ਜੇਕਰ ਬੋਲ਼ੇ ਭਾਈਚਾਰੇ ਦੇ ਨਾਲ ਕੰਮ ਕਰਕੇ ਕੋਈ ਸਾਂਝੀ ਜਗ੍ਹਾ ਬਣਾ ਸਕਦੇ ਹੋ ਤਾਂ ਕੋਸ਼ਿਸ਼ ਕਰੋ : ਰਣਵੀਰ ਸਿੰਘ
Friday, Sep 24, 2021 - 12:47 PM (IST)
ਮੁੰਬਈ (ਬਿਊਰੋ)– ਸੁਪਰਸਟਾਰ ਰਣਵੀਰ ਸਿੰਘ ਬੋਲ਼ੇ ਭਾਈਚਾਰੇ ਦੇ ਸਾਹਮਣੇ ਖੜ੍ਹੀਆਂ ਸਮੱਸਿਆਵਾਂ ਨੂੰ ਚੁੱਕਣ ਦੀ ਦਿਸ਼ਾ ’ਚ ਲਗਾਤਾਰ ਕੰਮ ਕਰ ਰਹੇ ਹਨ। ਉਹ ਅਧਿਕਾਰੀਆਂ ਨੂੰ ਇੰਡੀਅਨ ਸਾਈਨ ਲੈਂਗਵੇਜ (ਆਈ. ਐੱਸ. ਐੱਲ.) ਨੂੰ ਭਾਰਤ ਦੀ 23ਵੀਂ ਅਧਿਕਾਰਕ ਭਾਸ਼ਾ ਦੇ ਰੂਪ ’ਚ ਮਾਨਤਾ ਦੇਣ ਤੇ ਇਸ ਦਾ ਐਲਾਨ ਕਰਨ ਦੀ ਵੀ ਬੇਨਤੀ ਕਰਦੇ ਰਹੇ ਹਨ। ਇਸ ਸੁਪਰਸਟਾਰ ਨੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤੇ ਹਾਲ ਹੀ ’ਚ ਉਨ੍ਹਾਂ ਨੇ ਆਈ. ਐੱਸ. ਐੱਲ. ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਇਕ ਮੰਗ ’ਤੇ ਦਸਤਖ਼ਤ ਵੀ ਕੀਤੇ ਹਨ।
ਰਣਵੀਰ ਦੇ ਇੰਡੀਪੈਂਡੈਂਟ ਰਿਕਾਰਡ ਲੈਬਲ ‘ਇੰਕਇੰਕ’, ਜਿਸ ਨੂੰ ਉਨ੍ਹਾਂ ਨੇ ਨਵਜਾਰ ਈਰਾਨੀ ਦੇ ਨਾਲ ਮਿਲ ਕੇ ਬਣਾਇਆ ਹੈ, ਨੇ ਸਾਈਨ ਲੈਂਗਵੇਜ ’ਚ ਮਿਊਜ਼ਿਕ ਵੀਡੀਓ ਵੀ ਜਾਰੀ ਕੀਤੇ ਹਨ। ‘ਇੰਕਇੰਕ’ ਅਜਿਹਾ ਪ੍ਰਗਤੀਸ਼ੀਲ ਕਦਮ ਚੁੱਕਣ ਵਾਲਾ ਇਕਮਾਤਰ ਰਿਕਾਰਡ ਲੈਬਲ ਹੈ।
ਇਹ ਖ਼ਬਰ ਵੀ ਪੜ੍ਹੋ : ਭਾਜਪਾ ਨੇਤਾ ਨੇ ਰਣਜੀਤ ਬਾਵਾ ’ਤੇ ਲਾਏ ਨਸ਼ਾ ਤਸਕਰ ਨਾਲ ਸਬੰਧਾਂ ਦੇ ਇਲਜ਼ਾਮ, ਜਾਣੋ ਗਾਇਕ ਦਾ ਪੱਖ
ਇੰਡੀਅਨ ਸਾਈਨ ਲੈਂਗਵੇਜ ਨੂੰ ਅਧਿਕਾਰਕ ਭਾਸ਼ਾ ਬਣਾਉਣ ਦੀ ਦਿਸ਼ਾ ’ਚ ਕੀਤੀਆਂ ਗਈਆਂ ਰਣਵੀਰ ਦੀਆਂ ਕੋਸ਼ਿਸ਼ਾਂ ਨੂੰ ਦੇਖਦਿਆਂ ਭਾਰਤ ਦੇ ਬੋਲ਼ੇ ਬਾਈਚਾਰੇ ਨੇ ਤਹਿ-ਦਿਲੋਂ ਉਨ੍ਹਾਂ ਦੀ ਪਸ਼ੰਸਾ ਕੀਤੀ ਹੈ ਤੇ ਉਨ੍ਹਾਂ ਦਾ ਧੰਨਵਾਦ ਅਦਾ ਕਰਨ ਲਈ ਇਕ ਥੈਂਕ ਯੂ ਵੀਡੀਓ ਵੀ ਤਿਆਰ ਕੀਤੀ ਹੈ। ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ 2021 ਦੇ ਮੌਕੇ ’ਤੇ ਰਣਵੀਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੋਲ਼ੇ ਭਾਈਚਾਰੇ ਲਈ ਇਕ ਸਾਂਝੀ ਜਗ੍ਹਾ ਤਿਆਰ ਕਰਨ।
ਰਣਵੀਰ ਦਾ ਕਹਿਣਾ ਹੈ, ‘ਜੇਕਰ ਪਿਛਲੇ ਸਾਲ-ਡੇਢ ਸਾਲਾਂ ’ਚ ਅਸੀਂ ਕੁਝ ਸਿੱਖਿਆ ਹੈ ਤਾਂ ਉਹ ਹੈ ਭਾਈਚਾਰੇ ਦੀ ਤਾਕਤ ਨੂੰ ਸਲਾਮ ਕਰਨਾ ਤੇ ਇਕ-ਦੂਜੇ ਲਈ ਹਮੇਸ਼ਾ ਉਪਲੱਬਧ ਰਹਿਣਾ। ਨੌਜਵਾਨਾਂ ਲਈ ਮੇਰਾ ਸੁਨੇਹਾ ਇਹੀ ਹੋਵੇਗਾ ਕਿ ਤੁਸੀਂ ਆਪਣਾ ਕੰਮ ਕਰਦੇ ਰਹੋ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।