ਰਣਵੀਰ ਸਿੰਘ ਤੋਂ ਪਹਿਲਾਂ ਪੂਨਮ ਪਾਂਡੇ ਤੇ ਮਿਲਿੰਦ ਸੋਮਨ ’ਤੇ ਵੀ ਹੋ ਚੁੱਕੇ ਨੇ ਨਿਊਡ ਹੋਣ ’ਤੇ ਮੁਕੱਦਮੇ

Thursday, Jul 28, 2022 - 10:55 AM (IST)

ਰਣਵੀਰ ਸਿੰਘ ਤੋਂ ਪਹਿਲਾਂ ਪੂਨਮ ਪਾਂਡੇ ਤੇ ਮਿਲਿੰਦ ਸੋਮਨ ’ਤੇ ਵੀ ਹੋ ਚੁੱਕੇ ਨੇ ਨਿਊਡ ਹੋਣ ’ਤੇ ਮੁਕੱਦਮੇ

ਮੁੰਬਈ (ਬਿਊਰੋ)– ਆਪਣੇ ਪਹਿਰਾਵਿਆਂ ਕਾਰਨ ਸੁਰਖ਼ੀਆਂ ’ਚ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਹੁਣ ਬਿਨਾਂ ਕੱਪੜਿਆਂ ਦੀਆਂ ਤਸਵੀਰਾਂ ਖਿੱਚਵਾਉਣ ਤੇ ਸਾਂਝੀਆਂ ਕਰਨ ਦੇ ਚਲਦਿਆਂ ਚਰਚਾ ’ਚ ਹਨ। ਦੂਜੇ ਪਾਸੇ ਇਨ੍ਹਾਂ ਤਸਵੀਰਾਂ ਕਾਰਨ ਰਣਵੀਰ ਸਿੰਘ ’ਤੇ ਅਸ਼ਲੀਲਤਾ ਫੈਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਅਸਲ ’ਚ ਇਕ ਤੋਂ ਵੱਧ ਕੇ ਇਕ ਹਿੱਟ ਫ਼ਿਲਮਾਂ ’ਚ ਕੰਮ ਕਰ ਚੁੱਕੇ ਰਣਵੀਰ ਸਿੰਘ ਨੇ ਹਾਲ ਹੀ ’ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਕੁਝ ਨਿਊਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਅਮਰੀਕੀ ਮੈਗਜ਼ੀਨ ‘ਪੇਪਰ’ ਲਈ ਖਿੱਚਵਾਈਆਂ ਗਈਆਂ ਸਨ। ਰਣਵੀਰ ਸਿੰਘ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹਨ ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਉਥੇ ਇਨ੍ਹਾਂ ਤਸਵੀਰਾਂ ਨੂੰ ਅਪਮਾਨਜਨਕ ਮੰਨਦਿਆਂ ਦੋ ਲੋਕਾਂ ਨੇ ਰਣਵੀਰ ਸਿੰਘ ਖ਼ਿਲਾਫ਼ ਮੁੰਬਈ ਦੇ ਚੇਂਬੁਰ ’ਚ ਸ਼ਿਕਾਇਤ ਦਰਜ ਕਰਵਾਈ ਹੈ। ਇਨ੍ਹਾਂ ’ਚੋਂ ਇਕ ਮਹਿਲਾ ਹੈ ਤੇ ਦੂਜਾ ਸ਼ਖ਼ਸ ਐੱਨ. ਜੀ. ਓ. ਨਾਲ ਜੁੜਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਦੀ ਤਸਵੀਰ ਲੱਗੀ ਟੀ-ਸ਼ਰਟ ’ਤੇ ਮਚਿਆ ਹੰਗਾਮਾ, ਫਲਿਪਕਾਰਟ ਦੇ ਬਾਈਕਾਟ ਦੀ ਉਠੀ ਮੰਗ

ਸ਼ਿਕਾਇਤਕਰਤਾਵਾਂ ਦੇ ਵਕੀਲ ਅਖਿਲੇਸ਼ ਚੌਬੇ ਮੁਤਾਬਕ ਰਣਵੀਰ ਸਿੰਘ ਦੀਆਂ ਨਿਊਡ ਤਸਵੀਰਾਂ ਨੂੰ ਜ਼ੂਮ ਕਰਨ ’ਤੇ ਉਸ ਦੇ ਪ੍ਰਾਈਵੇਟ ਪਾਰਟ ਦਿਖ ਰਹੇ ਸਨ। ਇਸ ਨਾਲ ਮਹਿਲਾਵਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਬਾਲੀਵੁੱਡ ਸਿਤਾਰਿਆਂ ’ਤੇ ਇਸ ਤਰ੍ਹਾਂ ਦੇ ਮਾਮਲੇ ਕੋਈ ਨਵੀਂ ਗੱਲ ਨਹੀਂ ਹੈ। ਮਾਡਲਿੰਗ ਦੀ ਦੁਨੀਆ ਤੋਂ ਆਏ ਮਿਲਿੰਦ ਸੋਮਨ ਤੇ ਪੂਨਮ ਪਾਂਡੇ ਵਰਗੇ ਕਲਾਕਾਰ ਵੀ ਇਸ ਤਰ੍ਹਾਂ ਦੇ ਮੁਕੱਦਮੇ ਝੱਲ ਚੁੱਕੇ ਹਨ।

ਨਿਊਡ ਫੋਟੋਗ੍ਰਾਫੀ ਕੁਝ ਲੋਕਾਂ ਲਈ ਕਲਾ ਨੂੰ ਰਚਨਾਤਮਕ ਢੰਗ ਨਾਲ ਪਰੋਸਣ ਦਾ ਤਰੀਕਾ ਹੈ ਤਾਂ ਦੂਜਾ ਧੜਾ ਇਸ ਨੂੰ ਅਸ਼ਲੀਲਤਾ ਮੰਨਦਾ ਹੈ। ਇਸ ਲਈ ਸਮੇਂ-ਸਮੇਂ ’ਤੇ ਇਹ ਵਿਸ਼ਾ ਬਹਿਸ ਦਾ ਮੁੱਦਾ ਬਣਦਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News