

ਸੂਤਰਾਂ ਮੁਤਾਬਕ ਹੁਣੇ ਜਿਹੇ ਹੋਏ ਅਸਿਨ-ਰਾਹੁਲ ਦੇ ਵਿਆਹ ਤੋਂ ਬਾਅਦ ਛਾਇਆ ਦਾ ਵਿਆਹ ਵੀ ਹਿੰਦੂ-ਮਸੀਹੀ ਦੋਹਾਂ ਰੀਤੀ-ਰਿਵਾਜਾਂ ਨਾਲ ਹੋਵੇਗਾ। ਜਾਣਕਾਰੀ ਮੁਤਾਬਕ ਰਵੀਨਾ ਦੀ ਬੇਟੀ ਛਾਇਆ ਦਾ ਹੋਣ ਵਾਲਾ ਪਤੀ ਗੋਆ ਦਾ ਰਹਿਣ ਵਾਲਾ ਹੈ।
ਜਿਕਰਯੋਗ ਹੈ ਕਿ 90 ਦੇ ਦਹਾਕੇ ''ਚ ਰਵੀਨਾ ਨੇ ਦੋ ਬੇਟੀਆਂ ਗੋਦ ਲਈਆਂ ਸਨ, ਜਿਨ੍ਹਾਂ ''ਚੋਂ ਵੱਡੀ ਬੇਟੀ ਪੂਜਾ ਦਾ ਵਿਆਹ 2011 ''ਚ ਹੋਇਆ ਸੀ। ਜਾਣਕਾਰੀ ਮੁਤਾਬਕ ਅਨਿਲ ਥਡਾਨੀ ਨਾਲ ਵਿਆਹ ਤੋਂ ਬਾਅਦ ਰਵੀਨਾ ਦੇ ਦੋ ਬੱਚੇ ਹਨ, ਜਿਨ੍ਹਾਂ ਚੋਂ ਬੇਟੀ ਦਾ ਨਾਂ ਰਸ਼ਾ ਅਤੇ ਬੇਟੇ ਦਾ ਨਾਂ ਰਣਬੀਰ ਵਰਧਨ ਹੈ। ਅੱਗੇ ਦੇਖੋ ਰਵੀਨਾ ਦੇ ਬੱਚਿਆਂ ਦੀਆਂ ਕੁਝ ਖਾਸ ਤਸਵੀਰਾਂ—


Related News