ਮਾਂ ਨੂੰ ''ਬਾਜੀਰਾਓ ਮਸਤਾਨੀ'' ਨਹੀਂ ਵਿਖਾਉਣਾ ਚਾਹੁੰਦਾ ਸੀ ਰਣਵੀਰ ਸਿੰਘ

Monday, Jan 04, 2016 - 02:28 PM (IST)

ਮਾਂ ਨੂੰ ''ਬਾਜੀਰਾਓ ਮਸਤਾਨੀ'' ਨਹੀਂ ਵਿਖਾਉਣਾ ਚਾਹੁੰਦਾ ਸੀ ਰਣਵੀਰ ਸਿੰਘ

ਮੁੰਬਈ (ਯੂ.ਐੱਨ.ਆਈ.)- ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਨੂੰ ਫਿਲਮ ''ਬਾਜੀਰਾਓ-ਮਸਤਾਨੀ'' ਨਹੀਂ ਦਿਖਾਉਣਾ ਚਾਹੁੰਦੇ ਸਨ। ਅਸਲ ''ਚ ਰਣਵੀਰ ਦੀ ਮਾਂ ਨੂੰ ਉਨ੍ਹਾਂ ਫਿਲਮਾਂ ਨਾਲ ਨਫਰਤ ਹੈ, ਜਿਸ ''ਚ ਰਣਬੀਰ ਵਲੋਂ ਨਿਭਾਏ ਜਾਂਦੇ ਕਿਰਦਾਰ ਦੀ ਮੌਤ ਹੋ ਜਾਂਦੀ ਹੈ। ਇਸ ਫਿਲਮ ''ਚ ਵੀ ਬਾਜੀਰਾਓ ਅੰਤ ''ਚ ਮਾਰਿਆ ਜਾਂਦਾ ਹੈ, ਇਸ ਲਈ ਰਣਵੀਰ ਆਪਣੀ ਮਾਂ ਨੂੰ ਇਹ ਫਿਲਮ ਨਹੀਂ ਵਿਖਾਉਣਾ ਚਾਹੁੰਦਾ ਸੀ ਪਰ ਇਸ ਫਿਲਮ ''ਚ ਰਣਵੀਰ ਵਲੋਂ ਨਿਭਾਈ ਦਮਦਾਰ ਭੂਮਿਕਾ ਕਰਕੇ ਉਸ ਦੀ ਹੋ ਰਹੀ ਸ਼ਲਾਘਾ ਕਾਰਨ ਉਸ ਦੀ ਮਾਂ ਨੇ ਇਹ ਫਿਲਮ ਵੇਖ ਲਈ ਅਤੇ ਫਿਲਮ ਦੇ ਅੰਤ ''ਚ ਖੁਸ਼ੀ ਨਾਲ ਰਣਵੀਰ ਨੂੰ ਗਲੇ ਲਗਾ ਲਿਆ।

''ਬਾਜੀਰਾਓ-ਮਸਤਾਨੀ'' ਨੇ 150 ਕਰੋੜ ਦੀ ਕਮਾਈ ਕੀਤੀ
ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਫਿਲਮ ''ਬਾਜੀਰਾਓ-ਮਸਤਾਨੀ'' ਨੇ ਬਾਕਸ ਆਫਿਸ ''ਤੇ 150 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਹ ਫਿਲਮ ਭੰਸਾਲੀ ਦਾ ਡਰੀਮ ਪ੍ਰੋਜੈਕਟ ਹੈ, ਜਿਸ ਨੂੰ ਉਹ ਕਾਫੀ ਸਮੇਂ ਤੋਂ ਬਣਾਉਣਾ ਚਾਹੁੰਦਾ ਸੀ। ''ਬਾਜੀਰਾਓ-ਮਸਤਾਨੀ'' ਫਿਲਮ ਨੇ ਆਪਣੇ ਪਹਿਲੇ ਹਫਤੇ ਦੌਰਾਨ 86 ਕਰੋੜ ਦੀ ਕਮਾਈ ਕੀਤੀ ਸੀ। 


author

Anuradha Sharma

News Editor

Related News