ਨਿਊਡ ਫ਼ੋਟੋਸ਼ੂਟ ’ਤੇ ਰਣਵੀਰ ਸਿੰਘ ਦਾ ਸਪੱਸ਼ਟੀਕਰਨ, ਕਿਹਾ- ‘ਤਸਵੀਰਾਂ ਨਾਲ ਛੇੜਛਾੜ ਹੋਈ ਹੈ’

Thursday, Sep 15, 2022 - 02:03 PM (IST)

ਨਿਊਡ ਫ਼ੋਟੋਸ਼ੂਟ ’ਤੇ ਰਣਵੀਰ ਸਿੰਘ ਦਾ ਸਪੱਸ਼ਟੀਕਰਨ, ਕਿਹਾ- ‘ਤਸਵੀਰਾਂ ਨਾਲ ਛੇੜਛਾੜ ਹੋਈ ਹੈ’

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੇ ਨਿਊਡ ਫ਼ੋਟੋਸ਼ੂਟ ਮਾਮਲੇ ਨੂੰ ਲੈ ਕੇ ਲਗਾਤਾਰ ਸੁਰਖੀਆਂ ’ਚ ਹਨ। ਉਨ੍ਹਾਂ ਨੇ ਇਹ ਫ਼ੋਟੋਸ਼ੂਟ ਇਕ ਮੈਗਜ਼ੀਨ ਲਈ ਕਰਵਾਇਆ ਹੈ। ਪਰ ਇਸ ਫ਼ੋਟੋਸ਼ੂਟ ਤੋਂ ਬਾਅਦ ਅਦਾਕਾਰ ਕਾਫ਼ੀ ਵੱਡੀ ਮੁਸੀਬਤ ’ਚ ਫ਼ਸ ਗਏ। ਨਿਊਡ ਫ਼ੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਾਲ ਹੀ ’ਚ ਅਦਾਕਾਰ ਨੇ ਫ਼ੋਟੋਸ਼ੂਟ ਮਾਮਲੇ ’ਚ ਮੁੰਬਈ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਅਹਿਮ ਖ਼ੁਲਾਸਾ ਕੀਤਾ ਹੈ। 

ਇਹ ਵੀ ਪੜ੍ਹੋ : ਆਰੀਆ ਤੋਂ ਬਾਅਦ ਇਕ ਹੋਰ ਨਵੀਂ ਵੈੱਬ ਸੀਰੀਜ਼ ਲੈ ਕੇ ਆਵੇਗੀ ਸੁਸ਼ਮਿਤਾ ਸੇਨ, ਓਟੀਟੀ ’ਤੇ ਮਚਾਵੇਗੀ ਧਮਾਲ

ਅਦਾਕਾਰ ਦਾ ਕਹਿਣਾ ਹੈ ਕਿ ਉਸ ਫ਼ੋਟੋ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਲਈ ਉਸ ਦੇ ਖਿਲਾਫ਼ 26 ਜੁਲਾਈ ਨੂੰ ਮੁੰਬਈ ’ਚ ਅਸ਼ਲੀਲਤਾ ਲਈ ਸ਼ਿਕਾਇਤ ਦਰਜ ਕਰਵਾਈ ਗਈ ਸੀ। ਅਦਾਕਾਰ ਰਣਬੀਰ ਸਿੰਘ ਨੇ 29 ਅਗਸਤ ਨੂੰ ਮੁੰਬਈ ਪੁਲਸ ਕੋਲ ਆਪਣਾ ਬਿਆਨ ਦਰਜ ਕਰਵਾਇਆ ਸੀ। ਉਸ ਨੇ ਆਪਣੇ ਬਿਆਨ ’ਚ ਦਾਅਵਾ ਕੀਤਾ ਸੀ ਕਿ ਉਹ ਤਸਵੀਰ ਉਸਦੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਹੈ। ਜਿਸ ਤਸਵੀਰ ਨੂੰ ਨਿਊਯਾਰਕ ਆਧਾਰਿਤ ਮੈਗਜ਼ੀਨ ਦਾ ਹਿੱਸਾ ਦੱਸਿਆ ਜਾ ਰਿਹਾ ਹੈ। 

PunjabKesari

ਅਦਾਕਾਰ ਨੇ ਅੱਗੇ ਕਿਹਾ  ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਸੱਤ ਤਸਵੀਰਾਂ ’ਚੋਂ ਇਕ ਨਹੀਂ ਹੈ। ਉਸ ਫ਼ੋਟੋ ਨਾਲ ਛੇੜਛਾੜ ਕੀਤੀ ਗਈ ਹੈ। ਦਰਅਸਲ ਉਹ ਤਸਵੀਰ ਅਦਾਕਾਰ ਦੀ ਅਸ਼ਲੀਲਤਾ ਨੂੰ ਦਰਸਾਉਂਦੀ ਹੈ ਜਿਸ ਕਾਰਨ ਸ਼ਿਕਾਇਤ ਦਰਜ ਕੀਤੀ ਸੀ। 

ਇਹ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਇਨ੍ਹਾਂ ਫ਼ਿਲਮਾਂ ’ਚ ਆਵੇਗੀ ਨਜ਼ਰ, ਮੀਡੀਆ ਦੇ ਸਵਾਲ ’ਤੇ ਅਦਾਕਾਰਾ ਨੇ ਕੀਤਾ ਖ਼ੁਲਾਸਾ

ਰਿਪੋਰਟਾਂ ਦੇ ਮੁਤਾਬਕ ਪੁਲਸ ਨੇ ਇਸ ਮਾਮਲੇ ਦੀ ਪੁਸ਼ਟੀ ਕਰਨ ਲਈ ਤਸਵੀਰ ਨੂੰ ਫ਼ਾਰੈਂਸਿਕ ਲੈਬ ’ਚ ਭੇਜ ਦਿੱਤਾ ਹੈ। ਜਿਸ ਤੋਂ ਪਤਾ ਚਲ ਸਕਦਾ ਹੈ ਕਿ ਤਸਵੀਰਾਂ ਨਾਲ ਛੇੜਛਾੜ ਹੋਈ ਹੈ ਜਾਂ ਨਹੀਂ। ਇਸ ਦੇ ਨਾਲ ਹੀ ਜੇਕਰ ਤਸਵੀਰ ਨਾਲ ਛੇੜਛਾੜ ਦਾ ਪਤਾ ਚੱਲਦਾ ਹੈ ਤਾਂ ਰਣਵੀਰ ਸਿੰਘ ਨੂੰ ਇਸ ਮਾਮਲੇ ’ਚ ਕਲੀਨ ਚਿੱਟ ਮਿਲ ਸਕਦੀ ਹੈ।


author

Shivani Bassan

Content Editor

Related News