ਰਸ਼ਮਿਕਾ ਮੰਦਾਨਾ ਨੇ ਟਵਿਟਰ ਯੂਜ਼ਰ ਦੀ ਲਾਈ ਕਲਾਸ, ਕਿਹਾ– ‘ਮੈਂ ਸਿਰਫ਼ ਇਸ ਲਈ ਫ਼ਿਲਮਾਂ ਕਰਦੀ ਹਾਂ ਕਿਉਂਕਿ...’

Wednesday, Feb 14, 2024 - 01:28 PM (IST)

ਰਸ਼ਮਿਕਾ ਮੰਦਾਨਾ ਨੇ ਟਵਿਟਰ ਯੂਜ਼ਰ ਦੀ ਲਾਈ ਕਲਾਸ, ਕਿਹਾ– ‘ਮੈਂ ਸਿਰਫ਼ ਇਸ ਲਈ ਫ਼ਿਲਮਾਂ ਕਰਦੀ ਹਾਂ ਕਿਉਂਕਿ...’

ਮੁੰਬਈ (ਬਿਊਰੋ)– ਰਸ਼ਮਿਕਾ ਮੰਦਾਨਾ ਇਨ੍ਹੀਂ ਦਿਨੀਂ ਆਪਣੀ ਬਾਲੀਵੁੱਡ ਬਲਾਕਬਸਟਰ ਫ਼ਿਲਮ ‘ਐਨੀਮਲ’ ਦੀ ਸਫ਼ਲਤਾ ਦਾ ਜਸ਼ਨ ਮਨਾ ਰਹੀ ਹੈ। ਰਸ਼ਮਿਕਾ ਨੂੰ ਲੈ ਕੇ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਨੈਸ਼ਨਲ ਕ੍ਰਸ਼ ਰਸ਼ਮਿਕਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਮੇਸ਼ਾ ਆਪਣੀ ਨਿੱਜੀ ਤੇ ਪੇਸ਼ੇਵਰ ਜ਼ਿੰਦਗੀ ਬਾਰੇ ਆਪਣੇ ਪ੍ਰਸ਼ੰਸਕਾਂ ਨਾਲ ਛੋਟੇ-ਵੱਡੇ ਅੱਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ‘ਪੁਸ਼ਪਾ 2’ ਦੀ ਅਦਾਕਾਰਾ ਰਸ਼ਮਿਕਾ ਇਕ ਵਾਰ ਫਿਰ ਲਾਈਮਲਾਈਟ ’ਚ ਆ ਗਈ ਹੈ। ਇਕ ਟਵਿਟਰ ਯੂਜ਼ਰ ਨੇ ਅਦਾਕਾਰਾ ਦੀ ਫ਼ਿਲਮ ਬਾਰੇ ਕੁਝ ਅਜਿਹਾ ਕਿਹਾ ਕਿ ਰਸ਼ਮਿਕਾ ਨੇ ਬਾਅਦ ’ਚ ਉਸ ਦੀ ਕਲਾਸ ਲਗਾ ਦਿੱਤੀ। ਹੁਣ ਰਸ਼ਮਿਕਾ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ

ਟਵਿਟਰ ਯੂਜ਼ਰ ਨੇ ਰਸ਼ਮਿਕਾ ਬਾਰੇ ਆਖੀ ਇਹ ਗੱਲ
ਰਸ਼ਮਿਕਾ ਨੇ ਅਫਵਾਹ ਫੈਲਾਉਣ ਵਾਲੀ ਪੋਸਟ ’ਤੇ ਪ੍ਰਤੀਕਿਰਿਆ ਦਿੱਤੀ ਹੈ। ਨੈਸ਼ਨਲ ਕ੍ਰਸ਼ ਰਸ਼ਮਿਕਾ ਨੇ ਜਵਾਬੀ ਹਮਲਾ ਕਰਕੇ ਟਰੋਲਰ ਦਾ ਮੂੰਹ ਬੰਦ ਕਰ ਦਿੱਤਾ ਹੈ। ਉਸ ਨੇ ਇਸ ਪੋਸਟ ’ਤੇ ਟਵਿਟਰ ਯੂਜ਼ਰ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 2022 ’ਚ ਰਿਲੀਜ਼ ਹੋਈ ਅਦਾਕਾਰਾ ਦੀ ਫ਼ਿਲਮ ‘ਅਦਾਵੱਲੂ ਮੀਕੂ ਜੌਹਰਲੂ’ ਦਾ ਇਕ ਸੀਨ ਸ਼ੇਅਰ ਕਰਦਿਆਂ ਇਕ ਟਵਿਟਰ ਯੂਜ਼ਰ ਨੇ ਉਸ ਦੇ ਕੰਮ ’ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਤੋਂ ਬਾਅਦ ਰਸ਼ਮਿਕਾ ਨੇ ਸੋਸ਼ਲ ਮੀਡੀਆ ’ਤੇ ਯੂਜ਼ਰ ਦੀ ਰੱਜ ਕੇ ਕਲਾਸ ਲਗਾਈ।

PunjabKesari

ਰਸ਼ਮਿਕਾ ਦਾ ਜਵਾਬੀ ਹਮਲਾ
ਟਵਿਟਰ ਯੂਜ਼ਰ ਨੇ ਲਿਖਿਆ ਸੀ ਕਿ ਰਸ਼ਮਿਕਾ ਨੂੰ ਫ਼ਿਲਮ ‘ਅਦਾਵੱਲੂ ਮੀਕੂ ਜੌਹਰਲੂ’ ਦੀ ਸਕ੍ਰਿਪਟ ਪਸੰਦ ਨਹੀਂ ਆਈ ਸੀ ਤੇ ਉਸ ਨੇ ਕਿਸ਼ੋਰ ਤਿਰੁਮਾਲਾ ਤੇ ਸ਼ਾਰਵਾ ਕਾਰਨ ਹੀ ਇਹ ਫ਼ਿਲਮ ਸਾਈਨ ਕੀਤੀ ਸੀ। ਇਸ ’ਤੇ ਰਸ਼ਮਿਕਾ ਨੇ ਪਲਟਵਾਰ ਕਰਦਿਆਂ ਕਿਹਾ, ‘‘ਕਿਸ ਨੇ ਕਿਹਾ?’’ ਮੈਂ ਫ਼ਿਲਮਾਂ ਸਿਰਫ਼ ਇਸ ਲਈ ਕਰਦੀ ਹਾਂ ਕਿਉਂਕਿ ਮੈਨੂੰ ਸਕ੍ਰਿਪਟ ’ਤੇ ਭਰੋਸਾ ਹੈ। ਕਲਾਕਾਰਾਂ ਤੇ ਕਰਿਊ ਨਾਲ ਕੰਮ ਕਰਨਾ ਸਨਮਾਨ ਦੀ ਗੱਲ ਹੈ ਤੇ ਮੈਨੂੰ ਉਨ੍ਹਾਂ ਨਾਲ ਕੰਮ ਕਰਨਾ ਪਸੰਦ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਸਾਰੀਆਂ ਅਫਵਾਹਾਂ ਕਿਥੋਂ ਆ ਰਹੀਆਂ ਹਨ?’’

PunjabKesari

ਰਸ਼ਮਿਕਾ ਦੀਆਂ ਫ਼ਿਲਮਾਂ
ਰਸ਼ਮਿਕਾ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਉਹ ਜਲਦ ਹੀ ‘ਪੁਸ਼ਪਾ : ਦਿ ਰੂਲ’, ‘ਰੇਨਬੋ’, ‘ਦਿ ਗਰਲਫਰੈਂਡ’ ਤੇ ‘ਚਾਵਾ’ ’ਚ ਨਜ਼ਰ ਆਵੇਗੀ। ਹਾਲ ਹੀ ’ਚ ਰਸ਼ਮਿਕਾ ਨੇ ਰਣਬੀਰ ਕਪੂਰ ਸਟਾਰਰ ਫ਼ਿਲਮ ‘ਐਨੀਮਲ’ ’ਚ ਗੀਤਾਂਜਲੀ ਦਾ ਕਿਰਦਾਰ ਨਿਭਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News