ਐਵਾਰਡ ਲੈਂਦੇ ਸਮੇਂ ਰੋਏ ਰਣਵੀਰ ਸਿੰਘ, ਮਾਪਿਆਂ ਨੂੰ ਦੱਸਿਆ ਭਗਵਾਨ ਤੇ ਪਤਨੀ ਦੀਪਿਕਾ ਨੂੰ ਲਕਸ਼ਮੀ

Saturday, Sep 10, 2022 - 04:36 PM (IST)

ਐਵਾਰਡ ਲੈਂਦੇ ਸਮੇਂ ਰੋਏ ਰਣਵੀਰ ਸਿੰਘ, ਮਾਪਿਆਂ ਨੂੰ ਦੱਸਿਆ ਭਗਵਾਨ ਤੇ ਪਤਨੀ ਦੀਪਿਕਾ ਨੂੰ ਲਕਸ਼ਮੀ

ਮੁੰਬਈ (ਬਿਊਰੋ)– 67ਵੇਂ ਫ਼ਿਲਮਫੇਅਰ ਐਵਾਰਡਸ 2022 ਦਾ ਐਲਾਨ ਹੋ ਚੁੱਕਾ ਹੈ। ਇਸ ਸਾਲ ਬੈਸਟ ਐਕਟਰ ਦਾ ਐਵਾਰਡ ਰਣਵੀਰ ਸਿੰਘ ਨੂੰ ਮਿਲਿਆ ਹੈ। ਰਣਵੀਰ ਨੂੰ ਇਹ ਐਵਾਰਡ ‘83’ ’ਚ ਕਪਿਲ ਦੇਵ ਦਾ ਬਿਹਤਰੀਨ ਕਿਰਦਾਰ ਨਿਭਾਉਣ ਲਈ ਮਿਲਿਆ ਹੈ। ਕਿਸੇ ਵੀ ਅਦਾਕਾਰ ਲਈ ਫ਼ਿਲਮਫੇਅਰ ਜਿੱਤਣਾ ਇਕ ਵੱਡੀ ਗੱਲ ਹੁੰਦੀ ਹੈ।

ਰਣਵੀਰ ਲਈ ਵੀ ਇਹ ਭਾਵੁਕ ਕਰ ਦੇਣ ਵਾਲਾ ਪਲ ਸੀ। ਸ਼ਾਇਦ ਇਸ ਲਈ ਸਟੇਜ ’ਤੇ ਐਵਾਰਡ ਲੈਂਦੇ ਸਮੇਂ ਉਹ ਆਪਣੇ ਜਜ਼ਬਾਤਾਂ ਨੂੰ ਰੋਕ ਨਹੀਂ ਪਾਏ ਤੇ ਉਨ੍ਹਾਂ ਦੇ ਹੰਝੂ ਨਿਕਲ ਗਏ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਨੇ ਸਲਮਾਨ ਨੂੰ ਲੈ ਕੇ ਆਖੀ ਵੱਡੀ ਗੱਲ, ਕਿਹਾ- ਸੰਘਰਸ਼ ਦੇ ਦਿਨਾਂ 'ਚ ਮਿਲਿਆ ਸੀ ਸਬਕ

ਰਣਵੀਰ ਸਿੰਘ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਫ਼ਿਲਮਫੇਅਰ ਐਵਾਰਡ ਸ਼ੋਅ ਦੀ ਹੈ। ਵੀਡੀਓ ’ਚ ਕਰਨ ਬੈਸਟ ਐਕਟਰ ਦੇ ਨਾਂ ਦਾ ਐਲਾਨ ਕਰਦੇ ਦਿਖੇ। ਇਸ ਤੋਂ ਬਾਅਦ ਰਣਵੀਰ ਸਿੰਘ ਸਟੇਜ ਵੱਲ ਵੱਧਦੇ ਹਨ ਤੇ ਸਪੀਚ ਦੇਣਾ ਸ਼ੁਰੂ ਕਰਦੇ ਹਨ।

ਰਣਵੀਰ ਕਹਿੰਦੇ ਹਨ, ‘‘ਮੇਰੀ ਜ਼ਿੰਦਗੀ ’ਚ ਜੋ ਵੀ ਹੁੰਦਾ ਹੈ। ਮੈਂ ਉਸ ਦੀ ਕਦੇ ਉਮੀਦ ਨਹੀਂ ਕੀਤੀ ਸੀ। ਮੈਨੂੰ ਯਕੀਨ ਹੁੰਦਾ ਹੈ ਕਿ ਮੈਂ ਇਹ ਕਰ ਰਿਹਾ ਹਾਂ ਤੇ ਤੁਹਾਡੇ ਸਾਹਮਣੇ ਖੜ੍ਹਾ ਹਾਂ। ਯਕੀਨ ਕਰਨਾ ਮੁਸ਼ਕਿਲ ਹੈ ਕਿ ਮੈਂ ਐਕਟਰ ਬਣ ਗਿਆ ਹਾਂ। ਵਾਕਈ ਇਹ ਚਮਤਕਾਰ ਹੈ।’’

ਇਸ ਤੋਂ ਅੱਗੇ ਰਣਵੀਰ ਕਹਿੰਦੇ ਹਨ, ‘‘ਸਭ ਤੋਂ ਵੱਡਾ ਧੰਨਵਾਦ ਮੈਂ ਆਪਣੇ ਦਰਸ਼ਕਾਂ ਦਾ ਕਰਨਾ ਚਾਹਾਂਗਾ। ਧੰਨਵਾਦ ਮੇਰੇ ਸਫਰ ਦਾ ਹਿੱਸਾ ਬਣਨ ਲਈ। ਮੈਂ ਅੱਜ ਜੋ ਕੁਝ ਵੀ ਹਾਂ, ਆਪਣੇ ਮਾਤਾ-ਪਿਤਾ ਕਰਕੇ ਹਾਂ। ਆਪਣੀ ਭੈਣ ਕਾਰਨ ਹਾਂ। ਉਹ ਮੇਰੇ ਲਈ ਭਗਵਾਨ ਹਨ। ਮੈਂ ਜੋ ਕੁਝ ਵੀ ਕਰਦਾ ਹਾਂ ਆਪਣੇ ਭਗਵਾਨ ਲਈ ਕਰਦਾ ਹਾਂ। ਮੇਰੇ ਘਰ ’ਚ ਲਕਸ਼ਮੀ ਹੈ। ਇਹੀ ਮੇਰੀ ਸਫਲਤਾ ਦਾ ਰਾਜ਼ ਹੈ। ਇਸ ਤੋਂ ਬਾਅਦ ਰਣਵੀਰ ਸਿੰਘ ਦੀਪਿਕਾ ਦਾ ਹੱਥ ਫੜ ਕੇ ਉਸ ਨੂੰ ਸਟੇਜ ’ਤੇ ਲਿਆਉਂਦੇ ਹਨ।’’

ਇਸ ਤੋਂ ਬਾਅਦ ਰਣਵੀਰ ਕਹਿੰਦੇ ਹਨ, ‘‘ਰਣਵੀਰ ਸਿੰਘ ਪਾਵਰਡ ਬਾਏ ਦੀਪਿਕਾ ਪਾਦੁਕੋਣ।’’ ਇਹ ਵੀਡੀਓ ਲੋਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ ਤੇ ਉਹ ਰਣਵੀਰ ਨੂੰ ਰੋਂਦਾ ਦੇਖ ਕੇ ਭਾਵੁਕ ਵੀ ਹੋ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News