ਰਸ਼ਮਿਕਾ ਮੰਦਾਨਾ ਨੇ ਅੱਜ ਤੋਂ ਲਖਨਊ ’ਚ ਸ਼ੁਰੂ ਕੀਤੀ ਫ਼ਿਲਮ ‘ਮਿਸ਼ਨ ਮਜਨੂ’ ਦੀ ਸ਼ੂਟਿੰਗ

Friday, Mar 05, 2021 - 05:05 PM (IST)

ਰਸ਼ਮਿਕਾ ਮੰਦਾਨਾ ਨੇ ਅੱਜ ਤੋਂ ਲਖਨਊ ’ਚ ਸ਼ੁਰੂ ਕੀਤੀ ਫ਼ਿਲਮ ‘ਮਿਸ਼ਨ ਮਜਨੂ’ ਦੀ ਸ਼ੂਟਿੰਗ

ਮੁੰਬਈ : ਨੈਸ਼ਨਲ ਕਰੱਸ਼ ਰਸ਼ਮਿਕਾ ਮੰਦਾਨਾ ਲਈ ਉਤਸ਼ਾਹ ਉੱਚ ਪੱਧਰ ਹੈ ਕਿਉਂਕਿ ਉਹ ‘ਮਿਸ਼ਨ ਮਜਨੂ’ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਲਖਨਊ ਰਵਾਨਾ ਹੋ ਗਈ ਹੈ। ਇਸ ਮੌਕੇ ’ਤੇ ਅਦਾਕਾਰਾ ਆਪਣੀ ਖ਼ੂਬਸੂਰਤ ਮੁਸਕਾਨ ਦੇ ਨਾਲ ਮੁੰਬਈ ਏਅਰਪੋਰਟ ’ਤੇ  ਨਜ਼ਰ ਆਈ। 


ਦਿਲਕਸ਼ ਲੁੱਕ ’ਚ ਆਈ ਨਜ਼ਰ
‘ਮਿਸ਼ਨ ਮਜਨੂ’ ਦੀ ਘੋਸ਼ਣਾ ਤੋਂ ਬਾਅਦ ਰਸ਼ਮਿਕਾ ਕਾਫ਼ੀ ਚਰਚਾ ’ਚ ਬਣੀ ਹੋਈ ਹੈ। ਖ਼ਬਰਾਂ ਮੁਤਾਬਕ ਅਦਾਕਾਰਾ ਬਾਲੀਵੁੱਡ ’ਚ ਆਪਣੇ ਡੈਬਿਊ ਲਈ ਸਖ਼ਤ ਮਿਹਨਤ ਕਰ ਰਹੀ ਸੀ। ਮੁੰਬਈ ਏਅਰਪੋਰਟ ’ਤੇ ਸਫੈਦ ਸਕ੍ਰੀਨਸ ਅਤੇ ਕੂਲ ਕੈਪ ਦੇ ਨਾਲ ਗੁਲਾਬੀ ਰੰਗ ਦੀ ਡਰੈੱਸ ’ਚ ਸਪਾਟ ਹੋਈ ਰਸ਼ਮਿਕਾ ਖ਼ੂਬਸੂਰਤ ਲੁੱਕ ’ਚ ਨਜ਼ਰ ਆਈ।


ਬਾਲੀਵੁੱਡ ’ਚ ਵੀ ਰਸ਼ਮਿਕਾ ਦੇ ਪ੍ਰਸ਼ੰਸਕ
ਤੇਲਗੂ ਅਤੇ ਤਮਿਲ ਫ਼ਿਲਮ ਉਦਯੋਗ ’ਚ ‘ਡਿਅਰ ਕਾਮਰੇਡ’ ‘ਸਰੀਲੀਰੂ’ ਆਦਿ ਫ਼ਿਲਮਾਂ ਦੇ ਨਾਲ ਲੱਖਾਂ ਦਾ ਦਿਲ ਜਿੱਤਣ ਤੋਂ ਬਾਅਦ ਹੁਣ ਰਸ਼ਮਿਕਾ ਬਾਲੀਵੁੱਡ ’ਚ ਆਪਣਾ ਜਾਦੂ ਚਲਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਦੀ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ। 


author

Aarti dhillon

Content Editor

Related News