ਮਸ਼ਹੂਰ ਰੈਪਰ ਬੋਹੇਮੀਆ ਦੀ ਵਿਗੜੀ ਸਿਹਤ, ਪੋਸਟ ਪਾ ਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਦੁਆਵਾਂ

Thursday, Sep 30, 2021 - 12:06 PM (IST)

ਮਸ਼ਹੂਰ ਰੈਪਰ ਬੋਹੇਮੀਆ ਦੀ ਵਿਗੜੀ ਸਿਹਤ, ਪੋਸਟ ਪਾ ਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਦੁਆਵਾਂ

ਚੰਡੀਗੜ੍ਹ (ਬਿਊਰੋ) - ਮਸ਼ਹੂਰ ਰੈਪਰ ਅਤੇ ਸੰਗੀਤ ਕਲਾਕਾਰ ਬੋਹੇਮੀਆ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਬਿਮਾਰ ਚੱਲ ਰਹੇ ਹਨ, ਜਿਸ ਦਾ ਖੁਲਾਸਾ ਉਨ੍ਹਾਂ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਕੀਤਾ ਹੈ। ਇਸ ਖੁਲਾਸੇ ਨੇ ਬੋਹੇਮੀਆ ਦੇ ਪ੍ਰਸ਼ੰਸਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਬੋਹੇਮੀਆ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ''ਤੁਹਾਡੀਆਂ ਦੁਆਵਾਂ ਦੀ ਲੋੜ ਹੈ।''

PunjabKesari
ਬੋਹੇਮੀਆ ਦੀ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਲਿਖਿਆ, ''ਹੁਣ ਸਮਾਂ ਆ ਗਿਆ ਹੈ ਕਿ ਮੈਂ ਤੁਹਾਡੇ ਸਾਰਿਆਂ ਨਾਲ ਆਪਣੇ ਸਿਹਤ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਨੂੰ ਲੁਕਾਉਣਾ ਬੰਦ ਕਰਾਂ… ਮੈਂ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਹ ਦਰਦ ਕਈ ਸਾਲਾਂ ਤੋਂ ਮੇਰੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ ਪਰ ਤੁਹਾਡਾ ਪਿਆਰ ਇਸ ਦਰਦ ਨੂੰ ਘੱਟ ਕਰ ਦਿੰਦਾ ਹੈ। ਤੁਹਾਡਾ ਪਿਆਰ ਮੇਰੇ ਲਈ ਲਾਈਫ ਲਾਈਨ ਵਰਗਾ ਹੈ। ਮੈਨੂੰ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ।''

PunjabKesari
ਦੱਸ ਦਈਏ ਕਿ ਇਸ ਪੋਸਟ 'ਚ ਬੋਹੇਮੀਆ ਨੇ ਆਪਣੀ ਬਿਮਾਰੀ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਪਰ ਉਨ੍ਹਾਂ ਦੀ ਇਸ ਪੋਸਟ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ।

PunjabKesari
ਦੱਸਣਯੋਗ ਹੈ ਕਿ ਬੋਹੇਮੀਆ ਦੀ ਇਸ ਪੋਸਟ ਤੋਂ ਬਾਅਦ ਫੈਨਜ਼ ਦੇ ਨਾਲ-ਨਾਲ ਕਲਾਕਾਰ ਵੀ ਚਿੰਤਾ 'ਚ ਪੈ ਗਏ। ਹਾਲ ਹੀ 'ਚ ਬੋਹੇਮੀਆ ਨੇ ਆਪਣੀਆਂ ਤਾਜਾ ਇੰਸਟਾਗ੍ਰਾਮ ਸਟੋਰੀ 'ਚ 2 ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚੋਂ ਇਕ 'ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਦੂਜੀ ਪੋਸਟ 'ਚ ਉਨ੍ਹਾਂ ਨੇ ਬੱਬੂ ਮਾਨ ਨਾਲ ਗੱਲਬਾਤ ਕਰਨ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ ਹੈ। ਉਨ੍ਹਾਂ ਦੀ ਇਸ ਪੋਸਟ ਮੁਤਾਬਕ, ਉਨ੍ਹਾਂ ਨੇ ਬੱਬੂ ਮਾਨ ਨਾਲ 1 ਮਿੰਟ 58 ਸੈਕਿੰਡ ਗੱਲ ਕੀਤੀ। ਬੋਹੇਮੀਆ ਨੇ ਆਪਣੀ ਇਸ ਪੋਸਟ ਦੱਸਿਆ ਹੈ ਕਿ ਹੁਣ ਉਸ ਦੀ ਸਿਹਤ 'ਚ ਪਹਿਲਾਂ ਨਾਲੋਂ ਸੁਧਾਰ ਹੋ ਰਿਹਾ ਹੈ।   

ਨੋਟ - ਬੋਹੇਮੀਆ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News