13 ਮਈ ਨੂੰ ਰਿਲੀਜ਼ ਹੋਵੇਗੀ ਰਣਵੀਰ ਸਿੰਘ ਦੀ ਫ਼ਿਲਮ ‘ਜਏਸ਼ਭਾਈ ਜ਼ੋਰਦਾਰ’

03/04/2022 10:39:24 AM

ਮੁੰਬਈ (ਬਿਊਰੋ)– ਫ਼ਿਲਮ ‘83’ ਤੋਂ ਬਾਅਦ ਰਣਵੀਰ ਸਿੰਘ ਯਸ਼ਰਾਜ ਫ਼ਿਲਮਜ਼ ਦੇ ਬੈਨਰ ਹੇਠ ਬਣੀ ਫ਼ਿਲਮ ‘ਜਏਸ਼ਭਾਈ ਜ਼ੋਰਦਾਰ’ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ 25 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਕਾਰਨ ਇਸ ਦੀ ਰਿਲੀਜ਼ ਡੇਟ ਨੂੰ ਟਾਲ ਦਿੱਤਾ ਗਿਆ ਸੀ। ਹੁਣ ਇਹ ਫ਼ਿਲਮ 13 ਮਈ ਨੂੰ ਰਿਲੀਜ਼ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

ਰਣਵੀਰ ਕਹਿੰਦੇ ਹਨ ਕਿ ਫ਼ਿਲਮ ਦੀ ਪ੍ਰੇਰਕ ਕਹਾਣੀ ਸਾਰਿਆਂ ਦੇ ਦਿਲਾਂ ਨੂੰ ਛੂਹੇਗੀ। ਵਾਈ. ਆਰ. ਐੱਫ. ਨੇ ਫ਼ਿਲਮ ਦੀ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ’ਚ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ।

ਵੀਡੀਓ ’ਚ ਰਣਵੀਰ ਸਿੰਘ ਕਹਿੰਦੇ ਹਨ, ‘ਤੁਸੀਂ ਬਾਲੀਵੁੱਡ ’ਚ ਗੰਨ ਵਾਲਾ ਹੀਰੋ ਤੋਂ ਲੈ ਕੇ ਧਨ ਵਾਲਾ ਹੀਰੋ, ਫਨ ਵਾਲਾ ਹੀਰੋ ਤੇ ਨੱਚਦਾ ਹੀਰੋ ਆਦਿ ਦੇਖੇ ਹਨ ਪਰ ਜੇਕਰ ਨਹੀਂ ਦੇਖਿਆ ਤਾਂ ਅਜਿਹਾ ਹੀਰੋ ਜੋ ਹੀਰੋਗਿਰੀ ’ਚ ਇਨ੍ਹਾਂ ਸਭ ਤੋਂ ਵੱਖ ਹੈ। ਨਾਂ ਹੈ ਉਸ ਦਾ ਜਏਸ਼ਭਾਈ ਤੇ ਕੰਮ ਹੈ ਉਸ ਦਾ ਜ਼ੋਰਦਾਰ।’

ਉਹ ਕਹਿੰਦੇ ਹਨ, ‘ਮੈਂ ਇਸ ਫ਼ਿਲਮ ਦਾ ਹਿੱਸਾ ਬਣਨ ਲਈ ਮੌਕੇ ’ਤੇ ਹੀ ਤਿਆਰ ਹੋ ਗਿਆ ਸੀ। ਇਸ ਫ਼ਿਲਮ ਦਾ ਦਿਲ ਲੇਖਕ-ਨਿਰਦੇਸ਼ਕ ਦਿਵਯਾਂਗ ਠੱਕਰ ਹੈ। ਉਹ ਸ਼ੁੱਧ ਪ੍ਰੇਮ ਤੇ ਆਨੰਦ ਦਾ ਇਕ ਬੰਡਲ ਹੈ। ਉਸ ਦੇ ਦਿਲ ’ਚ ਚੰਗਿਆਈ ਤੇ ਪਿਆਰ ਕਰਨ ਵਾਲੀ ਆਤਮਾ ਹੈ, ਜਿਸ ਨੂੰ ਉਹ ਆਪਣੇ ਕੰਮ ’ਚ ਦਰਸਾਉਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News