ਅਦਾਕਾਰ ਰਣਵੀਰ ਦੇ ਪਿਤਾ ਦਾ ਦਿਹਾਂਤ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ

Saturday, Sep 17, 2022 - 04:59 PM (IST)

ਅਦਾਕਾਰ ਰਣਵੀਰ ਦੇ ਪਿਤਾ ਦਾ ਦਿਹਾਂਤ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ

ਮੁੰਬਈ (ਬਿਊਰੋ) : ਹਿੰਦੀ ਸਿਨੇਮਾ ਦੇ ਦਮਦਾਰ ਕਲਾਕਾਰ ਰਣਵੀਰ ਸ਼ੌਰੀ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਦਰਅਸਲ, ਰਣਵੀਰ ਸ਼ੌਰੀ ਦੇ ਪਿਤਾ ਅਤੇ ਮਸ਼ਹੂਰ ਫ਼ਿਲਮ ਨਿਰਮਾਤਾ ਕ੍ਰਿਸ਼ਨ ਦੇਵ ਸ਼ੌਰੀ ਦਾ ਸ਼ੁੱਕਰਵਾਰ ਦੇਰ ਰਾਤ ਦਿਹਾਂਤ ਹੋ ਗਿਆ। ਇਸ ਗੱਲ ਦੀ ਜਾਣਕਾਰੀ ਖੁਦ ਰਣਵੀਰ ਸ਼ੌਰੀ ਨੇ ਸੋਸ਼ਲ ਮੀਡੀਆ 'ਤੇ ਇਤ ਪੋਸਟ ਸਾਂਝੀ ਕਰਕੇ ਦਿੱਤੀ ਹੈ। ਇੰਨਾ ਹੀ ਨਹੀਂ ਰਣਵੀਰ ਸ਼ੌਰੀ ਨੇ ਆਪਣੇ ਪਿਤਾ ਕੇਡੀ ਸ਼ੌਰੀ ਦੀ ਮੌਤ ਨੂੰ ਲੈ ਕੇ ਇਕ ਭਾਵੁਕ ਨੋਟ ਵੀ ਲਿਖਿਆ ਹੈ।

ਇਹ ਵੀ ਪੜ੍ਹੋ : ਤਲਾਕ ਤੋਂ ਬਾਅਦ ਹਨੀ ਸਿੰਘ ਨੇ ਕੀਤਾ ਇਹ ਐਲਾਨ, ਹੁਣ ਤਾਹਨਿਆਂ ਦਾ ਦੇਣਗੇ ਜਵਾਬ

ਦੱਸ ਦਈਏ ਕਿ ਕੇਡੀ ਸ਼ੌਰੀ ਦਾ ਨਾਂ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਨਿਰਮਾਤਾਵਾਂ 'ਚੋਂ ਇੱਕ ਸੀ। ਕੇਡੀ ਸ਼ੌਰੀ ਦੀ ਮੌਤ ਨਾਲ ਹਿੰਦੀ ਸਿਨੇਮਾ ਜਗਤ ਨੂੰ ਵੱਡਾ ਘਾਟਾ ਪਿਆ ਹੈ। ਰਣਵੀਰ ਨੇ ਆਪਣੇ ਅਧਿਕਾਰਕ ਟਵਿਟਰ ਹੈਂਡਲ 'ਤੇ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਇਮੋਸ਼ਨਲ ਪੋਸਟ ਨਾਲ ਰਣਵੀਰ ਨੇ ਲਿਖਿਆ- 'ਮੇਰੇ ਪਿਆਰੇ ਪਿਤਾ ਕ੍ਰਿਸ਼ਨ ਦੇਵ ਸ਼ੌਰੀ ਬੀਤੀ ਰਾਤ 92 ਸਾਲ ਦੀ ਉਮਰ 'ਚ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਛੱਡ ਗਏ। ਉਹ ਆਪਣੇ ਪਿੱਛੇ ਸ਼ਾਨਦਾਰ ਯਾਦਾਂ ਅਤੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਛੱਡ ਗਏ। ਮੈਂ ਪ੍ਰੇਰਨਾ ਅਤੇ ਸੁਰੱਖਿਆ ਦਾ ਆਪਣਾ ਸਭ ਤੋਂ ਵੱਡਾ ਸਰੋਤ ਗੁਆ ਦਿੱਤਾ ਹੈ।'' ਇਸ ਤਰ੍ਹਾਂ ਆਪਣੇ ਪਿਤਾ ਦਾ ਸਾਇਆ ਸਿਰ ਤੋਂ ਉੱਠਣ ਤੋਂ ਬਾਅਦ ਰਣਵੀਰ ਸ਼ੌਰੀ ਭਾਵੁਕ ਹੋ ਗਏ ਹਨ। ਰਣਵੀਰ ਸ਼ੌਰੀ ਦੀ ਇਸ ਪੋਸਟ 'ਤੇ ਸਿਨੇਮਾ ਜਗਤ ਦੀਆਂ ਹਸਤੀਆਂ ਕੇਡੀ ਸ਼ੌਰੀ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ।

ਇਹ ਵੀ ਪੜ੍ਹੋ : ਮੂਸੇ ਵਾਲਾ ਦਾ ਫਰਵਰੀ 'ਚ ਹੋਣਾ ਸੀ ਕਤਲ, ਤਿਹਾੜ ਜੇਲ 'ਚ ਬੰਦ ਜੱਗੂ ਤੇ ਬਿਸ਼ਨੋਈ ਨੇ ਬਣਾਈਆਂ ਸਨ 2 ਟੀਮਾਂ

ਦੱਸਣਯੋਗ ਹੈ ਕਿ ਜਿਸ ਤਰ੍ਹਾਂ ਰਣਵੀਰ ਸ਼ੌਰੀ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹਨ। ਉਂਝ ਹੀ ਉਨ੍ਹਾਂ ਦੇ ਪਿਤਾ ਕ੍ਰਿਸ਼ਨ ਦੇਵ ਸ਼ੌਰੀ ਵੀ ਬਾਲੀਵੁੱਡ ਇੰਡਸਟਰੀ ਦਾ ਗੌਰਵ ਰਹੇ ਹਨ। ਇੱਕ ਫ਼ਿਲਮ ਨਿਰਮਾਤਾ ਦੇ ਰੂਪ 'ਚ ਕੇਡੀ ਸ਼ੌਰੀ ਨੇ 1970 ਤੋਂ 80 ਦੇ ਦਹਾਕੇ ਤੱਕ ਕਈ ਫ਼ਿਲਮਾਂ ਬਣਾਈਆਂ।


author

sunita

Content Editor

Related News