ਫ਼ਿਲਮ ‘ਪੁਸ਼ਪਾ’ ਦੇ ਗੀਤ ‘ਸ਼੍ਰੀਵੱਲੀ’ ’ਤੇ ਡਾਂਸ ਕਰਦੇ ਨਜ਼ਰ ਆਏ ਰਣਵੀਰ ਸਿੰਘ, ਵੀਡੀਓ ਹੋ ਰਹੀ ਵਾਇਰਲ
Sunday, Sep 11, 2022 - 04:19 PM (IST)

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਸਾਊਥ ਭਾਰਤੀ ਅੰਤਰਰਾਸ਼ਟਰੀ ਮੂਵੀ ਅਵਾਰਡ (SIIMA ਐਵਾਰਡਜ਼) ’ਚ ਸ਼ਾਮਲ ਹੋਏ। ਇਹ ਐਵਾਰਡ ਸ਼ੋਅ ’ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਅਵਾਰਡ ਸ਼ੋਅ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਅਦਾਕਾਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਖੂਬ ਤਾਰੀਫ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਗਾਇਕ ਮਨਕੀਰਤ ਨੇ ਪੁੱਤਰ ਇਮਤਿਆਜ਼ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਿਊਟਨੈੱਸ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਇਹ ਵੀਡੀਓ ’ਚ ਰਣਵੀਰ ਸਿੰਘ ਦੇ ਦੋ ਛੋਟੇ ਪ੍ਰਸ਼ੰਸਕ ਅਦਾਕਾਰ ਨੂੰ ਸ਼ੋਅ ’ਚ ਮਿਲਣ ਆਏ ਸਨ। ਇਸ ਦੌਰਾਨ ਅਦਾਕਾਰਾ ਭਰੀ ਭੀੜ ’ਚ ਪ੍ਰਸ਼ੰਸਕਾਂ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਦੇ ਸਿਰ ’ਤੇ ਹੱਥ ਰੱਖ ਕੇ ਮੁਸਕਰਾਉਂਦੇ ਹੋਏ ਪੋਜ਼ ਦਿੱਤੇ। ਇਹ ਵੀਡੀਓ ਅਦਾਕਾਰ ਦੀ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਹੀ ਹੈ।
ਇਸ ਦੇ ਨਾਲ ਇਕ ਹੋਰ ਵੀਡੀਓ ’ਚ ਰਣਵੀਰ ਸਿੰਘ ਸਟੇਜ ’ਤੇ ਮੇਜ਼ਬਾਨਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਤਾਮਿਲ ’ਚ ‘ਪੁਸ਼ਪਾ’ ਦਾ ਮਸ਼ਹੂਰ ਡਾਇਲਾਗ ‘ਪੁਸ਼ਪਾ-ਝੂਕੇਗਾ ਨਹੀਂ’ ਬੋਲਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਦੇਖ ਸਕਦੇ ਹੋ ਕਿ ਇਸ ਦੇ ਨਾਲ ਰਣਵੀਰ ਸਿੰਘ ਪੁਸ਼ਪਾ ਦੇ ਗੀਤ ਸ਼੍ਰੀਵੱਲੀ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਕੰਗਨਾ ਰਣੌਤ ਨੇ ਫ਼ਿਰ ਤੋਂ ਰਣਬੀਰ-ਆਲੀਆ ਦੀ ਫ਼ਿਲਮ ਨੂੰ ਬਣਾਇਆ ਨਿਸ਼ਾਨਾ, ਕਹੀ ਇਹ ਗੱਲ
ਤੁਹਾਨੂੰ ਦੱਸ ਦੇਈਏ ਕਿ ਬੀਤੀ ਰਾਤ ਯਾਨੀ ਸ਼ਨੀਵਾਰ ਨੂੰ (SIIMA ਐਵਾਰਡਜ਼) ਦਾ ਆਯੋਜਨ ਕੀਤਾ ਗਿਆ ਸੀ। ਹੈਦਰਾਬਾਦ ’ਚ ਹੋਏ ਇਸ ਈਵੈਂਟ ’ਚ ਫ਼ਿਲਮੀ ਸਿਤਾਰਿਆਂ ਨੇ ਖ਼ੂਬ ਮਸਤੀ ਕੀਤੀ ਅਤੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।