ਬਾਕਸ ਆਫਿਸ ’ਤੇ ਫੇਲ੍ਹ ਹੋਈ ਰਣਵੀਰ ਸਿੰਘ ਦੀ ‘83’, ਹੁਣ OTT ’ਤੇ ਰਿਲੀਜ਼ ਦੀ ਤਿਆਰੀ

01/04/2022 4:36:48 PM

ਮੁੰਬਈ (ਬਿਊਰੋ)– ਲੰਮੇ ਇੰਤਜ਼ਾਰ ਤੋਂ ਬਾਅਦ ਕਬੀਰ ਖ਼ਾਨ ਦੀ ਫ਼ਿਲਮ ‘83’ ਰਿਲੀਜ਼ ਹੋਈ ਸੀ। ਫ਼ਿਲਮ ਤੋਂ ਲੋਕਾਂ ਨੂੰ ਖ਼ਾਸ ਉਮੀਦ ਸੀ ਪਰ ਓਮੀਕ੍ਰੋਨ ਦੇ ਆਉਣ ਕਾਰਨ ਸਾਰੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਚੰਗੀ ਕਹਾਣੀ ਤੇ ਚੰਗੇ ਸਿਤਾਰੇ ਹੋਣ ਦੇ ਬਾਵਜੂਦ ਫ਼ਿਲਮ ਖ਼ਾਸ ਕਮਾਈ ਨਹੀਂ ਕਰ ਸਕੀ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਨਕੁਲ-ਜਾਨਕੀ ਦਾ 11 ਮਹੀਨਿਆਂ ਦਾ ਪੁੱਤਰ ਕੋਰੋਨਾ ਪਾਜ਼ੇਟਿਵ

ਪਹਿਲੇ ਦਿਨ ਫ਼ਿਲਮ ਨੇ ਲਗਭਗ 15 ਕਰੋੜ ਰੁਪਏ ਕਮਾਏ, ਜੋ ‘ਸੂਰਿਆਵੰਸ਼ੀ’ ਤੇ ‘ਪੁਸ਼ਪਾ’ ਦੇ ਮੁਕਾਬਲੇ ਬੇਹੱਦ ਘੱਟ ਸਨ। 10 ਦਿਨਾਂ ਬਾਅਦ ਵੀ ਫ਼ਿਲਮ ਦੁਨੀਆ ਭਰ ਤੋਂ ਲਗਭਗ 150 ਕਰੋੜ ਰੁਪਏ ਹੀ ਕਮਾ ਪਾਈ ਹੈ। ਇਸ ਲਈ ਹੁਣ ਮੇਕਰਜ਼ ਫ਼ਿਲਮ ਨੂੰ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਕਰਨ ਦੀ ਸੋਚ ਰਹੇ ਹਨ।

ਓਮੀਕ੍ਰੋਨ ਦੇ ਵਧਦੇ ਮਾਮਲਿਆਂ ਕਾਰਨ ‘83’ ਦੀ ਕਮਾਈ ’ਤੇ ਵੱਡਾ ਅਸਰ ਪਿਆ ਹੈ। ਕਬੀਰ ਖ਼ਾਨ ਦਾ ਕਹਿਣਾ ਹੈ ਕਿ ਇਹ ਫ਼ਿਲਮ 18 ਮਹੀਨੇ ਪਹਿਲਾਂ ਹੀ ਬਣ ਕੇ ਤਿਆਰ ਸੀ ਪਰ ਉਹ ਚਾਹੁੰਦੇ ਸਨ ਕਿ ਲੋਕ ਫ਼ਿਲਮ ਨੂੰ ਵੱਡੇ ਪਰਦੇ ’ਤੇ ਦੇਖਣ। ਇਸ ਲਈ ਉਹ ਲਗਾਤਾਰ ਫ਼ਿਲਮ ਰਿਲੀਜ਼ ਟਾਲਦੇ ਗਏ। ਉਥੇ ਜਦੋਂ ਕੋਰੋਨਾ ਦੇ ਮਾਮਲੇ ਘੱਟ ਹੋਏ ਤਾਂ ਫ਼ਿਲਮ ਰਿਲੀਜ਼ ਕਰਨ ’ਚ ਦੇਰੀ ਨਹੀਂ ਕੀਤੀ।

 
 
 
 
 
 
 
 
 
 
 
 
 
 
 

A post shared by Kabir Khan (@kabirkhankk)

ਹਾਲਾਂਕਿ ਇਹ ਕਿਸ ਨੂੰ ਪਤਾ ਸੀ ਕਿ ਲੰਮੇ ਇੰਤਜ਼ਾਰ ਤੋਂ ਬਾਅਦ ‘83’ ਫ਼ਿਲਮ ਦਾ ਇਹ ਹਾਲ ਹੋਵੇਗਾ। ਇਕ ਇੰਟਰਵਿਊ ਦੌਰਾਨ ਕਬੀਰ ਖ਼ਾਨ ਨੇ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਉਹ ‘83’ ਨੂੰ ਓ. ਟੀ. ਟੀ. ’ਤੇ ਰਿਲੀਜ਼ ਕਰਨਗੇ। ਕਬੀਰ ਖ਼ਾਨ ਕਹਿੰਦੇ ਹਨ ਕਿ ਨਹੀਂ ਪਤਾ ਕਿ ਸਾਨੂੰ ਕੱਲ ਬੰਦ ਕਰਨਾ ਪਵੇਗਾ ਜਾਂ ਫਿਰ 5-6 ਦਿਨਾਂ ਦਾ ਮੌਕਾ ਮਿਲੇਗਾ ਪਰ ਹਾਂ ਜੇਕਰ ਪਾਬੰਦੀ ਲੱਗੀ ਤਾਂ ਅਸੀਂ ਫ਼ਿਲਮ ਨੂੰ ਜਲਦ ਹੀ ਵੈੱਬ ’ਤੇ ਰਿਲੀਜ਼ ਕਰਾਂਗੇ। ਕਬੀਰ ਖ਼ਾਨ ਨੇ ਇਹ ਵੀ ਕਿਹਾ ਹੈ ਕਿ ਲੋਕ ਸਾਵਧਾਨੀ ਵਰਤ ਕੇ ਫ਼ਿਲਮ ਦੇਖਣ ਜਾਣ।

ਸੱਚ ਹੈ ਕਿ ਕੋਰੋਨਾ ਕਾਰਨ ‘83’ ਦੀ ਕਮਾਈ ’ਤੇ ਅਸਰ ਪਿਆ ਹੈ ਪਰ ਇਹ ਵੀ ਸੱਚ ਹੈ ਕਿ ‘ਪੁਸ਼ਪਾ’ ਦੀ ਪ੍ਰਸਿੱਧੀ ਦੇ ਚਲਦਿਆਂ ‘83’ ਕਮਾਈ ਨਹੀਂ ਕਰ ਸਕੀ। ਕੋਰੋਨਾ ਕਾਲ ’ਚ ‘ਪੁਸ਼ਪਾ’ ਸਿਨੇਮਾਘਰਾਂ ’ਚ ਧਮਾਕੇਦਾਰ ਕਮਾਈ ਕਰ ਰਹੀ ਹੈ। ਉਥੇ ‘83’ ਨੂੰ ਕਮਾਈ ਲਈ ਮਿਹਨਤ ਕਰਨੀ ਪੈ ਰਹੀ ਹੈ। ‘83’ ਦੇ ਮੁਕਾਬਲੇ ਦਰਸ਼ਕ ‘ਪੁਸ਼ਪਾ’ ਦੇਖਣ ਲਈ  ਜ਼ਿਆਦਾ ਉਤਸ਼ਾਹਿਤ ਦਿਖਾਈ ਦੇ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News