ਰਸ਼ਮੀ ਦੇਸਾਈ ਦਾ ''ਬਿੱਗ ਬੌਸ 15'' ਦੇ ਜੇਤੂ ਨੂੰ ਲੈ ਕੇ ਵੱਡਾ ਦਾਅਵਾ, ਇਸ ਕੰਟੈਸਟੈਂਟ ਨੂੰ ਦੱਸਿਆ ਸ਼ੋਅ ਦਾ ਵਿਨਰ

11/15/2021 10:14:18 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਦੇ ਘਰ 'ਚ ਹਰ ਦਿਨ ਪ੍ਰਤੀਯੋਗੀਆਂ ਵਿਚਾਲੇ ਖੇਡ ਅਤੇ ਰਣਨੀਤੀਆਂ ਬਦਲਦੀਆਂ ਰਹਿੰਦੀਆਂ ਹਨ। ਕਈ ਮੁਕਾਬਲੇਬਾਜ਼ ਹਰ ਰੋਜ਼ ਆਪਣੀ ਖੇਡ ਨੂੰ ਲੈ ਕੇ ਸੁਰਖੀਆਂ ਬਟੋਰਦੇ ਰਹਿੰਦੇ ਹਨ। ਇਸ ਸਭ ਦੇ ਵਿਚਕਾਰ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਤੇ 'ਬਿੱਗ ਬੌਸ' ਦੀ ਸਾਬਕਾ ਪ੍ਰਤੀਯੋਗੀ ਰਸ਼ਮੀ ਦੇਸਾਈ ਨੇ 'ਬਿੱਗ ਬੌਸ 15' ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਰਸ਼ਮੀ ਦੇਸਾਈ ਨੇ 'ਬਿੱਗ ਬੌਸ 15' ਦੇ ਵਿਜੇਤਾ ਬਾਰੇ ਇਕ ਵੱਡੀ ਗੱਲ ਆਖੀ ਹੈ। ਰਸ਼ਮੀ ਦੇਸਾਈ ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਹੈ, ਜੋ 'ਬਿੱਗ ਬੌਸ 15' ਬਾਰੇ ਲਗਾਤਾਰ ਫੀਡਬੈਕ ਦਿੰਦੀਆਂ ਰਹਿੰਦੀਆਂ ਹਨ। ਉਹ ਸੋਸ਼ਲ ਮੀਡੀਆ ਰਾਹੀਂ ਵੀ ਇਸ ਸ਼ੋਅ ਬਾਰੇ ਆਪਣੀ ਰਾਏ ਦਿੰਦੀ ਰਹਿੰਦੀ ਹੈ।

ਰਸ਼ਮੀ ਦੇਸਾਈ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ। ਰਸ਼ਮੀ ਦੇਸਾਈ ਨੇ ਆਪਣੀ ਰਾਏ ਦਿੰਦੇ ਹੋਏ 'ਬਿੱਗ ਬੌਸ 15' ਦੀ ਵਿਜੇਤਾ ਦਾ ਐਲਾਨ ਕੀਤਾ ਹੈ। ਰਸ਼ਮੀ ਦੇਸਾਈ ਦਾ ਮੰਨਣਾ ਹੈ ਕਿ 'ਬਿੱਗ ਬੌਸ 15' ਦੀ ਜੇਤੂ ਤੇਜਸਵੀ ਪ੍ਰਕਾਸ਼ ਹੋਵੇਗੀ।

PunjabKesari

ਦੱਸਣਯੋਗ ਹੈ ਕਿ ਐਤਵਾਰ ਰਾਤ ਨੂੰ 'ਵੀਕੈਂਡ ਕਾ ਵਾਰ' ਐਪੀਸੋਡ ਦੌਰਾਨ 'ਬਿੱਗ ਬੌਸ 15' ਦੇ ਘਰ 'ਚ ਇਕ ਬਹੁਤ ਹੀ ਹਮਲਾਵਰ ਟਾਸਕ ਦੇਖਿਆ ਗਿਆ। ਐਪੀਸੋਡ ਦੀ ਸ਼ੁਰੂਆਤ ਸਿਧਾਂਤ ਚਤੁਰਵੇਦੀ ਅਤੇ ਸ਼ਰਵਰੀ ਵਾਘ ਦੇ 'ਬਿੱਗ ਬੌਸ 15' ਦੇ ਘਰ 'ਚ ਇਕ ਟਾਸਕ ਨਾਲ ਹੁੰਦੀ ਹੈ, ਜਿਸ 'ਚ ਪਰਿਵਾਰਕ ਮੈਂਬਰਾਂ ਨੂੰ ਇਕ-ਦੂਜੇ 'ਤੇ ਚਿੱਕੜ ਸੁੱਟਣ ਲਈ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਘਰ 'ਚ ਜੰਗ ਵਰਗਾ ਮਾਹੌਲ ਬਣ ਗਿਆ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News