ਬਾਦਸ਼ਾਹ ਨੇ ਖੋਲ੍ਹ ’ਤੀ ਹਨੀ ਸਿੰਘ ਦੀ ਪੋਲ, ਕਿਹਾ- ਸ਼ਰੇਆਮ ਕਰਦਾ ਸੀ ਅਜਿਹੀਆਂ ਹਰਕਤਾਂ ਤਾਂ ਮੈਂ ਛੱਡਿਆ ਸਾਥ

12/04/2023 2:10:14 PM

ਐਂਟਰਟੇਨਮੈਂਟ ਡੈਸਕ – ਇੱਕ ਸਮਾਂ ਸੀ ਜਦੋਂ ਪੰਜਾਬੀ ਸੰਗੀਤ ਜਗਤ 'ਚ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਅਤੇ ਬਾਦਸ਼ਾਹ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਸੀ ਪਰ ਹੁਣ ਦੋਹਾਂ ਦੀ ਦੋਸਤੀ 'ਚ ਦਰਾਰ ਆ ਗਈ ਹੈ। ਹਾਲ ਹੀ 'ਚ ਇੱਕ ਰੈਪਰ ਬਾਦਸ਼ਾਹ ਨੇ ਇੱਕ ਵਾਰ ਫਿਰ ਯੋ ਯੋ ਹਨੀ ਸਿੰਘ ਨਾਲ ਆਪਣੀ ਦੋਸਤੀ 'ਚ ਆਈ ਦਰਾਰ ਨੂੰ ਲੈ ਖੁੱਲ੍ਹ ਕੇ ਗੱਲ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਬਾਦਸ਼ਾਹ ਨੇ ਹਨੀ ਸਿੰਘ ਖ਼ਿਲਾਫ਼ ਇੱਕ ਗੀਤ ਵੀ ਕੱਢ ਦਿੱਤਾ, ਜੋ ਕਾਫ਼ੀ ਚਰਚਾ 'ਚ ਰਿਹਾ।  'ਆਪ ਕੀ ਅਦਾਲਤ' ਦਾ ਹਿੱਸਾ ਬਣੇ ਬਾਦਸ਼ਾਹ ਨੇ ਮੁੜ ਤੋਂ ਹਨੀ ਸਿੰਘ ਨਾਲ ਆਪਣੀ ਤਕਰਾਰ ਬਾਰੇ ਖੁੱਲ੍ਹ ਕੇ ਗੱਲ ਕੀਤੀ। ਸਿਰਫ਼ ਪੰਜਾਬੀਅਤ ਨਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦਾ ਇਕ ਵੀਡੀਓ ਸਾਂਝਾ ਕੀਤਾ ਗਿਆ ਹੈ, ਜਿਸ 'ਚ ਬਾਦਸ਼ਾਹ ਨੇ ਹਨੀ ਸਿੰਘ 'ਤੇ ਧੋਖਾ ਦੇਣ ਦਾ ਦੋਸ਼ ਲਾਇਆ ਹੈ। ਬਾਦਸ਼ਾਹ ਨੇ ਅੱਗੇ ਮਜ਼ਾਕ 'ਚ ਆਖਿਆ, "ਹਰ ਕੋਈ ਕਹਾਣੀ ਤੋਂ ਜਾਣੂ ਹੈ। ਜਿਗਰ ਦਾ ਟੁਕੜਾ, ਉਸ ਨੇ ਧੋਖਾ ਦਿੱਤਾ। ਉਸ ਮੇਰੇ ਵੱਲ ਧਿਆਨ ਨਹੀਂ ਦਿੱਤਾ। ਉਸ ਦੀਆਂ ਉਮੀਦਾਂ ਵੀ ਬਹੁਤ ਜ਼ਿਆਦਾ ਸਨ। ਸਾਡੀ ਦੋਹਾਂ ਦੀ ਜੋੜੀ ਕਾਫ਼ੀ ਵਧੀਆ ਸੀ। ਮੈਨੂੰ ਨੱਚਣ ਦਾ ਸ਼ੌਕ ਸੀ ਤੇ ਉਸ ਨੂੰ ਨਚਾਉਣਾ ਆਉਂਦਾ ਸੀ। 6 ਸਾਲ ਇਕੱਠੇ ਰਹਿਣ ਮਗਰੋਂ ਸਾਡੇ ਦੋਹਾਂ 'ਚ ਬਹੁਤ ਬਦਲਾਅ ਆ ਗਏ, ਫਿਰ ਸਾਡੀਆਂ ਕਾਫ਼ੀ ਚੀਜਾਂ ਵੱਖ ਹੋ ਗਈਆਂ। 

ਇਹ ਖ਼ਬਰ ਵੀ ਪੜ੍ਹੋ - ਸੁਖਨ ਵਰਮਾ-ਤਰਨ ਕੌਰ ਦੀ ਵੈਡਿੰਗ ਰਿਸੈਪਸ਼ਨ, ਜੋੜੇ ਦੀਆਂ ਤਸਵੀਰਾਂ ਨੇ ਖਿੱਚਿਆ ਸਭ ਦਾ ਧਿਆਨ

ਹਨੀ ਸਿੰਘ ਬਾਰੇ ਖੁੱਲ੍ਹ ਕੇ ਕੀਤੀ ਗੱਲ
ਜਦੋਂ ਸ਼ੋਅ 'ਚ ਬਾਦਸ਼ਾਹ ਤੋਂ ਸਵਾਲ ਪੁੱਛਿਆ ਗਿਆ ਕਿ ਕੀ ਹਨੀ ਸਿੰਘ ਨੇ ਇੰਡਸਟਰੀ 'ਚ ਕਰੀਅਰ ਬਣਾਉਣ 'ਚ ਤੁਹਾਡੀ ਮਦਦ ਕੀਤੀ? ਇਸ 'ਤੇ ਬਾਦਸ਼ਾਹ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ, ''ਮੈਂ ਗੀਤ ਲਿਖਦਾ ਹਾਂ ਅਤੇ ਉਸ ਨੇ ਮੈਨੂੰ ਕਿਤੇ ਵੀ ਪਹੁੰਚਣ 'ਚ ਮਦਦ ਨਹੀਂ ਕੀਤੀ। ਅਸੀਂ ਇਕੱਠੇ ਸੀ ਪਰ ਜਿਵੇਂ ਅਸੀਂ ਸੋਚਿਆ ਸੀ, ਅਜਿਹਾ ਨਹੀਂ ਹੋਇਆ। ਉਹ ਵੱਖਰੀਆਂ ਚੀਜ਼ਾਂ ਚਾਹੁੰਦਾ ਸੀ।'' ਇਸ ਤੋਂ ਇਲਾਵਾ ਬਾਦਸ਼ਾਹ ਤੋਂ ਪੁੱਛਿਆ- ਜਦੋਂ ਉਸ ਦਾ ਕਰੀਅਰ ਖ਼ਰਾਬ ਹੋ ਗਿਆ ਤਾਂ ਤੁਸੀਂ ਉਸ ਦੀ ਮਦਦ ਕਿਉਂ ਨਹੀਂ ਕੀਤੀ? ਉਸ ਦਾ ਜਵਾਬ ਦਿੰਦੇ ਹੋਏ ਰੈਪਰ ਨੇ ਕਿਹਾ, "ਉਸ ਨੂੰ ਮੇਰੇ ਤੋਂ ਕਿਸੇ ਮਦਦ ਦੀ ਲੋੜ ਨਹੀਂ ਹੈ। ਉਹ ਵਾਪਸੀ ਕਰਨ ਦੇ ਸਮਰੱਥ ਹਨ। ਜਦੋਂ ਉਹ ਬੀਮਾਰ ਸੀ, ਮੈਂ ਉਸ ਨੂੰ ਮਿਲਣ ਗਿਆ ਸੀ ਪਰ ਉਹ ਮੈਨੂੰ ਨਹੀਂ ਮਿਲਿਆ।'' ਬਾਅਦ 'ਚ ਖੁਲਾਸਾ ਹੋਇਆ ਕਿ ਉਹ ਖੁਦ ਡਿਪਰੈਸ਼ਨ ਨਾਲ ਜੂਝ ਰਿਹਾ ਸੀ ਅਤੇ ਇਹੀ ਇੱਕ ਵੱਡਾ ਕਾਰਨ ਸੀ ਕਿ ਉਹ ਹਨੀ ਸਿੰਘ ਨੂੰ ਜਦੋਂ ਉਹ ਬੀਮਾਰ ਸੀ ਤਾਂ ਉਸ ਨੂੰ ਮਿਲਣ ਗਿਆ ਸੀ। ਫਿਲਹਾਲ ਹੁਣ ਇਨ੍ਹਾਂ ਨੂੰ ਕਦੇ ਵੀ ਇਕੱਠੇ ਨਹੀਂ ਵੇਖਿਆ ਜਾਂਦਾ। 

'ਮਾਫੀਆ ਮੁੰਡੀਰ' ਨਾਂ ਦਾ ਬਣਾਇਆ ਸੀ ਬੈਂਡ
ਰੈਪਰ ਯੋ ਯੋ ਹਨੀ ਸਿੰਘ ਅਤੇ ਬਾਦਸ਼ਾਹ ਨੇ ਮਿਲ ਕੇ ਮਾਫੀਆ ਮੁੰਡੀਰ ਨਾਂ ਦਾ ਬੈਂਡ ਬਣਾਇਆ ਸੀ, ਜੋ ਕਾਫੀ ਮਸ਼ਹੂਰ ਹੋਇਆ। ਇਸ ਬੈਂਡ ਨੇ 'ਖੋਲ ਬੋਤਲ', 'ਬੇਗਾਨੀ ਨਾਰ ਬੁਰੀ' ਅਤੇ 'ਦਿੱਲੀ ਕੇ ਦੀਵਾਨੇ' ਵਰਗੇ ਕਈ ਹਿੱਟ ਗੀਤ ਦਿੱਤੇ ਪਰ ਸਾਲ 2012 'ਚ ਇਹ ਬੈਂਡ ਟੁੱਟ ਗਿਆ।  

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਦੇ ਡਾਊਨ ਟੂ ਅਰਥ ਸੁਭਾਅ ਨੇ ਜਿੱਤਿਆ ਦਿਲ, ਤਸਵੀਰਾਂ ਬਣੀਆਂ ਗਵਾਹ

ਫੋਨ ਚੱਕਣਾ ਕਰ' ਤਾ ਸੀ ਬੰਦ : ਬਾਦਸ਼ਾਹ
ਇੱਕ ਇੰਟਰਵਿਊ 'ਚ ਬਾਦਸ਼ਾਹ ਨੇ ਹਨੀ ਸਿੰਘ ਨਾਲ ਆਪਣੇ ਟਕਰਾਅ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਆਖਿਆ ਸੀ, "ਮਾਫੀਆ ਮੁੰਡੀਰ ਸਬਕਾ ਏਕ ਥਾਟ ਸੀ, ਜਿਸ 'ਚ ਇਕੋਂ ਜਿਹੀ ਸੋਚ ਰੱਖਣ ਵਾਲੇ ਲੋਕ ਕੰਮ ਕਰਦੇ ਸਨ। ਸ਼ੁਰੂਆਤ 'ਚ ਮੈਂ ਤੇ ਹਨੀ ਸਿੰਘ ਇਸ ਨਾਲ ਜੁੜੇ। ਸਾਲ 2009 'ਚ ਸਾਡੇ ਵਿਚਕਾਰ ਦਰਾਰ ਆ ਗਈ ਸੀ। ਮੈਂ ਕੰਮ ਕਰਦਾ ਸੀ ਅਤੇ ਬਹੁਤ ਡਰਦਾ ਸੀ। ਉਸ ਸਮੇਂ ਹਨੀ ਸਿੰਘ ਵੀ ਮੇਰੇ ਰਾਡਾਰ ਤੋਂ ਦੂਰ ਸੀ ਅਤੇ ਜਦੋਂ ਮੈਂ ਉਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸ ਨੇ ਮੇਰਾ ਫ਼ੋਨ ਨਹੀਂ ਚੁੱਕਿਆ। ਜਦੋਂ ਤਕ ਅਸੀਂ 'ਮੁੰਡੀਰ ਮਾਫੀਆ' ਦਾ ਹਿੱਸਾ ਸੀ। ਅਸੀਂ ਕਦੇ ਨਹੀਂ ਮਿਲੇ ਸਾਇਦ ਅਸੀਂ ਮਿਲੇ ਹੁੰਦੇ ਤਾਂ ਚੀਜ਼ਾਂ ਵੱਖਰੀਆਂ ਹੋ ਸਕਦੀਆਂ ਸਨ।''

ਇਹ ਖ਼ਬਰ ਵੀ ਪੜ੍ਹੋ - ਹਾਨੀਆ ਆਮਿਰ ਨੂੰ ਡੇਟ ਕਰ ਰਹੇ ਬਾਦਸ਼ਾਹ! ਪਾਕਿ ਅਦਾਕਾਰਾ ਨੂੰ ਮਿਲਣ ਪਹੁੰਚੇ ਰੈਪਰ, ਦੇਖੋ ਤਸਵੀਰਾਂ

ਹਨੀ ਸਿੰਘ ਦੇ ਮਤਲਬੀ ਰਵੱਈਏ ਤੋਂ ਹੋ ਗਿਆ ਸੀ ਤੰਗ 
ਦੱਸ ਦਈਏ ਕਿ ਬਾਦਸ਼ਾਹ ਨੇ 'ਬਰਾਊਨ ਰੰਗ' ਦੇ ਗਾਇਕ 'ਤੇ ਹੋਰ ਦੋਸ਼ ਲਗਾਉਂਦੇ ਹੋਏ ਕਿਹਾ, "ਅਸੀਂ ਇਕੱਠੇ ਕਈ ਗੀਤ ਬਣਾਏ ਸਨ ਪਰ ਉਹ ਕਦੇ ਰਿਲੀਜ਼ ਨਹੀਂ ਹੋਏ। ਹਨੀ ਸਿੰਘ ਉਸ ਸਮੇਂ ਸਿਰਫ਼ ਆਪਣੇ ਕਰੀਅਰ 'ਤੇ ਧਿਆਨ ਦੇ ਰਹੇ ਸਨ। 2006 ਤੋਂ ਲੈ ਕੇ 2009 ਤੱਕ ਮਾਫੀਆ ਮੁੰਡੀਰ ਬੈਂਡ ਨਾਲ ਜੁੜੇ ਹੋਏ ਸਨ। ਮੇਰੇ ਮਾਤਾ-ਪਿਤਾ ਵੀ ਮੇਰੇ ਲਈ ਚਿੰਤਤ ਸਨ। ਸਾਲ 2011 'ਚ ਹਨੀ ਸਿੰਘ ਨਾਲ ਮੇਰਾ ਪਹਿਲਾ ਗੀਤ 'ਗੇਟਅੱਪ ਜਵਾਨੀ' ਸੀ।'' ਸਾਲ 2012 'ਚ ਬਾਦਸ਼ਾਹ-ਹਨੀ ਸਿੰਘ ਦਾ ਬੈਂਡ ਟੁੱਟ ਗਿਆ ਸੀ, ਜਿਸ ਦਾ ਕਾਰਨ ਵੀ ਬਾਦਸ਼ਾਹ ਨੇ ਆਪਣੇ ਇੰਟਰਵਿਊ 'ਚ ਦੱਸਿਆ ਸੀ। ਆਪਣੇ ਸੰਘਰਸ਼ਮਈ ਦੌਰ ਬਾਰੇ ਦੱਸਦਿਆਂ ਰੈਪਰ ਨੇ ਅੱਗੇ ਖੁਲਾਸਾ ਕੀਤਾ ਕਿ ਉਸ ਨੇ ਹਨੀ ਸਿੰਘ ਨਾਲ ਗੱਲ ਕੀਤੀ ਤੇ ਕਿਹਾ, ''ਅਸੀਂ ਇਕ-ਦੂਜੇ ਨਾਲ ਬਹੁਤ ਸਾਰੇ ਗੀਤ ਬਣਾ ਰਹੇ ਹਾਂ, ਉਸ ਨੂੰ ਉਨ੍ਹਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਕਿਉਂਕਿ ਅਸੀਂ ਸਭ ਕੁਝ ਛੱਡ ਕੇ ਇੱਥੇ ਆ ਗਏ ਹਾਂ।'' ਇਕ 'ਤੇ। ਇੱਕ ਪਾਸੇ ਤੁਸੀਂ ਸਾਨੂੰ ਆਪਣੇ ਭਰਾ ਕਹਿੰਦੇ ਹੋ ਪਰ ਦੂਜੇ ਪਾਸੇ ਤੁਸੀਂ ਇੰਨੇ ਸਵੈ-ਕੇਂਦਰਿਤ ਨਹੀਂ ਹੋ ਸਕਦੇ। ਤੁਸੀਂ ਸਾਡੇ ਸੰਘਰਸ਼ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News