ਹੁਣ PETA ਨੇ ਰਣਵੀਰ ਸਿੰਘ ਨੂੰ ਕੀਤੀ ਨਿਊਡ ਹੋਣ ਦੀ ਗੁਜ਼ਾਰਿਸ਼

08/05/2022 5:29:02 PM

ਮੁੰਬਈ-ਅਦਾਕਾਰ ਰਣਵੀਰ ਸਿੰਘ ਨੇ ਨਿਊਡ ਫੋਟੋਸ਼ੂਟ ਨਾਲ ਤਹਿਲਕਾ ਮਚਾ ਦਿੱਤਾ ਸੀ। ਅਦਾਕਾਰ ਨੇ ਇਹ ਫੋਟੋਸ਼ੂਟ ਇਕ ਮੈਗਜ਼ੀਨ ਲਈ ਕਰਵਾਇਆ ਸੀ। ਅਦਾਕਾਰ ਦੇ ਇਸ ਫੋਟੋਸ਼ੂਟ 'ਤੇ ਕਾਫੀ ਵਿਵਾਦ ਵੀ ਹੋਇਆ। ਕਈ ਲੋਕਾਂ ਨੇ ਰਣਵੀਰ ਦਾ ਸਮਰਥਨ ਕੀਤਾ ਤਾਂ ਕਈਆਂ ਨੇ ਇਸ ਦਾ ਵਿਰੋਧ ਵੀ ਕੀਤਾ। ਹੁਣ 'ਪੀਪਲ ਫਾਰ ਦਿ ਏਥੀਕਲ ਟ੍ਰੀਟਮੈਂਟ ਆਫ ਐਨੀਮਲਸ'  (PETA) ਨੇ ਰਣਵੀਰ ਨੂੰ ਚਿੱਠੀ ਲਿਖ ਕੇ ਨਿਊਡ ਹੋਣ ਦੀ ਗੁਜ਼ਾਰਿਸ਼ ਕੀਤੀ ਹੈ। 

PunjabKesari
PETA ਨੇ ਚਿੱਠੀ 'ਚ ਲਿਖਿਆ-'ਅਸੀਂ ਇਕ ਪੇਪਰ ਮੈਗਜ਼ੀਨ 'ਚ ਤੁਹਾਡਾ ਫੋਟੋਸ਼ੂਟ ਦੇਖਿਆ ਅਤੇ ਉਮੀਦ ਹੈ ਕਿ ਤੁਸੀਂ ਸਾਡੇ ਲਈ ਵੀ ਪੈਂਟ ਉਤਾਰੋਗੇ। ਜਾਨਵਰਾਂ ਦੇ ਪ੍ਰਤੀ ਕਰੂਣਾ ਨੂੰ ਵਾਧਾ ਦੇਣ ਲਈ, ਕੀ ਤੁਸੀਂ ਪੇਟਾ ਇੰਡੀਆ ਵਿਗਿਆਪਨ ਲਈ ਨਿਊਡ ਫੋਟੋਸ਼ੂਟ ਕਰ ਸਕਦੇ ਹੋ। ਟੈਗਲਾਈਨ ਦੇ ਨਾਲ ਆਲ ਐਨੀਮਲਸ ਹੈਵ ਦਿ ਸੇਮ ਪਾਰਟ ਟਰਾਈ ਵੇਗਨ?। ਅਸੀਂ ਇਸ ਦੇ ਰੈਫਰੈਂਸ ਲਈ ਪਾਮੇਲਾ ਅੰਡਰਸਨ ਦੀ ਫੋਟੋ ਭੇਜੀ ਹੈ। 

PunjabKesari
ਦੱਸ ਦੇਈਏ ਕਿ ਰਣਵੀਰ ਸਿੰਘ ਜੇਕਰ ਇਸ ਕੈਪੇਂਨ ਦਾ ਹਿੱਸਾ ਬਣਨ ਲਈ ਤਿਆਰ ਹੁੰਦੇ ਹਨ ਅਤੇ ਇਸ ਕੈਪੇਂਨ ਦੇ ਅੰਬੈਸਡਰ ਬਣਦੇ ਹਨ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਵੈਜੀਟੇਰੀਅਨ ਬਣਨਾ ਪਵੇਗਾ। ਰਣਵੀਰ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ, ਕਾਰਤਿਕ ਆਰਯਨ, ਨਤਾਲੀ ਪੋਰਟਮੈਨ ਸਮੇਤ ਕਈ ਸਿਤਾਰੇ ਇਸ ਕੈਪੇਂਨ ਦਾ ਹਿੱਸਾ ਬਣਦੇ ਹੀ ਪੂਰੀ ਤਰ੍ਹਾਂ ਨਾਲ ਵੈਜੀਟੇਰੀਅਨ ਹੋ ਗਏ ਹਨ। ਅਨੁਸ਼ਕਾ ਨੂੰ ਜਾਨਵਰਾਂ ਨਾਲ ਕਾਫੀ ਪਿਆਰ ਹੈ ਅਤੇ ਉਨ੍ਹਾਂ ਨੂੰ ਜਾਨਵਰਾਂ ਦੇ ਹਿੱਤ ਲਈ ਵੀ ਕੰਮ ਕਰਦੇ ਦੇਖਿਆ ਗਿਆ ਹੈ।

PunjabKesari


Aarti dhillon

Content Editor

Related News