18 ਸਾਲਾਂ ਬਾਅਦ ‘ਰੌਡੀਜ਼’ ਨੂੰ ਅਲਵਿਦਾ ਕਹਿਣਗੇ ਰਣਵਿਜੇ ਸਿੰਘ! ਸੋਨੂੰ ਸੂਦ ਕਰ ਸਕਦੇ ਨੇ ਰਿਪਲੇਸ
Thursday, Feb 03, 2022 - 04:38 PM (IST)

ਮੁੰਬਈ (ਬਿਊਰੋ)– ਛੋਟੇ ਪਰਦੇ ਦਾ ਮਸ਼ਹੂਰ ਰਿਐਲਿਟੀ ਸ਼ੋਅ ‘ਰੌਡੀਜ਼’ ਆਪਣੇ ਆਗਾਮੀ ਸੀਜ਼ਨ ਨੂੰ ਲੈ ਕੇ ਚਰਚਾ ’ਚ ਹੈ। ਤਮਾਮ ਦਰਸ਼ਕ ਲੰਮੇ ਸਮੇਂ ਤੋਂ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤੇ ਜਲਦ ਹੀ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੋਅ 14 ਫਰਵਰੀ ਤੋਂ ਸ਼ੁਰੂ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ
ਹੁਣ ਅਜਿਹੇ ’ਚ ਸ਼ੋਅ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ‘ਰੌਡੀਜ਼’ ਦੇ ਮੁਕਾਬਲੇਬਾਜ਼ ਤੇ ਹੋਸਟ ਰਣਵਿਜੇ ਸਿੰਘ ਹੁਣ ਇਸ ਸ਼ੋਅ ਦਾ ਹਿੱਸਾ ਨਹੀਂ ਹੋਣਗੇ। ਰਣਵਿਜੇ ਨੇ ਸਾਲ 2003 ’ਚ ਸ਼ੋਅ ‘ਰੌਡੀਜ਼’ ’ਚ ਇਕ ਮੁਕਾਬਲੇਬਾਜ਼ ਦੇ ਰੂਪ ’ਚ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਹੁਣ ਤਕ ਉਹ ਸ਼ੋਅ ’ਚ ਹੋਸਟ ਤੇ ਗੈਂਗ ਲੀਡਰ ਦੀ ਭੂਮਿਕਾ ’ਚ ਦਿਖ ਰਹੇ ਹਨ।
ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਤਗੜਾ ਝਟਕਾ ਲੱਗਾ ਹੈ। ਕਿਹਾ ਜਾ ਰਿਹਾ ਹੈ ਕਿ ਟੀ. ਵੀ. ਸ਼ੋਅ ‘ਰੌਡੀਜ਼’ ਦੇ ਆਗਾਮੀ ਸੀਜ਼ਨ ਦੀ ਸ਼ੂਟਿੰਗ ਸਾਊਥ ਅਫਰੀਕਾ ’ਚ ਹੋਵੇਗੀ। ਰਿਪੋਰਟ ਮੁਤਾਬਕ ਰਣਵਿਜੇ ਸਿੰਘ ਨੂੰ ਸ਼ੋਅ ਤੋਂ ਰਿਪਲੇਸ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਕਰੋੜਾਂ ਦੀ ਮਾਲਕਣ ਹੈ ‘ਬਿੱਗ ਬੌਸ 15’ ਦੀ ਜੇਤੂ ਤੇਜਸਵੀ ਪ੍ਰਕਾਸ਼, ਸ਼ੋਅ ਲਈ ਮਿਲੇ ਇੰਨੇ ਪੈਸੇ
ਖ਼ਬਰ ਹੈ ਕਿ ਬਾਲੀਵੁੱਡ ਦਾ ਇਕ ਮਸ਼ਹੂਰ ਚਿਹਰਾ ‘ਰੌਡੀਜ਼’ ਸ਼ੋਅ ’ਚ ਰਣਵਿਜੇ ਸਿੰਘ ਨੂੰ ਰਿਪਲੇਸ ਕਰੇਗਾ। ਫਿਲਹਾਲ ਮੇਕਰਜ਼ ਨੇ ਇਸ ਚਿਹਰੇ ਨੂੰ ਲੁਕੋ ਕੇ ਰੱਖਿਆ ਹੈ।
ਹਾਲਾਂਕਿ ਇਸ ਬਾਰੇ ਅਜੇ ਤਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਨਾਲ ਹੀ ਇਹ ਖ਼ਬਰ ਵੀ ਆ ਰਹੀ ਹੈ ਕਿ ਅਦਾਕਾਰ ਸੋਨੂੰ ਸੂਦ, ਰਣਵਿਜੇ ਦੀ ਜਗ੍ਹਾ ਨਜ਼ਰ ਆ ਸਕਦੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਉਹ ਸਿਰਫ ਇਸ ਸਾਲ ਹੋਸਟ ਦੇ ਰੂਪ ’ਚ ਨਵਾਂ ਚਿਹਰਾ ਹੋਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।