ਬੀਅਰ ਗ੍ਰੈਲਜ਼ ਦੇ ਸ਼ੋਅ ਦੀ ਸ਼ੂਟਿੰਗ ਲਈ ਰਵਾਨਾ ਹੋਏ ਰਣਵੀਰ ਸਿੰਘ

Tuesday, Jul 13, 2021 - 03:13 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨਾ ਸਿਰਫ ਫ਼ਿਲਮਾਂ 'ਚ ਕਿਰਦਾਰਾਂ ਦੀ ਵੈਰਾਇਟੀ 'ਤੇ ਧਿਆਨ ਕੇਂਦ੍ਰਤ ਕਰਦੇ ਹਨ ਸਗੋਂ ਉਹ ਆਪਣੀ ਜ਼ਿੰਦਗੀ 'ਚ ਕਾਫ਼ੀ ਐਕਸਪੈਰਿਮੈਂਟਲ ਮੰਨੇ ਜਾਂਦੇ ਹਨ। ਇਹੀ ਕਾਰਨ ਹੈ ਕਿ ਹੁਣ ਉਹ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਵਾਂ ਕਰਨ ਜਾ ਰਿਹਾ ਹਨ। ਦੱਸ ਦੇਈਏ ਕਿ ਰਣਵੀਰ ਹਾਲ ਹੀ 'ਚ ਬੀਅਰ ਗ੍ਰੈਲਜ਼ ਦੇ ਸ਼ੋਅ ਦੀ ਸ਼ੂਟਿੰਗ ਲਈ ਵਿਦੇਸ਼ ਰਵਾਨਾ ਹੋਏ ਹਨ।

ਦੱਸ ਦਈਏ ਕਿ ਇਸ ਸ਼ੋਅ 'ਚ ਰਣਵੀਰ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਕੰਮ ਕਰਦੇ ਨਜ਼ਰ ਆਉਣ ਵਾਲੇ ਹਨ। ਰਣਵੀਰ ਸਿੰਘ ਇਸ ਸ਼ੋਅ ਤੋਂ ਬ੍ਰਿਟਿਸ਼ ਐਡਵੈਂਸਰ ਬੀਅਰ ਗ੍ਰੀਲਜ਼ ਨਾਲ ਓਟੀਟੀ ਪਲੇਟਫਾਰਮ 'ਤੇ ਧਮਾਕਾ ਕਰਨ ਜਾ ਰਿਹਾ ਹੈ।

ਰਣਵੀਰ ਬੀਅਰ ਗ੍ਰੀਲਜ਼ ਨਾਲ ਸ਼ੂਟਿੰਗ ਲਈ ਰਵਾਨਾ
ਮੀਡੀਆ ਰਿਪੋਰਟਾਂ ਮੁਤਾਬਕ ਰਣਵੀਰ ਸਿੰਘ ਇਸ ਸ਼ੋਅ 'ਚ ਬ੍ਰਿਟਿਸ਼ ਐਡਵੈਂਸਰ ਬੀਅਰ ਗ੍ਰੀਲਜ਼ ਨਾਲ ਜ਼ਬਰਦਸਤ ਐਡਵੈਂਚਰ ਕਰਦੇ ਦਿਖਾਈ ਦੇਣਗੇ। ਜੇਕਰ ਸੂਤਰਾਂ ਦੀ ਮੰਨੀਏ ਤਾਂ ਇਸ ਸ਼ੋਅ ਦਾ ਪੂਰਾ ਕੰਸੈਪਟ ਬੇਅਰ ਗ੍ਰੀਲਜ਼ ਦਾ ਹੈ ਅਤੇ ਨੈੱਟਫਲਿਕਸ ਨਾਲ ਇਸ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਉਨ੍ਹਾਂ ਨੇ ਰਣਵੀਰ ਸਿੰਘ ਨੂੰ ਕਿਹਾ ਹੈ ਕਿ ਉਹ ਸ਼ੋਅ ਲਈ ਪੂਰੀ ਤਰ੍ਹਾਂ ਫਿੱਟ ਹੈ।
ਦੱਸ ਦੇਈਏ ਕਿ ਰਣਵੀਰ ਇੱਕ ਪੂਰਬੀ ਯੂਰਪੀਅਨ ਦੇਸ਼ 'ਚ ਇਸ ਸ਼ੋਅ ਦੀ ਸ਼ੂਟਿੰਗ ਕਰਨ ਜਾ ਰਹੇ ਹਨ ਅਤੇ ਉਹ ਵੀ ਇਸ ਸ਼ੋਅ ਲਈ ਕਾਫ਼ੀ ਉਤਸ਼ਾਹਿਤ ਹੈ।

ਦੀਪਿਕਾ ਨੇ 'ਪਠਾਨ' ਦੀ ਸ਼ੂਟਿੰਗ ਸ਼ੁਰੂ ਕੀਤੀ
ਉਧਰ ਦੂਜੇ ਪਾਸੇ ਦੀਪਿਕਾ ਪਾਦੂਕੋਣ ਵੀ ਲੰਬੇ ਬ੍ਰੇਕ ਤੋਂ ਬਾਅਦ ਕੰਮ 'ਤੇ ਪਰਤ ਆਈ ਹੈ। ਦੱਸ ਦੇਈਏ ਕਿ ਦੀਪਿਕਾ ਨੇ ਸ਼ਾਹਰੁਖ ਖ਼ਾਨ ਅਤੇ ਜਾਨ ਅਬ੍ਰਾਹਮ ਸਟਾਰਰ 'ਪਠਾਨ' ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਦੋਵੇਂ ਇਨ੍ਹਾਂ ਫ਼ਿਲਮਾਂ 'ਚ ਨਜ਼ਰ ਆਉਣਗੇ
ਦੱਸ ਦੇਈਏ ਕਿ 'ਪਠਾਨ' ਤੋਂ ਇਲਾਵਾ ਦੀਪਿਕਾ ਕੋਲ ਕਬੀਰ ਖ਼ਾਨ ਦੀ '83', ਸ਼ਕੁਨ ਬੱਤਰਾ ਦਾ ਅਨਟਾਈਟਲਡ ਨੈਕਸਟ, ਸਿਧਾਰਥ ਆਨੰਦ ਦੀ 'ਫਾਈਟਰ' ਅਤੇ 'ਦਿ ਇੰਟਰਨਲ' ਦਾ ਹਿੰਦੀ ਰੀਮੇਕ 'ਪਾਈਪਲਾਈਨ' 'ਚ ਹੈ। ਰਣਵੀਰ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦੀ '83', ਰੋਹਿਤ ਸ਼ੈੱਟੀ ਦੀ 'ਸੂਰੀਆਵੰਸ਼ੀ' ਅਤੇ 'ਸਰਕਸ', ਦਿਵਯਾਂਗ ਠੱਕਰ ਦੀ ਜੈਸ਼ਭਾਈ ਜੋਰਦਾਰ ਅਤੇ ਕਰਨ ਜੌਹਰ ਦੀ 'ਰੌਕੀ' ਅਤੇ 'ਰਾਣੀ ਦੀ ਪ੍ਰੇਮ' ਕਹਾਣੀ 'ਚ ਨਜ਼ਰ ਆਵੇਗਾ।
 


sunita

Content Editor

Related News